ਸ੍ਰੀ ਪਦਮਨਾਭਸਵਾਮੀ ਮੰਦਰ ਪ੍ਰਬੰਧਨ ‘ਤੇ ਰਾਜ ਪਰਿਵਾਰ ਦਾ ਅਧਿਕਾਰ : ਸੁਪਰੀਮ ਕੋਰਟ

ਬਰਕਰਾਰ ਰੱਖਿਆ ਪਹਿਲਾਂ ਵਾਲਾ ਫੈਸਲਾ

ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਕੇਰਲ ਦੇ ਤਿਰੂਵਨੰਤਪੁਰਮ ਸਥਿਤ ਸ੍ਰੀ ਪਦਮਨਾਭਸਵਾਮੀ ਮੰਦਰ ਦੇ ਪ੍ਰਬੰਧਨ ‘ਤੇ ਤ੍ਰਾਵਣਕੋਰ ਦੇ ਰਾਜ ਪਰਿਵਾਰ ਦੇ ਅਧਿਕਾਰ ਨੂੰ ਸੋਮਵਾਰ ਨੂੰ ਬਰਕਰਾਰ ਰੱਖਿਆ।

ਜਸਟਿਸ ਉਦੈ ਉਮੇਸ਼ ਲਲਿਤ ਦੀ ਅਗਵਾਈ ਵਾਲੀ ਦੋ ਮੈਂਬਰੀ ਬੈਂਚ ਨੇ ਤ੍ਰਾਵਨਕੋਰ ਰਾਇਲ ਪਰਿਵਾਰ ਦੀ ਅਪੀਲ ਮਨਜ਼ੂਰ ਕਰ ਲਈ। ਰਾਜ ਪਰਿਵਾਰ ਨੇ ਕੇਰਲ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਤਿਰੂਵਨੰਤਪੁਰਮ ਦੇ ਜ਼ਿਲ੍ਹਾ ਜੱਜ ਦੀ ਅਗਵਾਈ ਵਾਲੀ ਕਮੇਟੀ ਫਿਲਹਾਲ ਮੰਦਰ ਦੀ ਵਿਵਸਥਾ ਵੇਖੇਗੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ‘ਚ ਕੇਰਲ ਦੇ ਸ੍ਰੀ ਤਿਰੂਵਨੰਤਪੁਰਮ ਸਥਿਤ ਸ੍ਰੀ ਪਦਮਨਾਭਸਵਾਮੀ ਮੰਦਰ ‘ਚ ਵਿੱਤੀ ਗੜਬੜੀਆਂ ਸਬੰਧੀ ਪ੍ਰਬੰਧਨ ਤੇ ਪ੍ਰਸ਼ਾਸਨ ਦਾ ਵਿਵਾਦ 9 ਸਾਲਾਂ ਤੋਂ ਪੈਂਡਿੰਗ ਸੀ। ਮੰਦਰ ਕੋਲ ਕਰੀਬ ਦੋ ਲੱਖ ਕਰੋੜ ਰੁਪਏ ਦੀ ਜਾਇਦਾਦ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here