ਸਾਡੇ ਨਾਲ ਸ਼ਾਮਲ

Follow us

11.5 C
Chandigarh
Monday, February 2, 2026
More
    Home Breaking News ਰੂਹਾਨੀਅਤ: ਜ਼ਿੰ...

    ਰੂਹਾਨੀਅਤ: ਜ਼ਿੰਦਗੀ ’ਚ ਹਮੇਸ਼ਾ ਨੇਕ ਲੋਕਾਂ ਦਾ ਸੰਗ ਕਰੋ

    Saint Dr MSG

    ਰੂਹਾਨੀਅਤ (Spirituality) : ਜ਼ਿੰਦਗੀ ’ਚ ਹਮੇਸ਼ਾ ਨੇਕ ਲੋਕਾਂ ਦਾ ਸੰਗ ਕਰੋ

    MSG: (ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਸੰਤ, ਪੀਰ-ਫ਼ਕੀਰ ਸਾਰਿਆਂ ਨੂੰ ਨੇਕੀ-ਭਲਾਈ ਦੇ ਰਾਹ ’ਤੇ ਚੱਲਣਾ ਸਿਖਾਉਦੇ ਹਨ ਅੱਲ੍ਹਾ, ਵਾਹਿਗੁਰੂ, ਰਾਮ ਵੱਲੋਂ ਉਹ ਸੰਸਾਰ ’ਚ ਸਮਝਾਉਣ ਲਈ ਆਉਦੇ ਹਨ ਉਨ੍ਹਾਂ ਦਾ ਮਕਸਦ ਜੀਵ ਨੂੰ ਜੀਵਨਦਾਨ ਦੇ ਕੇ ਭਗਤੀ-ਇਬਾਦਤ ਦਾ ਰਾਹ ਦੱਸ ਕੇ ਆਵਾਗਮਨ ਤੋਂ ਮੋਕਸ਼-ਮੁਕਤੀ ਦਿਵਾਉਣਾ ਹੈ ਇਸ ਸੰਸਾਰ ’ਚ ਜਦੋਂ ਤੱਕ ਜੀਵਨ ਹੈ ਉਦੋਂ ਤੱਕ ਗ਼ਮ, ਚਿੰਤਾ ਨਾ ਹੋਵੇ, ਆਜ਼ਾਦੀ ਨਾਲ, ਖੁਸ਼ੀਆਂ ਨਾਲ ਜ਼ਿੰਦਗੀ ਗੁਜ਼ਾਰ ਸਕੋਂ, ਇਸ ਲਈ ਸਾਰਿਆਂ ਦਾ ਮਾਰਗ-ਦਰਸ਼ਨ ਕਰਨਾ ਹੈ। MSG

    ਇਹ ਵੀ ਪੜ੍ਹੋ: Permanent Treatment Of Cervical: ਪੂਜਨੀਕ ਗੁਰੂ ਜੀ ਨੇ ਦੱਸਿਆ ਸਰਵਾਈਕਲ ਦਾ ਪੱਕਾ ਇਲਾਜ

    ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸੰਤ, ਪੀਰ-ਫ਼ਕੀਰ ਕਦੇ ਕਿਸੇ ਨੂੰ ਬੁਰਾ ਨਹੀਂ ਆਖਦੇ ਬੁਰਾਈਆਂ ਅਤੇ ਚੰਗਿਆਈਆਂ ’ਚੋਂ ਤੁਸੀਂ ਜਿਸ ਨਾਲ ਵੀ ਸੰਬੰਧ ਰੱਖੋਗੇ, ਤੁਸੀਂ ਉਹੋ-ਜਿਹੇ ਹੀ ਬਣ ਜਾਓਂਗੇ ਇਸ ਲਈ ਜ਼ਿੰਦਗੀ ’ਚ ਚੰਗੇ, ਨੇਕ ਲੋਕਾਂ ਦਾ ਸੰਗ ਕਰੋ, ਜੋ ਲੋਕ ਪਰਮਾਰਥ ’ਚ ਤੁਹਾਡਾ ਸਹਿਯੋਗ ਨਹੀਂ ਕਰਦੇ ਉਹ ਤੁਹਾਡੇ ਆਪਣੇ ਨਹੀਂ ਹਨ ਇਸ ਬਾਰੇ ਆਪ ਜੀ ਇੱਕ ਉਦਾਹਰਨ ਰਾਹੀਂ ਸਮਝਾਉਦੇ ਹਨ ਕਿ ਇੱਕ ਧਨਾਢ ਆਦਮੀ ਦੇ ਚਾਰ ਲੜਕੇ ਸਨ ਉਹ ਆਦਮੀ ਭਗਤੀ-ਇਬਾਦਤ ਕਰਨ ਵਾਲਾ ਸੀ ਇੱਕ ਵਾਰ ਕਿਸੇ ਆਮ ਫ਼ਕੀਰ ਨੇ ਸੁਣਿਆ ਕਿ ਇੱਕ ਧਨਾਢ ਆਦਮੀ ਭਗਤ ਹੈ ਉਹ ਉਸ ਕੋਲ ਗਿਆ ਅਤੇ ਉਸ ਤੋਂ ਪੁੱਛਿਆ ਕਿ ਤੁਹਾਡੇ ਕਿੰਨੇ ਲੜਕੇ ਹਨ? ਉਸ ਨੇ ਕਿਹਾ ਕਿ ਮੇਰੇ ਦੋ ਲੜਕੇ ਹਨ। ਉਸ ਨੂੰ ਬੜੀ ਹੈਰਾਨੀ ਹੋਈ ਕਿ ਮੈਂ ਇਸ ਨੂੰ ਭਗਤ ਸਮਝ ਕੇ ਆਇਆ ਹਾਂ ਅਤੇ ਇਹ ਤਾਂ ਝੂਠ ਬੋਲ ਰਿਹਾ ਹੈ ਜਦੋਂਕਿ ਇਸ ਦੇ ਤਾਂ ਚਾਰ ਲੜਕੇ ਹਨ।

    ਜ਼ਿੰਦਗੀ ’ਚ ਹਮੇਸ਼ਾ ਨੇਕ ਲੋਕਾਂ ਦਾ ਸੰਗ ਕਰੋ

    ਉਹ ਆਖਣ ਲੱਗਿਆ ਕਿ ਤੁਸੀਂ ਤਾਂ ਰੂਹਾਨੀਅਤ ਨੂੰ ਮੰਨਣ ਵਾਲੇ ਹੋ ਪਰ ਤੁਸੀਂ ਤਾਂ ਝੂਠ ਬੋਲ ਰਹੇ ਹੋ ਉਹ ਕਹਿਣ ਲੱਗਿਆ ਕਿ ਪਰਮਾਰਥ ’ਚ ਮੇਰਾ ਦੋ ਲੜਕੇ ਹੀ ਸਹਿਯੋਗ ਕਰਦੇ ਹਨ ਬਾਕੀ ਦੋ ਉਹ ਹਨ ਜੋ ਸ਼ਰਾਬ, ਮਾਸ ਖਾਣ ਵਾਲੇ, ਬੁਰੇ ਕਰਮ ਕਰਨ ਵਾਲੇ ਹਨ, ਇਸ ਲਈ ਉਹ ਮੇਰੇ ਹੁੰਦੇ ਹੋਏ ਵੀ ਮੇਰੇ ਨਹੀਂ ਹਨ, ਮੈਂ ਉਨ੍ਹਾਂ ਨੂੰ ਮੰਨਦਾ ਹੀ ਨਹੀਂ ਕਿ ਉਨ੍ਹਾਂ ਨੇ ਮੇਰੇ ਘਰ ਜਨਮ ਲਿਆ ਹੈ ਪਰ ਉਹ ਦੋ ਲੜਕੇ ਹਨ ਜੋ ਰਾਮ-ਨਾਮ ’ਚ, ਨੇਕੀ-ਭਲਾਈ, ਪਰਮਾਰਥ ’ਚ ਤਨ, ਮਨ, ਧਨ ਨਾਲ ਮੇਰਾ ਵਧ-ਚੜ੍ਹਕੇ ਸਹਿਯੋਗ ਕਰਦੇ ਹਨ।

    ਇਸ ਲਈ ਮੈਂ ਕਹਿੰਦਾ ਹਾਂ ਕਿ ਮੇਰੇ ਦੋ ਹੀ ਲੜਕੇ ਹਨ ਅਸਲ ’ਚ ਇਸ ਸੰਸਾਰ ’ਚ ਆ ਕੇ ਜੋ ਪਰਮਾਰਥ ਕਰਦਾ ਹੈ ਉਹ ਹੀ ਸੱਚਾ ਸਾਥੀ ਹੈ ਨਹੀਂ ਤਾਂ ਪਸ਼ੂ ਹੈ, ਕਿਉਕਿ ਪਸ਼ੂ ਹਮੇਸ਼ਾ ਆਪਣੇ ਲਈ ਸੋਚਦਾ ਹੈ ਉਵੇਂ ਹੀ ਜੇਕਰ ਤੁਸੀਂ ਪਰਮਾਰਥ ਨਹੀਂ ਕਰਦੇ ਤਾਂ ਇਨਸਾਨ ਹੁੰਦੇ ਹੋਏ ਵੀ ਤੁਸੀਂ ਪਸ਼ੂ ਹੋ ਇਸ ਲਈ ਪਰਮਾਰਥ ਕਰਨਾ ਚਾਹੀਦਾ ਹੈ, ਪਰਮਾਰਥ ਭਾਵ ਪਰਾਇਆ ਹਿੱਤ, ਦੂਜਿਆਂ ਬਾਰੇ ਸੋਚਣਾ ਖੁਦ ਨੂੰ ਛੱਡ ਕੇ ਦੂਜਿਆਂ ਦੀ ਮੱਦਦ ਕਰੋ ਸਿ੍ਰਸ਼ਟੀ ’ਚ ਕੋਈ ਵੀ ਦੁਖੀ ਹੈ, ਕੋਈ ਪਰੇਸ਼ਾਨ ਹੈ ਤੁਸੀਂ ਉਸ ਦੀ ਮੱਦਦ ਕਰੋ ਜੇਕਰ ਤੁਸੀਂ ਉਸ ਦੀ ਮੱਦਦ ਕਰੋਗੇ ਤਾਂ ਅੱਲ੍ਹਾ, ਰਾਮ, ਮਾਲਕ ਤੁਹਾਡੀ ਮੱਦਦ ਕਰੇਗਾ ਜੇਕਰ ਤੁਸੀਂ ਉਨ੍ਹਾਂ ਲਈ ਸੋਚੋਗੇ ਤਾਂ ਮਾਲਕ ਤੁਹਾਡੇ ਲਈ ਸੋਚੇਗਾ ਇਸ ਲਈ ਆਪਣੇ ਹਿਰਦੇ ਨੂੰ ਪਰਮਾਰਥ ਲਈ ਹਮੇਸ਼ਾ ਤਿਆਰ ਰੱਖੋ ਜੇਕਰ ਤੁਸੀਂ ਦਾਨ ਕਰਨਾ ਚਾਹੁੰਦੇ ਹੋ ਤਾਂ ਉੱਥੇ ਕਰੋ ਜਿੱਥੇ ਜ਼ਰੂਰਤ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here