SRH vs GT: ਮੀਂਹ ਕਾਰਨ ਪਲੇਆਫ ’ਚ ਪਹੁੰਚੀ SRH, ਦਿੱਲੀ ਬਾਹਰ, ਅੱਜ LSG ਨੂੰ ਬਾਹਰ ਕਰ ਸਕਦੀ ਹੈ MI

SRH vs GT

ਮੀਂਹ ਕਾਰਨ ਰੱਦ ਹੋਇਆ ਹੈਦਰਾਬਾਦ ਤੇ ਗੁਜਰਾਤ ਟਾਈਂਟਸ ਦਾ ਮੈਚ

  • ਹੈਦਰਾਬਾਦ ਨੇ ਬਣਾਈ ਪਲੇਆਫ ’ਚ ਜਗ੍ਹਾ

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਗਰੁੱਪ ਪੜਾਅ ਦੇ 66 ਮੈਚ ਖਤਮ ਹੋ ਚੁੱਕੇ ਹਨ। ਵੀਰਵਾਰ ਨੂੰ ਸਨਰਾਈਜਰਸ ਹੈਦਰਾਬਾਦ ਤੇ ਗੁਜਰਾਤ ਟਾਈਟਨਸ ਵਿਚਕਾਰ ਮੈਚ ਖੇਡਿਆ ਜਾਣਾ ਸੀ ਪਰ ਇਹ ਮੈਚ ਵੀ ਮੀਂਹ ਕਾਰਨ ਰੱਦ ਹੋ ਗਿਆ। ਗੁਜਰਾਤ ਦਾ ਪਿਛਲਾ ਮੈਚ ਵੀ ਅਹਿਮਦਾਬਾਦ ’ਚ ਮੀਂਹ ਕਾਰਨ ਰੱਦ ਹੋ ਗਿਆ ਸੀ, ਜਿਸ ਕਰਕੇ ਟੀਮ ਪਲੇਆਫ ਤੋਂ ਬਾਹਰ ਹੋਈ ਸੀ। ਇਸ ਨਤੀਜੇ ਨਾਲ, ਹੈਦਰਾਬਾਦ ਨੇ ਪਲੇਆਫ ’ਚ ਜਗ੍ਹਾ ਬਣਾ ਲਈ, ਜਦੋਂ ਕਿ, ਗੁਜਰਾਤ ਤਾਂ ਪਹਿਲਾਂ ਹੀ ਬਾਹਰ ਹੈ, ਗੁਜਰਾਤ ਨੇ ਲੀਗ ਪੜਾਅ ਨੂੰ ਅੰਕ ਸੂਚੀ ’ਚ 8ਵੇਂ ਸਥਾਨ ’ਤੇ ਪੂਰਾ ਕੀਤਾ ਹੈ। (SRH vs GT)

ਟਾਪ-3 ਪਹੁੰਚੀ ਹੈਦਰਾਬਾਦ ਦੀ ਟੀਮ | SRH vs GT

ਵੀਰਵਾਰ ਨੂੰ ਸਨਰਾਈਜਰਸ ਹੈਦਰਾਬਾਦ ਤੇ ਗੁਜਰਾਤ ਟਾਈਟਨਸ ਵਿਚਕਾਰ ਹੋਏ ਮੈਚ ’ਚ ਟਾਸ ਵੀ ਨਹੀਂ ਹੋ ਸਕਿਆ। ਮੀਂਹ ਕਾਰਨ ਮੈਚ ਬੇ-ਅਨਤੀਜਾ ਰਹਿਣ ਦਾ ਹੈਦਰਾਬਾਦ ਨੂੰ ਫਾਇਦਾ ਹੋਇਆ, ਜਦਕਿ ਪਹਿਲਾਂ ਹੀ ਪਲੇਆਫ ਤੋਂ ਬਾਹਰ ਹੋ ਚੁੱਕੀ ਗੁਜਰਾਤ ਟਾਇਟਨਸ ਦਾ ਸਫਰ ਖਤਮ ਹੋ ਗਿਆ। (SRH vs GT)

  • ਹੈਦਰਾਬਾਦ ਦੇ ਹੁਣ 13 ਮੈਚਾਂ ’ਚ 7 ਜਿੱਤਾਂ, 5 ਹਾਰਾਂ ਤੇ ਇੱਕ ਨਿਰਣਾਇਕ ਮੈਚ ਦੇ ਨਾਲ 15 ਅੰਕ ਹਨ। ਟੀਮ ਨੇ ਤੀਜੇ ਸਥਾਨ ’ਤੇ ਪਹੁੰਚ ਕੇ ਪਲੇਆਫ ’ਚ ਆਪਣੀ ਜਗ੍ਹਾ ਪੱਕੀ ਕਰ ਲਈ। ਟੀਮ ਹੁਣ ਪੰਜਾਬ ਖਿਲਾਫ ਆਖਰੀ ਮੈਚ ਜਿੱਤ ਕੇ ਕੁਆਲੀਫਾਇਰ-1 ਖੇਡਣ ਦਾ ਦਾਅਵਾ ਪੇਸ਼ ਕਰ ਸਕਦੀ ਹੈ।
  • ਜੀਟੀ ਨੇ 14 ਮੈਚਾਂ ’ਚ 5 ਜਿੱਤਾਂ, 7 ਹਾਰਾਂ ਤੇ 2 ਨਿਰਣਾਇਕ ਮੈਚਾਂ ’ਚ 12 ਅੰਕ ਹਾਸਲ ਕੀਤੇ। ਇਸ ਵਾਰ 2022 ਦੀ ਚੈਂਪੀਅਨ ਟੀਮ ਨੇ 8ਵੇਂ ਨੰਬਰ ’ਤੇ ਆਪਣਾ ਸਫਰ ਖਤਮ ਕੀਤਾ।
  • ਹੁਣ ਦਿੱਲੀ ਵੀ ਖਰਾਬ ਰਨ ਰੇਟ ਕਾਰਨ ਪਲੇਆਫ ਤੋਂ ਬਾਹਰ ਹੋ ਗਈ ਹੈ। ਟੀਮ ਦੇ 14 ਮੈਚਾਂ ’ਚ 7 ਜਿੱਤਾਂ ਤੇ 7 ਹਾਰਾਂ ’ਤੇ 14 ਅੰਕ ਹਨ ਪਰ ਉਨ੍ਹਾਂ ਦੀ ਰਨ ਰੇਟ ਬੇਂਗਲੁਰੂ ਤੇ ਚੇਨਈ ਤੋਂ ਵੀ ਮਾੜੀ ਹੈ। ਇਹ ਦੋਵੇਂ ਟੀਮਾਂ ਹੁਣ ਪਲੇਆਫ ’ਚ ਪਹੁੰਚਣ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਹਨ।

ਲਖਨਊ ਕੋਲ ਹੁਣ ਵੀ ਇੱਕ ਮੌਕਾ ਬਾਕੀ | SRH vs GT

17ਵੇਂ ਸੀਜਨ ’ਚ ਲਖਨਊ ਸੁਪਰਜਾਇੰਟਸ ਤੇ ਮੁੰਬਈ ਇੰਡੀਅਨਜ ਵਿਚਕਾਰ ਮੁੰਬਈ ’ਚ ਮੈਚ ਖੇਡਿਆ ਜਾਵੇਗਾ। ਲਖਨਊ ਦੇ 13 ਮੈਚਾਂ ’ਚ 6 ਜਿੱਤਾਂ ਤੇ 7 ਹਾਰਾਂ ਨਾਲ 12 ਅੰਕ ਹਨ, ਟੀਮ ਇਸ ਸਮੇਂ 7ਵੇਂ ਨੰਬਰ ’ਤੇ ਹੈ। ਮੁੰਬਈ ਨੂੰ ਹਰਾ ਕੇ ਟੀਮ 14 ਅੰਕਾਂ ਨਾਲ ਛੇਵੇਂ ਸਥਾਨ ’ਤੇ ਪਹੁੰਚ ਜਾਵੇਗੀ। ਹਾਲਾਂਕਿ ਪਲੇਆਫ ’ਚ ਪਹੁੰਚਣ ਲਈ ਟੀਮ ਨੂੰ ਸੀਐਸਕੇ ਦੇ ਮੁਕਾਬਲੇ ਆਪਣੀ ਰਨ ਰੇਟ ’ਚ ਸੁਧਾਰ ਕਰਨਾ ਹੋਵੇਗਾ।

ਮੁੰਬਈ ਵਿਗਾੜ ਸਕਦੀ ਹੈ ਲਖਨਊ ਦੀ ਖੇਡ | SRH vs GT

ਮੁੰਬਈ ਇੰਡੀਅਨਜ ਇਸ ਸੀਜਨ ’ਚ ਪਲੇਆਫ ਦੀ ਦੌੜ ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਹੈ। ਉਨ੍ਹਾਂ ਦੇ 13 ਮੈਚਾਂ ’ਚ 4 ਜਿੱਤਾਂ ਤੇ 9 ਹਾਰਾਂ ਨਾਲ 8 ਅੰਕ ਹਨ ਤੇ ਟੀਮ 10ਵੇਂ ਨੰਬਰ ’ਤੇ ਹੈ। ਅੱਜ ਲਖਨਊ ਨੂੰ ਹਰਾ ਕੇ ਟੀਮ 10 ਅੰਕਾਂ ਨਾਲ 9ਵੇਂ ਸਥਾਨ ’ਤੇ ਪਹੁੰਚ ਸਕਦੀ ਹੈ ਤੇ ਐਲਐਸਜੀ ਦੀਆਂ ਉਮੀਦਾਂ ਨੂੰ ਖਤਮ ਕਰ ਸਕਦੀ ਹੈ। ਜੇਕਰ ਟੀਮ ਹਾਰਦੀ ਹੈ ਤਾਂ ਉਹ 10ਵੇਂ ਸਥਾਨ ’ਤੇ ਆਪਣਾ ਸਫਰ ਖਤਮ ਕਰ ਲਵੇਗੀ। ਜੇਕਰ ਮੈਚ ਨਿਰਣਾਇਕ ਰਹਿੰਦਾ ਹੈ ਤਾਂ ਮੁੰਬਈ 10ਵੇਂ ਨੰਬਰ ’ਤੇ ਰਹੇਗੀ ਪਰ ਇਸ ਨਾਲ ਐਲਐਸਜੀ ਦੀਆਂ ਪਲੇਆਫ ਦੀਆਂ ਉਮੀਦਾਂ ਵੀ ਖਤਮ ਹੋ ਜਾਣਗੀਆਂ। (SRH vs GT)

ਸਪੋਰਟਸ ਨਾਲ ਜੁੜੀਆਂ ਖਬਰਾਂ ਹੋਰ ਵੀ ਹਨ, ਪੜ੍ਹੋ….

ਅੱਜ ਮੁੰਬਈ ਦਾ ਸਾਹਮਣਾ ਲਖਨਊ ਨਾਲ

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) 2024 ਦਾ 67ਵਾਂ ਮੁਕਾਬਲਾ ਅੱਜ ਮੁੰਬਈ ਤੇ ਲਖਨਊ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਮੁੰਬਈ ਦੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ ’ਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਅੱਧਾ ਘੰਟਾ ਪਹਿਲਾਂ ਭਾਵ ਸ਼ਾਮ 7 ਵਜੇ ਹੋਵੇਗਾ। ਦੋਵੇਂ ਟੀਮਾਂ ਇਸ ਸੀਜਨ ’ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ। ਪਿਛਲੇ ਮੈਚ ’ਚ ਲਖਨਊ ਦੀ ਟੀਮ ਨੇ ਘਰੇਲੂ ਮੈਦਾਨ ’ਤੇ 74 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।

SRH vs GT

ਮੁੰਬਈ ਪਹਿਲਾਂ ਹੀ ਪਲੇਆਫ ਦੀ ਦੌੜ ਤੋਂ ਬਾਹਰ ਹੈ। ਐੱਲਐੱਸਜੀ ਲਈ ਅਜੇ ਥੋੜ੍ਹੀ ਉਮੀਦ ਬਾਕੀ ਹੈ, ਜਿਸ ’ਚ ਉਸ ਨੂੰ ਆਖਰੀ ਮੈਚ ’ਚ ਜਿੱਤ ਦੇ ਨਾਲ-ਨਾਲ ਦੂਜਿਆਂ ਟੀਮਾਂ ਦੇ ਨਤੀਜਿਆਂ ’ਤੇ ਵੀ ਨਿਰਭਰ ਰਹਿਣਾ ਪਵੇਗਾ। ਮੁੰਬਈ ਦੇ 13 ਮੈਚਾਂ ’ਚ 4 ਜਿੱਤਾਂ ਅਤੇ 9 ਹਾਰਾਂ ਨਾਲ 8 ਅੰਕ ਹਨ। ਟੀਮ ਅੰਕ ਸੂਚੀ ’ਚ ਸਭ ਤੋਂ ਹੇਠਲੇ 10ਵੇਂ ਸਥਾਨ ’ਤੇ ਹੈ। ਦੂਜੇ ਪਾਸੇ ਲਖਨਊ ਦੇ 13 ਮੈਚਾਂ ’ਚ 6 ਜਿੱਤਾਂ ਤੇ 7 ਹਾਰਾਂ ਨਾਲ 12 ਅੰਕ ਹਨ। ਟੀਮ ਟੇਬਲ ’ਚ 7ਵੇਂ ਨੰਬਰ ’ਤੇ ਹੈ।

ਇਹ ਵੀ ਪੜ੍ਹੋ : ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

ਪਿੱਚ ਸਬੰਧੀ ਰਿਪੋਰਟ | SRH vs GT

ਮੁੰਬਈ ਦੇ ਵਾਨਖੇੜੇ ਸਟੇਡੀਅਮ ਦੀ ਪਿੱਚ ਬੱਲੇਬਾਜੀ ਲਈ ਅਨੁਕੂਲ ਹੈ। ਇੱਥੇ ਤੇਜ ਗੇਂਦਬਾਜਾਂ ਨੂੰ ਕੁਝ ਮਦਦ ਮਿਲਦੀ ਹੈ। ਹੁਣ ਤੱਕ ਇੱਥੇ 115 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ। 53 ਮੈਚਾਂ ’ਚ ਪਹਿਲੀ ਪਾਰੀ ’ਚ ਬੱਲੇਬਾਜੀ ਕਰਨ ਵਾਲੀ ਟੀਮ ਤੇ 62 ’ਚ ਹੀ ਪਿੱਛਾ ਕਰਨ ਵਾਲੀ ਟੀਮ ਜਿੱਤ ਸਕੀ ਹੈ। (SRH vs GT)

ਮੌਸਮ ਦੀ ਸਥਿਤੀ | SRH vs GT

ਸ਼ੁੱਕਰਵਾਰ ਨੂੰ ਮੁੰਬਈ ’ਚ ਮੌਸਮ ਚੰਗਾ ਰਹੇਗਾ। ਮੀਂਹ ਪੈਣ ਦੀ ਬਿਲਕੁਲ ਵੀ ਉਮੀਦ ਨਹੀਂ ਹੈ ਪਰ ਬਾਅਦ ਦੁਪਹਿਰ ਤੂਫਾਨ ਆਉਣ ਦੀ ਸੰਭਾਵਨਾ ਹੈ। ਤਾਪਮਾਨ 37 ਤੋਂ 29 ਡਿਗਰੀ ਸੈਲਸੀਅਸ ਤੱਕ ਹੋ ਸਕਦਾ ਹੈ।

ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ-11

ਮੁੰਬਈ ਇੰਡੀਅਨਜ : ਹਾਰਦਿਕ ਪੰਡਯਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਨੇਹਾਲ ਵਢੇਰਾ, ਟਿਮ ਡੇਵਿਡ, ਨਮਰ ਧੀਰ, ਗੇਰਾਲਡ ਕੋਏਟਜੀ, ਪੀਯੂਸ਼ ਚਾਵਲਾ, ਨੁਵਾਨ ਥੁਸਾਰਾ ਤੇ ਜਸਪ੍ਰੀਤ ਬੁਮਰਾਹ।

ਪ੍ਰਭਾਵੀ ਖਿਡਾਰੀ : ਰੋਹਿਤ ਸ਼ਰਮਾ।

ਲਖਨਊ ਸੁਪਰ ਜਾਇੰਟਸ : ਕੇਐਲ ਰਾਹੁਲ (ਕਪਤਾਨ ਤੇ ਵਿਕਟਕੀਪਰ), ਕੁਇੰਟਨ ਡੀ ਕਾਕ, ਮਾਰਕਸ ਸਟੋਇਨਿਸ, ਕਰੁਣਾਲ ਪੰਡਯਾ, ਨਿਕੋਲਸ ਪੂਰਨ, ਦੀਪਕ ਹੁੱਡਾ, ਯੁੱਧਵੀਰ ਸਿੰਘ, ਅਰਸ਼ਦ ਖਾਨ, ਰਵੀ ਬਿਸ਼ਨੋਈ, ਨਵੀਨ-ਉਲ-ਹੱਕ, ਮੋਹਸਿਨ ਖਾਨ।

ਇਮਪੈਕਟ ਪਲੇਅਰ : ਆਯੂਸ਼ ਬਡੋਨੀ।