ਪਵਿੱਤਰ ਭੰਡਾਰਾ ਕੱਲ੍ਹ

ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਵਸ ਮੌਕੇ 15 ਅਗਸਤ ਨੂੰ ਸ਼ਾਹ ਸਤਿਨਾਮ ਜੀ ਧਾਮ ਵਿਖੇ ਸੋਮਵਾਰ 15 ਅਗਸਤ ਨੂੰ ਸ਼ਾਮ 6 ਵਜੇ ਪਵਿੱਤਰ ਭੰਡਾਰਾ ਧੂਮ-ਧਾਮ ਨਾਲ ਮਨਾਇਆ ਜਾਵੇਗਾ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਪੌਦੇ ਲਾਉਣ ਤੋਂ ਬਾਅਦ ਸੇਵਾਦਾਰ ਪਵਿੱਤਰ ਭੰਡਾਰੇ ‘ਚ ਸ਼ਿਰਕਤ ਕਰਨ ਲਈ ਸ਼ਾਹ ਸਤਿਨਾਮ ਜੀ ਧਾਮ ਸਰਸਾ ਪਹੁੰਚਣਗੇ ਇਸ ਮੌਕੇ ਮਾਨਵਤਾ ਭਲਾਈ ਕਾਰਜਾਂ ‘ਚ ਮੋਹਰੀ ਰਹਿਣ ਵਾਲੇ ਬਲਾਕਾਂ ਦੇ ਸੇਵਾਦਾਰਾਂ ਨੂੰ ਪੂਜਨੀਕ ਗੁਰੂ ਜੀ ਟਰਾਫ਼ੀਆਂ ਪ੍ਰਦਾਨ ਕਰਕੇ ਸਨਮਾਨਿਤ ਕਰਨਗੇ ਪਵਿੱਤਰ ਭੰਡਾਰੇ ਨੂੰ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਗਈਆਂ ਹਨ ਪੂਰੇ ਆਸ਼ਰਮ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ ਰੰਗ-ਬਿਰੰਗੀਆਂ, ਝੰਡੀਆਂ, ਬਿਜਲਈ ਲੜੀਆਂ ਆਦਿ ਨਾਲ ਸ਼ਾਹ ਸਤਿਨਾਮ ਜੀ ਧਾਮ, ਸ਼ਾਹ ਮਸਤਾਨਾ ਜੀ ਧਾਮ ਤੇ ਆਸ਼ਰਮ ਵੱਲ ਆਉਣ ਵਾਲੇ ਸਾਰੇ ਮਾਰਗ ਜਗਮਗ ਕਰ ਰਹੇ ਹਨ