ਚੋਰ ਜਾਂਦੇ ਹੋਏ ਸੀ.ਸੀ.ਟੀ.ਵੀ. ਕੈਮਰੇ ਅਤੇ ਡੀ.ਵੀ.ਆਰ. ਵੀ ਪੁੱਟ ਕੇ ਲੈ ਗਏ
ਮੋਗਾ (ਲਖਵੀਰ ਸਿੰਘ) : ਜਿਥੇ ਆਏ ਦਿਨ ਲੁੱਟ ਖੋਹ ਅਤੇ ਚੋਰੀ ਦੀਆਂ ਵਾਪਰ ਰਹੀਆਂ ਘਟਨਾਂਵਾਂ ਰੁਕਣ ਦਾ ਨਾਂਅ ਨਹੀ ਲੈ ਰਹੀਆਂ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਬੇਖੌਂਫ ਹੋ ਕੇ ਲੁੱਟ ਤੇ ਚੋਰੀ ਦੀਆਂ ਘਟਨਾਂਵਾਂ ਨੂੰ ਅੰਜਾਮ ਦੇ ਰਹੇ ਹਨ। ਇਸੇ ਤਰਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ਼ ਦੇ ਚਿਨਾਬ ਜੇਹਲਮ ਬਲਾਕ ‘ਚ ਪਹਿਲੀ ਮੰਜਿਲ ਤੇ ਸਥਿਤ ਬੈਕ ਆਫ ਇੰਡੀਆਂ ਦੀ ਬ੍ਰਾਂਚ ਵਿੱਚੋਂ ਚੋਰ ਬੈਂਕ ‘ਚ ਦਾਖਲ ਹੋ ਕੇ 17 ਲੱਖ 65 ਹਜਾਰ ਰੁਪਏ ਦੀ ਨਗਦੀ ਅਤੇ ਵੱਡੀ ਮਾਤਰਾ ‘ਚ ਸੋਨਾਂ ਚੋਰੀ ਕਰਕੇ ਲੈ ਗਏ ਤੇ ਚੋਰ ਜਾਂਦੇ ਹੋਏ ਬੈਂਕ ਵਿੱਚ ਲੱਗੇ ਸੀ.ਸੀ. ਟੀ.ਵੀ. ਕੈਮਰੇ ਅਤੇ ਡੀ.ਵੀ.ਆਰ. ਵੀ ਪੁੱਟ ਕੇ ਨਾਲ ਲੈ ਗਏ। ਇਹ ਬੈਂਕ ਡੀ.ਸੀ. ਦਫਤਰ ਅਤੇ ਐਸ.ਐਸ.ਪੀ. ਦਫਤਰ ਦਰਮਿਆਨ ਸਥਿਤ ਹੈ। ਜਿਥੇ 24 ਘੰਟੇ ਸਖਤ ਸੁਰੱਖਿਆ ਪ੍ਰਬੰਧਕ ਮੌਜੂਦ ਰਹਿੰਦੇ ਹਨ। ਇਸ ਅਤਿ ਸੁਰੱਖਿਅਤ ਖੇਤਰ ਵਿੱਚ ਚੋਰੀ ਦੀ ਇਹ ਵਾਪਰੀ ਘਟਨਾ ਜੋ ਮੋਗਾ ਪੁਲਿਸ ਲਈ ਵੱਡੀ ਚਣੌਤੀ ਬਣ ਗਈ ਹੈ ਅਤੇ ਲੋਕਾਂ ਵਿੱਚ ਸਹਿਮ ਦਾ ਮਹੌਲ ਹੈ। ਚੋਰਾਂ ਨੇ ਜਿਸ ਬੈਕ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਉਸੇ ਬੈਕ ਦੇ ਨਾਲ ਇੱਕ ਹੋਰ ਬੈਕ ਕੋਆ ਅਪਰੇਟਿਵ ਬੈਕ, ਡਾਕਘਰ ਅਤੇ ਨੀਚੇ ਜ਼ਿਲ੍ਹਾ ਖਜਾਨਾ ਦਫਤਰ ਹੈ। ਜਿਥੇ ਵੱਡੀ ਮਾਤਰਾ ਵਿੱਚ ਨਗਦੀ ਆਦਿ ਦਾ ਲੈਣ ਦੇਣ ਹੁੰਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।