ਪਰਮਾਤਮਾ ਦਾ ਪੈਗ਼ਾਮ ਜਨ-ਜਨ ਤੱਕ ਪਹੁੰਚਾਉਦੇ ਹਨ ਸੰਤ

MSG

ਰੂਹਾਨੀਅਤ: ਪਰਮਾਤਮਾ ਦਾ ਪੈਗ਼ਾਮ ਜਨ-ਜਨ ਤੱਕ ਪਹੁੰਚਾਉਦੇ ਹਨ ਸੰਤ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (MSG) ਫ਼ਰਮਾਉਦੇ ਹਨ ਕਿ ਸੰਤ, ਪੀਰ-ਫ਼ਕੀਰ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਇਨਸਾਨ ਨੂੰ ਸੱਚ ਨਾਲ ਜੋੜ ਦਿੰਦੇ ਹਨ, ਮਾਲਕ ਦਾ ਪੈਗਾਮ ਜਨ-ਜਨ ਤੱਕ ਪਹੁੰਚਾਉਦੇ ਹਨ, ਉਸ ਪਰਮਾਤਮਾ ਦੇ ਸੰਦੇਸ਼ ਦੀ ਚਰਚਾ ਕਰਦੇ ਰਹਿੰਦੇ ਹਨ, ਜਿਸ ਨਾਲ ਆਤਮਾ, ਪਰਮਪਿਤਾ ਪਰਮਾਤਮਾ ਨਾਲ ਮਿਲ ਜਾਵੇ ਗੁਰੂ, ਮੁਰਸ਼ਿਦੇ-ਕਾਮਲ, ਸੰਤ ਉਹ ਗਾਈਡ ਹੰੁਦੇ ਹਨ ਜੋ ਜਿਉਦੇ-ਜੀਅ ਗ਼ਮ, ਦੁੱਖ-ਦਰਦ ਚਿੰਤਾ, ਪਰੇਸ਼ਾਨੀਆਂ ਤੋਂ ਮੁਕਤੀ ਦਾ ਰਾਹ ਦੱਸਦੇ ਹਨ ਤੇ ਮੌਤ ਉਪਰੰਤ ਆਵਾਗਮਨ ਤੋਂ ਕਿਵੇਂ ਆਤਮਾ ਮੁਕਤ ਹੋਵੇ, ਇਹ ਤਰੀਕਾ ਸਮਝਾਉਦੇ ਹਨ।

ਸੰਤ, ਪੀਰ-ਫ਼ਕੀਰ ਦੁਨੀਆਂ ਲਈ ਆਉਦੇ ਹਨ (MSG)

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸੰਤਾਂ ਦਾ ਕੰਮ ਕੋਈ ਮੇਲਾ, ਤਮਾਸ਼ਾ ਕਰਨਾ ਨਹੀਂ ਹੁੰਦਾ, ਸਗੋਂ ਉਨ੍ਹਾਂ ਦੇ ਹਰ ਕਾਰਜ ’ਚ ਹਰ ਕਿਸੇ ਦਾ ਭਲਾ ਛੁੁਪਿਆ ਹੁੰਦਾ ਹੈ ਉਨ੍ਹਾਂ ਦਾ ਕੋਈ ਨਿੱਜੀ ਮਕਸਦ ਨਹੀਂ ਹੁੰਦਾ ਕਿ ਉਹ ਖੁਦ ਲਈ ਕੁਝ ਬਣਾਉਣ ਜਿਸ ਤਰ੍ਹਾਂ ਦਰੱਖ਼ਤ-ਪੌਦੇ ’ਤੇ ਜਿੰਨੇ ਵੀ ਫ਼ਲ ਲੱਗ ਜਾਣ, ਉਹ ਫ਼ਲ ਖੁਦ ਨਹੀਂ ਖਾਂਦੇ ਸਮੁੰਦਰ, ਨਦੀਆਂ ਕਦੇ ਆਪਣਾ ਪਾਣੀ ਆਪ ਨਹੀਂ ਪੀਂਦੇ ਇਸ ਲਈ ਸੰਤ, ਪੀਰ-ਫ਼ਕੀਰ ਦੁਨੀਆਂ ਲਈ ਆਉਦੇ ਹਨ ਉਨ੍ਹਾਂ ਦਾ ਆਪਣਾ ਨਿੱਜੀ ਮਕਸਦ ਨਹੀਂ ਹੁੰਦਾ ਉਨ੍ਹਾਂ ਦਾ ਹਰ ਕਰਮ, ਹਰ ਕਿਸੇ ਦੇ ਭਲੇ ਲਈ ਹੁੰਦਾ ਹੈ ਦੁਆ ਲਈ ਹੱਥ ਉੱਠਦੇ ਹਨ, ਦੁਆ ਲਈ ਅੰਦਰ ਸੋਚ ਚਲਦੀ ਹੈ ਤੇ ਦੁਆ ਲਈ ਹੀ ਉਹ ਬਣੇ ਹੁੰਦੇ ਹਨ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜਿਸ ਤਰ੍ਹਾਂ ਤੁਸੀਂ ਘਰ ਦੇ ਮੁਖੀ ਹੋ ਤਾਂ ਤੁਹਾਨੂੰ ਘਰ ਦਾ ਫ਼ਿਕਰ ਹੁੰਦਾ ਹੈ, ਬਾਲ-ਬੱਚੇ, ਪਰਿਵਾਰ ਦਾ ਫ਼ਿਕਰ ਹੰੁਦਾ ਹੈ ਉਸ ਲਈ ਤੁਸੀਂ ਕਿੰਨਾ ਕੁਝ ਕਰਦੇ ਰਹਿੰਦੇ ਹੋ ਉਸੇ ਤਰ੍ਹਾਂ ਸੰਤ, ਪੀਰ-ਫ਼ਕੀਰ ਪੂਰੀ ਸਿ੍ਰਸ਼ਟੀ ਲਈ ਆਉਦੇ ਹਨ ਉਨ੍ਹਾਂ ਨੂੰ ਸਾਰੇ ਸਮਾਜ ਦਾ, ਸਾਰੀ ਸਿ੍ਰਸ਼ਟੀ ਦਾ ਫ਼ਿਕਰ ਰਹਿੰਦਾ ਹੈ, ਕਿਉਕਿ ਪਰਮਾਤਮਾ ਵੱਲੋਂ ਉਨ੍ਹਾਂ ਦੀ ਇਹ ਡਿਊਟੀ ਹੁੰਦੀ ਹੈ ਕਿ ਪੂਰੀ ਸਿ੍ਰਸ਼ਟੀ ’ਚ ਤਾਲਮੇਲ ਬਣਿਆ ਰਹੇ ਤੇ ਇਨਸਾਨ ਦੇ ਰੂਪ ’ਚ ਜੋ ਆਤਮਾ ਇਸ ਧਰਤੀ ’ਤੇ ਹੈ, ਉਹ ਪਰਮਪਿਤਾ ਪਰਮਾਤਮਾ ਨੂੰ ਮਿਲ ਜਾਵੇ ਇਸ ਲਈ ਸੰਤ ਸਤਿਸੰਗ ਕਰਦੇ ਹਨ, ਹਰ ਕਰਮ ਕਰਦੇ ਹਨ, ਜਿਸ ਨਾਲ ਇਨਸਾਨ ਬੁਰਾਈ ਛੱਡ ਕੇ ਮਾਲਕ ਵੱਲ ਲੱਗ ਜਾਵੇ ਤੇ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ