ਨਹੀਂ ਮਿਲੀ ਏਅਰਪੋਰਟ ‘ਚੋਂ ਬਾਹਰ ਜਾਣ ਦੀ ਆਗਿਆ, ਹੰਗਾਮਾ | Rahul Gandhi
- ਸ੍ਰੀਨਗਰ ਏਅਰਪੋਰਟ ‘ਤੇ ਮੀਡੀਆ ਨਾਲ ਬਦਸਲੂਕੀ | Rahul Gandhi
ਨਵੀਂ ਦਿੱਲੀ (ਏਜੰਸੀ)। ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ ‘ਚ ਵਿਰੋਧੀ ਪਾਰਟੀਆਂ ਦਾ ਵਫ਼ਦ ਧਾਰਾ 370 ਹਟਣ ਦੇ ਮੱਦੇਨਜ਼ਰ ਅੱਜ ਜੰਮੂ ਕਸ਼ਮੀਰ ਦੇ ਦੌਰੇ ‘ਤੇ ਪਹੁੰਚਿਆ ਪਰ ਪ੍ਰਸ਼ਾਸਨ ਨੇ ਵਫ਼ਦ ਨੂੰ ਸ੍ਰੀਨਗਰ ਏਅਰਪੋਰਟ ‘ਤੇ ਹੀ ਰੋਕ ਦਿੱਤਾ ਤੇ ਬਾਅਦ ‘ਚ ਉਨ੍ਹਾਂ ਨੂੰ ਵਾਪਸ ਦਿੱਲੀ ਭੇਜ ਦਿੱਤਾ ਗਿਆ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਸਮੇਤ 11 ਆਗੂਆਂ ਦੇ ਨੁਮਾਇੰਦਿਆਂ ਦਾ ਵਫ਼ਦ ਸ੍ਰੀਨਗਰ ਪਹੁੰਚਦੇ ਹੀ ਉੱਥੇ ਹੰਗਾਮਾ ਸ਼ੁਰੂ ਹੋ ਗਿਆ ਖਬਰਾਂ ਦੀ ਮੰਨੀਏ ਤਾਂ ਸ੍ਰੀਨਗਰ ‘ਚ ਸੁਰੱਖਿਆ ਹਾਲਾਤਾਂ ਦਾ ਹਵਾਲਾ ਦਿੰਦਿਆਂ ਆਗੂਆਂ ਨੂੰ ਏਅਰਪੋਰਟ ‘ਚੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਦਿੱਤੀ ਗਈ। (Rahul Gandhi)
ਰਾਹੁਲ ਦੇ ਨਾਲ ਮੌਜ਼ੂਦ ਆਗੂਆਂ ‘ਚ ਗੁਲਾਮ ਨਬੀ ਅਜ਼ਾਦ, ਐਨਸੀਪੀ ਆਗੂ ਮਾਜਿਦ ਮੇਮਨ, ਸੀਪੀਆਈ ਲੀਡਰ ਡੀ. ਰਾਜਾ ਤੋਂ ਇਲਾਵਾ ਸ਼ਰਦ ਯਾਦਵ ਸਮੇਤ ਕਈ ਉੱਘੇ ਆਗੂ ਹਨ ਇਸ ਤੋਂ ਪਹਿਲਾਂ, ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਅਜ਼ਾਦ ਨੇ ਕਸ਼ਮੀਰ ‘ਚ ਹਾਲਾਤਾਂ ਸਬੰਧੀ ਅੱਜ ਇੱਕ ਵਾਰ ਫਿਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਉਨ੍ਹਾਂ ਕਿਹਾ ਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਹਾਲਾਤ ਠੀਕ ਹਨ, ਪਰ ਸਾਨੂੰ ਉੱਥੇ ਨਹੀਂ ਜਾਣ ਦਿੱਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰ ਨਹੀਂ ਜਾਣ ਦਿੰਦੇ ਤਾਂ ਇਸ ਦਾ ਮਤਲਬ ਹੈ ਕਿ ਸਰਕਾਰ ਕੁਝ ਲੁਕਾ ਰਹੀ ਹੈ ਸੂਬੇ ਦੇ ਸੀਨੀਅਰ ਆਗੂਆਂ ਦੀ ਨਜ਼ਰਬੰਦੀ ‘ਤੇ ਵੀ ਅਜ਼ਾਦ ਨੇ ਸਵਾਲ ਚੁੱਕੇ। (Rahul Gandhi)