ਟੈਸਟ ਕ੍ਰਿਕਟ ’ਚ ਲਈਆਂ ਹਨ 800 ਵਿਕਟਾਂ
ਮੁੰਬਈ । ਟੈਸਟ ਕ੍ਰਿਕਟ ’ਚ 800 ਵਿਕਟਾਂ ਲੈਣ ਵਾਲੇ ਇੱਕੋ-ਇੱਕ ਗੇਂਦਬਾਜ਼ ਸ੍ਰੀਲੰਕਾ ਦੇ ਆਫ਼ ਸਪਿੱਨਰ ਮੁਥੈਇਆ ਮੁਰਲੀਧਰਨ 21ਵੀਂ ਸਦੀ ਦੇ ਸਭ ਤੋਂ ਮਾਨ ਗੇਂਦਬਾਜ਼ ਬਣ ਗਏ ਹਨ । ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਏਜਿਸ ਬਾਲ ’ਚ ਖੇਡੇ ਜਾ ਰਹੇ ਫਾਈਨਲ ’ਚ ਤੀਜੇ ਦਿਨ ਐਤਵਾਰ ਨੂੰ ਚਾਹਕਾਲ ਦੌਰਾਨ ਇਹ ਐਲਾਨ ਕੀਤਾ ਗਿਆ ।
ਇਸ ਤੋਂ ਪਹਿਲਾਂ ਕੱਲ੍ਹ ਦੂਜੇ ਦਿਨ ਭਾਰਤ ਦੇ ਸਚਿਨ ਤੇਂਦੁਲਕਰ ਨੂੰ 21ਵੀਂ ਸਦੀ ਦਾ ਸਭ ਤੋਂ ਮਹਾਨ ਬੱਲੇਬਾਜ਼ ਚੁਣਿਆ ਗਿਆ ਸੀ ਭਾਰਤ ਦੇ ਮੁੱਖ ਖੇਡ ਪ੍ਰਸਾਰਕ ਸਟਾਰ ਸਪੋਰਟਸ ਨੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਫਾਈਨਲ ਦੇ ਪਹਿਲੇ ਟੈਸਟ ਕ੍ਰਿਕਟ ’ਚ ਇਤਿਹਾਸਕ ਪਲਾਂ ਦਾ ਜਸ਼ਨ ਮਨਾਉਣ ਲਈ ਟੈਸਟ ਕ੍ਰਿਕਟ ’ਚ 21ਵੀਂ ਸਦੀ ਦੇ ਹੁਣ ਤੱਕ ਦੇ ਸਭ ਤੋਂ ਮਹਾਨ ਖਿਡਾਰੀ ਨੂੰ ਚੁਣਨ ਦੀ ਇੱਕ ਅਨੋਖੀ ਪਹਿਲ ਸ਼ੁਰੂ ਕੀਤੀ ਸੀ । ਇਸ ਪਹਿਲ ਪਿੱਛੇ ਸਟਾਰ ਸਪੋਰਟਸ ਦਾ ਮਕਸਦ ਗੇਦਿੱਗਜ਼ ਕ੍ਰਿਕਟਰਾਂ ਤੋਂ ਲੈ ਕੇ ਦੁਨੀਆ ਭਰ ਦੇ ਸੀਨੀਅਰ ਖੇਡ ਪੱਤਰਕਾਰਾਂ, ਪ੍ਰਸਾਰਕਾਂ, ਅੰਕੜੇ ਮਾਹਿਰ, ਵਿਸ਼ਲੇਸ਼ਕਾਂ, ਐਂਕਰਾਂ ਤੇ ਪੂਰੇ ਕ੍ਰਿਕਟ ਭਾਈਚਾਰਾ ਨੂੰ ਇਕੱਠੇ ਲੈ ਕੇ ਆਉਣਾ ਸੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।