ਆਪਣੇ ਬਜ਼ੁਰਗਾਂ ਦੀ ਸੇਵਾ ਤੋਂ ਸ਼ੁਰੂ ਕਰੋ ਸੇਵਾ ਕਾਰਜ
ਬਰਨਾਵਾ: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਰੇਕ ਵਿਅਕਤੀ ਨੂੰ ਗਿਆਨਯੋਗੀ ਤੇ ਕਰਮਯੋਗੀ ਬਣਨ ਦੀ ਪ੍ਰੇਰਨਾ ਦਿੱਤੀ, ਤਾਂ ਕਿ ਉਸ ਨੂੰ ਸਹੀ ਤੇ ਗਲਤ ਦੀ ਪਹਿਚਾਣ ਹੋਵੇ ਤੇ ਸਮਾਜ ਦੀ ਤਰੱਕੀ ’ਚ ਹਿੱਸੇਦਾਰ ਬਣ ਸਕੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਰਮਯੋਗੀ ਭਾਵ ਚੰਗੇ ਕਰਮ ਕਰੋ ਅਤੇ ਗਿਆਨਯੋਗੀ ਉਨ੍ਹਾਂ ਕਰਮਾਂ ਦਾ ਗਿਆਨ ਹੋਵੇ ਦੋਵੇਂ ਇੱਕ-ਦੂਜੇ ਤੋਂ ਬਿਨਾ ਅਧੂਰੇ ਹਨ ਇਕੱਲਾ ਗਿਆਨ ਹੈ ਤਾਂ ਕੋਈ ਫਾਇਦਾ ਨਹੀਂ ਸਾਰੇ ਧਰਮਾਂ ’ਚ ਸਾਫ ਲਿਖਿਆ ਹੈ
ਕਿੰਨਾ ਵੀ ਗਿਆਨ ਕਿਉਂ ਨਾ ਹੋ ਜਾਵੇ ਜਦੋਂ ਤੱਕ ਉਸ ’ਤੇ ਅਮਲ ਨਹੀਂ ਕਰਦੇ, ਜਦੋਂ ਤੱਕ ਉਸ ’ਤੇ ਨਹੀਂ ਚੱਲਦੇ ਉਦੋਂ ਤੱਕ ਤੁਸੀਂ ਕੁਝ ਵੀ ਹਾਸਲ ਨਹੀਂ ਕਰ ਸਕਦੇ ਛੋਟੀ ਜਿਹੀ ਚੀਜ਼ ਵੀ ਹਾਸਲ ਨਹੀਂ ਕਰ ਸਕਦੇ ਤੁਹਾਨੂੰ ਪਤਾ ਹੈ ਦੁੱਧ ’ਚ ਘਿਓ ਹੈ ਗਿਆਨ ਹੈ ਕਿ ਮੱਖਣ ਤੋਂ ਘਿਓ ਬਣਦਾ ਹੈ, ਪਰ ਸਾਰੀ ਪ੍ਰੋਸੈਸਿੰਗ ਕਿਵੇਂ ਹੁੰਦੀ ਹੈ?
ਜੇਕਰ ਉਹ ਨਹੀਂ ਕਰੋਗੇ ਤਾਂ ਕੋਈ ਫਾਇਦਾ ਨਹੀਂ ਜਿਵੇਂ ਪਹਿਲਾਂ ਸਾਰਾ ਦਿਨ ਉਬਾਲਦੇ ਹਨ, ਫਿਰ ਉਸ ਨੂੰ ਜਾਗ ਲਾਈ ਜਾਂਦੀ ਹੈ, ਫਿਰ ਸਵੇਰੇ ਰਿੜਕਿਆ ਜਾਂਦਾ ਹੈ, ਮੱਖਣ ਆਉਂਦਾ ਹੈ, ਗਰਮ ਕਰਦੇ ਹਾਂ ਤਾਂ ਘਿਓ ਆਉਂਦਾ ਹੈ, ਸਭ ਪਤਾ ਹੈ ਪਰ ਜਦੋਂ ਤੱਕ ਕਰਮ ਕਰੋਗੇ ਨਹੀਂ, ਜਾਗ ਲਾਓਗੇ ਨਹੀਂ, ਖੱਟਾ ਲਾਓਗੇ ਨਹੀਂ, ਜੰਮੇਗਾ ਨਹੀਂ ਅਤੇ ਜੰਮੇਗਾ ਨਹੀਂ ਤਾਂ ਤੁਸੀਂ ਕਿਵੇ ਮੱਖਣ ਤੋਂ ਘਿਓ ਹਾਸਲ ਕਰ ਸਕਦੇ ਹੋ, ਕਿਸ ਤਰ੍ਹਾਂ? ਤਾਂ ਇਹ ਸੰਭਵ ਨਹੀਂ ਹੈ
ਆਪ ਜੀ ਨੇ ਫ਼ਰਮਇਆ ਪਹਿਲਾਂ ਤੁਸੀਂ ਦੁੱਧ ਨੂੰ ਗਰਮ ਕਰੋ, ਫਿਰ ਖੱਟਾ, ਉਹ ਜਾਗ ਲਾਓ, ਫਿਰ ਜੰਮਣ ਲਈ ਰਖੋ, ਸਵੇਰੇ ਚੁੱਕ ਕੇ ਰਿੜਕੋ, ਫਿਰ ਮੱਖਣ ਆਉਂਦਾ ਹੈ, ਲੱਸੀ ਵੱਖ ਹੋ ਜਾਂਦੀ ਹੈ, ਮੱਖਣ ਨੂੰ ਗਰਮ ਕਰੋ ਹਲਕੀ ਅੱਗ ’ਤੇ, ਘਿਓ ਵੱਖ ਅਤੇ ਲੱਸੀ ਵੱਖ ਹੋ ਜਾਂਦੀ ਹੈ, ਤਾਂ ਇਹ ਹੈ ਕਰਮ ਗਿਅਨ ਸੀ, ਪਰ ਕਰਮ ਨਹੀਂ ਅਤੇ ਕਰਮ ਹੈ ਜੇਕਰ ਗਿਆਨ ਨਹੀਂ ਤਾਂ ਕੋਈ ਫਾਇਦਾ ਨਹੀਂ ਕਰਮ ਤਾਂ ਤੁਸੀਂ ਗਲਤ ਵੀ ਕਰ ਜਾਓਗੇ, ਜਦੋਂ ਤੁਹਾਨੂੰ ਪਤਾ ਹੀ ਨਹੀਂ ਕਿ ਇਹ ਕਰਮ ਪਾਪ ਕਰਮ ਹੈ?ਅਤੇ ਇਹ ਕਰਮ ਪੁੰਨ ਕਰਮ ਹੈ ਤਾਂ ਸਿਰਫ਼ ਕਰਮਯੋਗੀ ਹੋਣਾ ਹੀ ਸਹੀਂ ਨਹੀਂ ਹੈ ਇਸ ਲਈ ਗਿਆਨਯੋਗੀ ਬਣੋ ਅਤੇ ਕਰਮਯੋਗੀ ਬਣੋ
ਇਹ ਹੈ ਬੇਗਰਜ਼ ਸੇਵਾ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਬੇਪਰਵਾਹ ਜੀ ਨੇ ਸਾਨੂੰ ਸਮਝਾਇਆ, ਸੇਵਾ ਅਤੇ ਸਿਮਰਨ, ਦੋ ਅਜਿਹੀਆਂ ਗੱਲਾਂ ਹਨ, ਜੋ ਕਰਮਯੋਗੀ ਅਤ ਗਿਆਨਯੋਗੀ ਬਣਾ ਕੇ ਬੰਦੇ ਨੂੰ ਬੰਦੇ ਤੋਂ ਰੱਬ ਤੱਕ ਲੈ ਜਾਂਦੀਆਂ ਹਨ, ਇਨਸਾਨ ਨੂੰ ਭਗਵਾਨ ਤੱਕ ਪਹੁੰਚਾ ਸਕਦੀਆਂ ਹਨ ਇੱਕ ਤਾਂ ਰਾਮ ਦਾ ਨਾਮ ਜਪਣਾ ਹੈ ਦੂਜਾ ਸੇਵਾ ਸੇਵਾ ਕਹਿੰਦੇ ਕਿਸ ਨੂੰ ਹਨ? ਹੁਣੇ ਤੁਸੀਂ ਬਹੁਤ ਸਾਰੀਆਂ ਸੰਮਤੀਆਂ ਦਾ ਨਾਂਅ ਸੁਣਿਆ, ਹੁਣੇ ਅਸੀਂ ਉਨ੍ਹਾਂ ਦੀ ਹਾਜ਼ਰੀ ਲਾ ਰਹੇ ਸੀ ਸ਼ਾਇਦ ਉਹ ਸਰਸਾ ’ਚ ਬੈਠੇ ਹਨ ਹੁਣੇ ਸਾਨੂੰ ਹਾਈਲਾਈਟ ਕਰਕੇ ਦਿਖਾਇਆ ਸੀ ਤਾਂ?ਪੂਰਾ ਪੰਡਾਲ ਸੇਵਾਦਾਰਾਂ ਨਾਲ ਭਰਿਆ ਹੋਇਆ ਹੈ, ਜੀ ਬਿਲਕੁਲ ਖਚਾਖੱਚ ਸ਼ੈੱਡ ਦੇ ਹੇਠਾਂ ਸਾਧ-ਸੰਗਤ, ਸੇਵਾਦਾਰ ਬੈਠੇ ਹਨ, ਅਸ਼ੀਰਵਾਦ ਬੇਟਾ! ਤਾਂ ਇੰਨ੍ਹਾਂ ਨੂੰ ਕੀ ਗਰਜ ਹੈ ਸਾਧ-ਸੰਗਤ ਨੂੰ ਪਾਣੀ ਪਿਆ ਰਹੇ ਹਨ,
ਸਾਧ-ਸੰਗਤ ਨੂੰ ਖਾਣਾ ਖਵਾ ਰਹੇ ਹਨ, ਕੋਈ ਪੱਖਾ ਝੱਲ ਰਿਹਾ ਹੈ ਘੁੰਮਦੇ ਹੋਏ ਦੇਖਾਂਗੇ, ਕਈ ਤਾਂ ਸਾਧ-ਸੰਗਤ ਜਿੱਥੇ ਮਲ-ਮੂਤਰ ਤਿਆਗ ਲਈ ਜਾਂਦੀ ਹੈ, ਉੱਥੋਂ ਦੀ ਵੀ ਸਫਾਈ ਕਰਦੇ ਹਨ, ਬਹੁਤ ਵੱਡੀਆਂ ਸੇਵਾਵਾਂ ਹਨ ਸਾਰੀਆਂ ਇੱਕ ਤੋਂ ਵਧ ਕੇ ਇੱਕ ਇਹ ਹੈ ਬੇਗਰਜ਼ ਸੇਵਾ ਪਰ ਸਤਿਗੁਰੂ ਮੌਲਾ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਰਾਮ, ਕੋਈ ਉਸ ਦੇ ਵੱਲ ਇੱਕ ਕਦਮ ਚੱਲਦਾ ਹੈ ਤਾਂ ਉਹ ਉਸ ਦੇ ਵੱਲ ਸੌ ਕਦਮ ਹੀ ਨਹੀਂ ਹੁਣ ਤਾਂ?ਹਜ਼ਾਰਾਂ ਕਦਮ ਚੱਲਣਗੇ, ਲੱਖਾਂ ਕਦਮ ਚੱਲਣਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ