ਸ਼ੇਅਰ ਬਾਜਾਰ ’ਚ ਵਾਧੇ ਨਾਲ ਕਾਰੋਬਾਰ ਦੀ ਸ਼ੁਰੂਆਤ
ਮੁੰਬਈ। ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ’ਚ ਵਾਧੇ ਨਾਲ ਕਾਰੋਬਾਰ ਸ਼ੁਰੂ ਹੋਇਆ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ 238.17 ਅੰਕ ਵਧ ਕੇ 55,345.51 ’ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 58.6 ਅੰਕ ਵਧ ਕੇ 16,474.95 ’ਤੇ ਖੁੱਲ੍ਹਿਆ।
ਓਪਨ ਸ਼ੇਅਰ ਬਾਜ਼ਾਰ ’ਚ ਹਰੇ ਨਿਸ਼ਾਨ ਦੇ ਨਾਲ ਮਿਡਕੈਪ ਅਤੇ ਸਮਾਲਕੈਪ ’ਚ ਵੀ ਵਾਧਾ ਦੇਖਣ ਨੂੰ ਮਿਲਿਆ। ਮਿਡਕੈਪ 42.72 ਅੰਕ ਵਧ ਕੇ 22,607.19 ’ਤੇ ਖੁੱਲ੍ਹਿਆ ਅਤੇ ਸਮਾਲਕੈਪ 90.73 ਅੰਕ ਵਧ ਕੇ 26,156.03 ’ਤੇ ਖੁੱਲ੍ਹਿਆ। ਧਿਆਨ ਯੋਗ ਹੈ ਕਿ ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ ਮੰਗਲਵਾਰ ਨੂੰ 567.98 ਅੰਕ ਡਿੱਗ ਕੇ 55,107.34 ਅੰਕ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 153.20 ਅੰਕ ਡਿੱਗ ਕੇ 16,416.35 ਅੰਕ ’ਤੇ ਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ