ਚੌਥੇ ਦਿਨ ਦੀ ਸਮਾਪਤੀ ‘ਤੇ 301 ਦੌੜਾਂ ਦੇ ਜੇਤੂ ਟੀਚੇ ਦਾ ਪਿੱਛਾ ਕਰਦਿਆਂ ਸ਼੍ਰੀਲੰਕਾ ਨੇ 226 ਤੱਕ ਗੁਆਈਆਂ 7ਵਿਕਟਾਂ
ਕੈਂਡੀ, 17 ਨਵੰਬਰ
ਇੰਗਲੈਂਡ ਅਤੇ ਸ਼੍ਰੀਲੰਕਾ ਦਰਮਿਆਨ ਚੱਲ ਰਹੇ ਦੂਸਰੇ ਕ੍ਰਿਕਟ ਟੈਸਟ ਮੈਚ ‘ਚ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡੀ ਰੂਟ ਵੱਲੋਂ ਬਣਾਈਆਂ 124 ਦੌੜਾਂ ਕਾਰਨ ਇੰਗਲੈਂਡ ਦੀ ਮੁਕਾਬਲੇ ‘ਚ ਵਾਪਸੀ ਹੋਈ ਇੰਗਲੈਂਡ ਨੇ ਪਹਿਲੀ ਪਾਰੀ ‘ਚ 290 ਅਤੇ ਦੂਸਰੀ ਪਾਰੀ ‘ਚ 346 ਦੌੜਾਂ ਬਣਾਈਆਂ ਸ਼੍ਰੀਲੰਕਾ ਪਹਿਲੀ ਪਾਰੀ ‘ਚ 336 ਦੌੜਾਂ ਬਣਾ ਕੇ ਆਊਟ ਹੋਈ ਸੀ
ਰੂਟ ਨੇ 146 ਗੇਂਦਾਂ ‘ਤੇ 124 ਦੌੜਾਂ ਬਣਾਈਆਂ ਜਿਸ ਵਿੱਚ 10 ਚੌਕੇ ਅਤੇ 2 ਛੱਕੇ ਸ਼ਾਮਲ ਹਨ ਜਿਸ ਦੀ ਬਦੌਲਤ ਇੰਗਲੈਂਡ ਨੇ ਬਰਸਾਤ ਕਾਰਨ ਤੀਜੇ ਦਿਨ ਦੀ ਖੇਡ ਛੇਤੀ ਸਮਾਪਤ ਕੀਤੇ ਜਾਣ ਤੱਕ 9 ਵਿਕਟਾਂ ‘ਤੇ 324 ਦੌੜਾਂ ਬਣਾਈਆਂ ਚੌਥੇ ਦਿਨ ਟੀਮ 346 ਦੌੜਾਂ ਤੱਕ ਸਿਮਟ ਗਈ ਸ਼੍ਰੀਲੰਕਾ ਦੇ ਸਭ ਤੋਂ ਸਫ਼ਲ ਗੇਂਦਬਾਜ਼ ਸਪਿੱਨ ਗੇਂਦਬਾਜ਼ ਅਕਿਲਾ ਧਨੰਜੇ ਨੇ 106 ਦੌੜਾਂ ਦੇ ਕੇ 6 ਵਿਕਟਾਂ ਲਈਆਂ
ਕੋਹਲੀ-ਵਾਰਨਰ ਨੂੰ ਛੱਡਿਆ ਪਿੱਛੇ
ਜੋ ਰੂਟ ਦੇ ਹੁਣ 76 ਟੈਸਟ ਮੈਚਾਂ ‘ਚ 6455 ਦੌੜਾਂ ਹੋ ਗਈਆਂ ਹਨ ਉੱਥੇ ਵਿਰਾਟ ਕੋਹਲੀ ਨੇ ਹੁਣ ਤੱਕ 73 ਟੈਸਟ ਮੈਚਾਂ ‘ਚ 6331 ਦੌੜਾ ਬਣਾਈਆਂ ਹਨ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਰੂਟ ਨੇ ਕੋਹਲੀ ਦੇ ਨਾਲ-ਨਾਲ ਆਸਟਰੇਲੀਆ ਦੇ ਡੇਵਿਡ ਵਾਰਨਰ (6363) ਨੂੰ ਵੀ ਪਿੱਛੇ ਛੱਡ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।