ਰੂਹਾਨੀਅਤ: ਮਨੁੱਖ ਚੰਗੇ ਕਾਰਜਾਂ ’ਚ ਸਮਾਂ ਜ਼ਰੂਰ ਲਾਏ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਅੱਜ ਕੱਲ੍ਹ ਇਨਸਾਨ ਦੇ ਜੀਵਨ ਦਾ ਉਦੇਸ਼ ਇੱਕ ਹੀ ਹੈ, ਸਰੀਰਕ ਤੇ ਪਰਿਵਾਰਕ ਸੁਖ ਪ੍ਰਾਪਤ ਕਰਨਾ, ਜਿਸ ਨੂੰ ਪਾਉਣ ਲਈ ਸਾਰਾ-ਸਾਰਾ ਦਿਨ ਝੂਠ, ਠੱਗੀ, ਕੁਫ਼ਰ, ਬੇਈਮਾਨੀ, ਰਿਸ਼ਵਤਖੋਰੀ, ਭਿ੍ਰਸ਼ਟਾਚਾਰ ਦਾ ਸਹਾਰਾ ਲੈਂਦਾ ਹੈ, ਗੱਲ-ਗੱਲ ’ਤੇ ਝੂਠ ਬੋਲਦਾ ਹੈ, ਗੱਲ-ਗੱਲ ’ਤੇ ਇਮਾਨ ਡੋਲਦਾ ਹੈ, ਧਰਮਾਂ ਦੀਆਂ ਕਸਮਾਂ ਖਾਂਦਾ ਹੈ ਤੇ ਢੀਠ ਬਣਿਆ ਰਹਿੰਦਾ ਹੈ ਇਨਸਾਨ ਦੁਨੀਆਂਦਾਰੀ ’ਚ ਇੰਨਾ ਫਸ ਜਾਂਦਾ ਹੈ ਕਿ ਉਸ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਰਹਿੰਦੀ, ਸੁਫਨਿਆਂ ’ਚ ਮਹਿਲ ਬਣਾ ਲੈਂਦਾ ਹੈ ਤੇ ਖ਼ਿਆਲਾਂ ਦੇ ਜਹਾਜ਼ ’ਤੇ ਚੜ੍ਹਿਆ ਨਜ਼ਰ ਆਉਦਾ ਹੈ ਪਰ ਜਦੋਂ ਅੱਖ ਖੁੱਲ੍ਹਦੀ ਹੈ ਤਾਂ ਮੰਜੀ ’ਤੇ ਪਿਆ ਹੁੰਦਾ ਹੈ ਕਹਿਣ ਦਾ ਮਤਲਬ ਹੈ ਕਿ ਇਨਸਾਨ ਦਿਨ-ਰਾਤ ਮਾਰੋ-ਮਾਰ ਕਰਦਾ ਫਿਰਦਾ ਹੈ,
ਜਿਸ ਤਰ੍ਹਾਂ ਕੀੜੀਆਂ ਖੁੱਡ ’ਚੋਂ ਨਿਕਲਦੀਆਂ ਹਨ ਤੇ ਦੌੜਦੀਆਂ-ਭੱਜਦੀਆਂ ਰਹਿੰਦੀਆਂ ਹਨ, ਸ਼ਹਿਦ ਦੀਆਂ ਮੱਖੀਆਂ ਵੀ ਛੱਤਾ ਬਣਾਉਦੀਆਂ ਹਨ, ਪਰ ਆਖ਼ਰ ’ਚ ਉਸ ਨੂੰ ਕੋਈ ਹੋਰ ਹੀ ਲੈ ਜਾਂਦਾ ਹੈ ਉਸੇ ਤਰ੍ਹਾਂ ਇਸ ਕਲਿਯੁੱਗ ’ਚ ਇਨਸਾਨ ਬੁਰੇ ਕਰਮ ਕਰਦਾ ਹੈ, ਪਾਪ ਕਰਮਾਂ ਨਾਲ ਪੈਸਾ, ਧਨ ਦੌਲਤ, ਜ਼ਮੀਨ-ਜਾਇਦਾਦ ਬਣਾਉਦਾ ਹੈ, ਪਰ ਆਖ਼ਰ ’ਚ ਨਤੀਜਾ, ਸਾਰਾ ਕੁਝ ਛੱਡ ਕੇ ਇਸ ਜਹਾਨ ਤੋਂ ਤੁਰ ਜਾਂਦਾ ਹੈ।
ਇਹ ਵੀ ਪੜ੍ਹੋ: ਰੂਹਾਨੀਅਤ: ਪਰਮਾਤਮਾ ਦੇ ਨਾਮ ਨਾਲ ਚੜ੍ਹੋਗੇ ਸਫ਼ਲਤਾ ਦੀਆਂ ਪੌੜੀਆਂ
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਇਨਸਾਨ ਨੂੰ ਇਹ ਸਾਰਾ ਦੇਖ ਕੇ ਵੀ ਸਮਝ ਨਹੀਂ ਆਉਦੀ ਜਦੋਂ ਤੱਕ ਆਤਮਾ ਹੈ, ਹਰ ਕੋਈ ਸਤਿਕਾਰ ਕਰਦਾ ਹੈ ਤੇ ਬਾਅਦ ’ਚ ਕੱਪੜੇ ਵੀ ਢੰਗ ਦੇ ਨਹੀਂ ਦਿੰਦੇ ਇੱਕ ਹੀ ਚਬੂਤਰਾ ਬਣਿਆ ਹੈ, ਉਸ ’ਤੇ ਕੰਮ ਤਮਾਮ ਕੀਤਾ, ਸੁਆਹ ਹੂੰਝ ਦਿੱਤੀ, ਦੂਜੇ ਦਾ ਇੰਤਜ਼ਾਰ ਕੀਤਾ ਇਸ ਤਰ੍ਹਾਂ ਚੱਲਦੀ ਰਹਿੰਦੀ ਹੈ ਜ਼ਿੰਦਗੀ ਤੇ ਬਸ ਜੋ ਆਏ ਸਨ ਉਹ ਚਲੇ ਗਏ ਤੇ ਜੋ ਹਨ ਇੱਕ ਦਿਨ ਜਾਣਾ ਹੈ, ਪਰ ਕਿਸੇ ਨੂੰ ਇਸ ਚੀਜ਼ ਦੀ ਪਰਵਾਹ ਨਹੀਂ ਕਿ ਕਿਉ ਨਾ ਜ਼ਿੰਦਗੀ ਨੂੰ ਇਸ ਤਰ੍ਹਾਂ ਨਾਲ ਰੌਸ਼ਨ ਕਰ ਜਾਈਏ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਲੋਕ ਨਾਂਅ ਨੂੰ ਯਾਦ ਰੱਖਣ ਇਸ ਲਈ ਜ਼ਰੂਰੀ ਹੈ ਕਿ ਚੰਗੇ ਨੇਕ ਕੰਮ ਕਰਕੇ ਜਾਓ ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਸਤਿਕਾਰ-ਅਦਬ ਨਾਲ ਤੁਹਾਨੂੰ ਯਾਦ ਕਰਨ । Saint Dr MSG
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ