
Snatching Incident Punjab: (ਅਜੈ ਮਨਚੰਦਾ) ਕੋਟਕਪੂਰਾ। ਡਾ: ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਜਿੰਨ੍ਹਾਂ ਨੂੰ ਕਿ ਨਵੀਂਆਂ ਪੈੜ੍ਹਾਂ ਪਾਉਣ ਵਾਲੇ ਅਫ਼ਸਰ ਵਜੋਂ ਜਾਣਿਆ ਜਾਂਦਾ ਹੈ, ਜੋ ਹਮੇਸ਼ਾ ਜਨਤਾ ਦੇ ਨਾਲ ਨਿੱਜੀ ਤੌਰ ’ਤੇ ਜੁੜ ਕੇ ਕੰਮ ਕਰਨ ਨੂੰ ਤਰਜ਼ੀਹ ਦਿੰਦੇ ਹਨ। ਉਹਨਾਂ ਦੀਆਂ ਕਾਰਵਾਈਂਆਂ ਨਾ ਸਿਰਫ ਕਾਨੂੰਨੀ ਪੱਧਰ ਤੱਕ ਸੀਮਿਤ ਹਨ, ਸਗੋਂ ਉਹ ਹਰ ਸਮਾਜਿਕ ਪੱਖ ਨੂੰ ਵੀ ਓਨਾ ਹੀ ਗੰਭੀਰਤਾ ਨਾਲ ਲੈਂਦੇ ਹਨ।
ਫਰੀਦਕੋਟ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਇੱਕ ਮਹਿਲਾ ਨਾਲ ਬਜ਼ਾਰ ਵਿੱਚ ਮੋਟਰਸਾਈਕਲ ਸਵਾਰਾਂ ਵੱਲੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਇਹ ਘਟਨਾ ਜਿਵੇਂ ਹੀ ਪੁਲਿਸ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਆਈ, ਫਰੀਦਕੋਟ ਪੁਲਿਸ ਵੱਲੋਂ ਤੁਰੰਤ ਅਤੇ ਫੁਰਤੀ ਨਾਲ ਕਾਰਵਾਈ ਕਰਦਿਆਂ ਸਿਰਫ ਕੁਝ ਘੰਟਿਆਂ ਵਿੱਚ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।
ਇਹ ਵੀ ਪੜ੍ਹੋ: State Bank Of India: ਐਸਬੀਆਈ 25,000 ਕਰੋੜ ਰੁਪਏ ਦਾ ਕਿਉਆਈਪੀ ਕਰ ਸਕਦਾ ਹੈ ਲਾਂਚ

ਇਸ ਦੌਰਾਨ ਮੁਲਜ਼ਮਾਂ ਵੱਲੋਂ ਜਿਸ ਮਹਿਲਾ ਨਾਲ ਪਰਸ ਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਸ ਮਹਿਲਾ ਊਸ਼ਾ ਕੌਸ਼ਲ ਵੱਲੋਂ ਬੇਹੱਦ ਦਲੇਰੀ ਅਤੇ ਹੋਂਸਲੇ ਨਾਲ ਮੁਕਾਬਲਾ ਕੀਤਾ ਗਿਆ। ਜਿਹਨਾ ਦੀ ਦਲੇਰੀ ਅਤੇ ਹੌਸਲੇ ਦੀ ਪ੍ਰਸੰਸਾ ਕਰਨ ਲਈ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋਂ ਖੁਦ ਉਸ ਮਹਿਲਾ ਊਸ਼ਾ ਕੌਸ਼ਲ ਅਤੇ ਉਸਦੇ ਪਰਿਵਾਰ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਨਾ ਕੇਵਲ ਪਰਿਵਾਰ ਦੀ ਹੌਸਲਾ ਅਫਜਾਈ ਕੀਤੀ, ਸਗੋਂ ਇਹ ਵੀ ਯਕੀਨ ਦਿਵਾਇਆ ਕਿ ਫਰੀਦਕੋਟ ਪੁਲਿਸ ਸਦੈਵ ਜਨਤਾ ਦੀ ਸੁਰੱਖਿਆ ਅਤੇ ਨਿਆਂ ਲਈ ਵਚਨਬੱਧ ਹੈ। Snatching Incident Punjab