ਪਹਾੜ ਵਰਗੀਆਂ ਮੁਸੀਬਤਾਂ ਦੂਰ ਕਰ ਦਿੰਦਾ ਹੈ ਪਰਮਾਤਮਾ ਦਾ ਨਾਮ

ਬਰਨਾਵਾ। ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਉੱਤਰ ਪ੍ਰਦੇਸ਼) ‘ਚ ਅੱਜ ਸਵੇਰੇ ਹੋਈ ਰੂਹਾਨੀ ਮਜਲਸ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਧ-ਸੰਗਤ ਨੂੰ ਆਪਣੇ ਅੰਮ੍ਰਿਤਮਈ ਬਚਨਾਂ ਨਾਲ ਨਿਹਾਲ ਕਰਦਿਆਂ ਫ਼ਰਮਾਇਆ ਕਿ ਪਰਮਾਤਮਾ ਦੇ ਨਾਮ ‘ਚ ਉਹ ਸਾਰੀਆਂ ਖੁਸ਼ੀਆਂ, ਬਰਕਤਾਂ ਹਨ, ਜੋ ਇਨਸਾਨ ਸੋਚ ਵੀ ਨਹੀਂ ਸਕਦਾ। ਲੋਕ ਕਹਿੰਦੇ ਹਨ ਕਿ ਜੋ ਭਾਗਾਂ ‘ਚ ਹੈ, ਉਹੀ ਮਿਲਦਾ , ਪਰ ਇਨਸਾਨ ਇਸ ਨੂੰ ਬਦਲ ਸਕਦਾ ਹੈ। ਇਸ ਲਈ ਤੁਹਾਨੂੰ ਕਰਮਯੋਗੀ ਤੇ ਗਿਆਨਯੋਗੀ ਹੋਣਾ ਬਹੁਤ ਜ਼ਰੂਰੀ ਹੈ। ਮਾਲਕ ਦਾ ਨਾਮ ਜਪਣ ਦੇ ਨਾਲ-ਨਾਲ ਜੇਕਰ ਸਰੀਰਿਕ ਮਿਹਨਤ ਵੀ ਕੀਤੀ ਜਾਵੇ ਤਾਂ ਇਨਸਾਨ ਨੂੰ ਕੋਈ ਕਮੀ ਨਹੀਂ ਆਉਂਦੀ। ਆਪ ਜੀ ਨੇ ਫ਼ਰਮਾਇਆ ਕਿ ਢੋਂਗ-ਦਿਖਾਵੇ ‘ਚ ਜਦੋਂ ਇਨਸਾਨ ਪੈ ਜਾਂਦਾ ਹੈ ਤਾਂ ਉਹ ਮਾਲਕ ਦੀਆਂ ਖੁਸ਼ੀਆਂ ਤੋਂ ਬਹੁਤ ਦੂਰ ਚਲਿਆ ਜਾਂਦਾ ਹੈ। ਇਸ ਨਾਲ ਉਸ  ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਕਰਮ ਅਜਿਹੇ ਕਰੋ, ਜੋ ਤੁਹਾਨੂੰ ਮਾਲਕ ਨੂੰ ਮਿਲਾ ਦੇਣ।

_5319 copy
ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਲੋਕ ਅਕਸਰ ਪੁੱਛਦੇ ਹਨ ਕਿ ਮਾਲਕ ਨਾਲ ਪਿਆਰ ਕਿਉਂ ਕਰੀਏ ? ਅਸਲ ‘ਚ ਮਾਲਕ ਦਾ ਪਿਆਰ ਹੀ ਇਸ ਘੋਰ ਕਲਿਯੁਗ ‘ਚ ਇੱਕੋ-ਇੱਕ ਅਜਿਹਾ ਪਿਆਰ ਹੈ, ਜੋ ਦੋਨਾਂ ਜਹਾਨਾਂ ਤੱਕ ਸਾਥ ਨਿਭਾਉਂਦਾ ਹੈ। ਇਨਸਾਨੀ ਪਿਆਰ ਇੱਕ ਹੱਦ ਤੱਕ ਸਾਥ ਦਿੰਦਾ ਹੈ। ਜੇਕਰ ਦੁਨੀਆਦਾਰੀ ‘ਚ ਥੋੜ੍ਹੀ ਜਿਹੀ ਆਪਸ ‘ਚ ਗੱਲ ਹੋ ਜਾਵੇ ਭਾਵ ਮਨਮੁਟਾਅ ਹੋ ਜਾਵੇ ਤਾਂ ਰਿਸ਼ਤਿਆਂ ‘ਚ ਦਰਾਰ ਆਜਾਂਦੀ ਹੈ ਤੇ ਆਪਸ ‘ਚ ਅਜਿਹਾ ਹੋ ਜਾਂਦਾ ਹੈ ਕਿ ਤੂੰ ਕੌਣ, ਮੈਂ ਕੌਣ ? ਜਦੀਕਿ ਮਾਲਕ ਦਾ ਪਿਆਰ ਅਜਿਹਾ ਪਿਆ ਹੈ, ਜੋ ਤੁਹਾਡੀਆਂ ਪਹਾੜ ਵਰਗੀਆਂ ਬਿਮਾਰੀਆਂ ਨੂੰ ਪਲ ‘ਚ ਖ਼ਤਮ ਕਰ ਦਿੰਦਾ ਹੈ। ਕੀ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਜੀਵਨ ‘ਚ ਇੱਕ ਅਜਿਹਾ ਰਸ ਹੋਵੇ, ਜਿਸ ਨਾਲ ਸਾਰੀਆਂ ਮੁਸ਼ਕਲਾਂ, ਦੁੱਖ, ਤਕਲੀਫ਼ਾਂ ਦੂਰ ਹੋ ਜਾਣ ਸਿਰਫ਼ ਮਾਲਕ ਦੇ ਪਿਆਰ ਨਾਲ ਹੀ ਅਜਿਹਾ ਸੰਭਵ ਹੈ। ਆਪਣੇ ਪਰਮਾਤਮਾ ਦੇ ਪਿਆਰ ‘ਚ ਆਪਣੇ ਆਪ ਨੂੰ ਰੰਗ ਲਿਆ ਤਾਂ ਤੁਹਾਡੇ ‘ਤੇ ਕਦੇ ਵੀ ਪਤਝੜ ਨਹੀਂ ਆਵੇਗੀ।