ਰੂਹਾਨੀਅਤ: ਸਿਮਰਨ ਤੇ ਸੇਵਾ ਨਾਲ ਹੀ ਆਉਣਗੀਆਂ ਖੁਸ਼ੀਆਂ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਮਾਲਕ ਦਾ ਨਾਮ ਤੇ ਉਸ ਦਾ ਪਿਆਰ ਉਹ ਅਨਮੋਲ ਦਾਤ ਹੈ, ਜਿਸ ਨੂੰ ਸਿਰਫ਼ ਤੇ ਸਿਰਫ਼ ਇਨਸਾਨ ਹੀ ਲੈ ਸਕਦਾ ਹੈ ਚੌਰਾਸੀ ਲੱਖ ਜੂਨਾਂ ’ਚ ਬਾਕੀ ਦੀਆਂ ਜੂਨਾਂ ਸਾਰੀਆਂ ਦੀਆਂ ਸਾਰੀਆਂ ਗੁਲਾਮ ਹਨ ਮਨੁੱਖ ਨੂੰ ਅਧਿਕਾਰ ਮਿਲੇ ਹਨ, ਕਿ ਉਹ ਮਾਲਕ ਦਾ ਨਾਮ ਜਪੇ ਤੇ ਮਾਲਕ ਦੇ ਪਿਆਰ ਨੂੰ ਪਾ ਕੇ ਪਰਮਾਨੰਦ ਹਾਸਲ ਕਰਦਾ ਹੋਇਆ ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਵੇ।
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਹ ਸੰਭਵ ਹੈ, ਜੇਕਰ ਇਨਸਾਨ ਆਪਣੇ ਪੀਰ, ਮੁਰਸ਼ਦ-ਏ-ਕਾਮਿਲ, ਗੁਰੂ ਸਤਿਗੁਰੂ ਦੀ ਗੱਲ ਨੂੰੂ ਸੁਣੇ ਇਨਸਾਨ ’ਤੇ ਜਦੋਂ ਮਨ ਹਾਵੀ ਹੋ ਜਾਂਦਾ ਹੈ, ਤਾਂ ਇੱਕ ਕਹਾਵਤ ਹੈ ‘ਵਿਗੜਿਆ ਮਨ ਗੁਰੂ ਦਾ ਨਾ ਪੀਰ ਦਾ’ ਮਨ ਜਦੋਂ ਆਪਣੀ ਆਈ ’ਤੇ ਆ ਜਾਂਦਾ ਹੈ, ਗੁਰੂ ਦੇ ਪਰਉਪਕਾਰ, ਉਸ ਦੀ ਕਿਰਪਾ ਦਿ੍ਰਸ਼ਟੀ, ਉਸ ਦਾ ਰਹਿਮੋ ਕਰਮ ਸਭ ਭੁਲਾ ਦਿੰਦਾ ਹੈ ਬਸ ਇੱਕ ਹੀ ਧੁਨ ਲਾ ਦਿੰਦਾ ਹੈ, ਕਿਸੇ ਨੂੰ ਕਾਮ ਵਾਸਨਾ ਦੀ, ਕਿਸੇ ਨੂੰ ਕ੍ਰੋਧ, ਕਿਸੇ ਨੂੰ ਲੋਭ, ਕਿਸੇ ਨੂੰ ਮੋਹ, ਕਿਸੇ ਨੂੰ ਹੰਕਾਰ, ਤਾਂ ਕਿਸੇ ਨੂੰ ਮਾਇਆ ਜਾਂ ਫਿਰ ਮਨ ਖੁਦ ਇੰਨਾ ਛਾ ਜਾਂਦਾ ਹੈ, ਇਨਸਾਨ ਦਾ ਬੁੱਧੀ ਵਿਵੇਕ ਜਵਾਬ ਦੇ ਦਿੰਦਾ ਹੈ ਕੋਈ ਵੀ ਚੰਗੀ, ਨੇਕ ਗੱਲ ਸੁਣਨ ਨੂੰ ਉਹ ਇਨਸਾਨ ਕਦੇ ਤਿਆਰ ਹੀ ਨਹੀਂ ਮਾਲਕ ਦੇ ਪਿਆਰ ਦੀ ਗੱਲ ਕਰੋ, ਪਰਉਪਕਾਰ ਦੀ ਗੱਲ ਕਰੋ, ਉਸ ਨੂੰ ਇਸ ਤਰ੍ਹਾਂ ਲਗਦਾ ਹੈ ,ਇਹ ਤਾਂ ਸਭ ਬਕਬਕਾ ਸਮਾਨ ਹੈ ਦੁਨੀਆਂਦਾਰੀ, ਦਾ ਸਾਜੋ-ਸਮਾਨ ਇਸ ਤਰ੍ਹਾਂ ਲਗਦਾ ਹੈ ਇਸ ਤੋਂ ਮਿੱਠੇ ਪਕਵਾਨ ਦੁਨੀਆਂ ’ਚ ਕਿਤੇ ਨਹੀਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ