ਬੋਲੀ ਦਾ ਵਿਹਾਰ
ਇੱਕ ਦਿਨ ਇੱਕ ਰਾਜਾ ਜੰਗਲ ’ਚ ਸ਼ਿਕਾਰ ਖੇਡਣ ਲਈ ਗਿਆ ਰਸਤੇ ’ਚ ਉਸ ਨੂੰ ਪਿਆਸ ਲੱਗੀ ਜੰਗਲ ’ਚ ਇੱਕ ਅੰਨ੍ਹੇ ਵਿਅਕਤੀ ਦੀ ਝੋਂਪੜੀ ’ਚ ਇੱਕ ਘੜਾ ਰੱਖਿਆ ਵਿਖਾਈ ਦਿੱਤਾ, ਤਾਂ ਰਾਜੇ ਨੇ ਇੱਕ ਸਿਪਾਹੀ ਨੂੰ ਪਾਣੀ ਲਿਆਉਣ ਲਈ ਭੇਜਿਆ ਸਿਪਾਹੀ ਨੇ ਅੰਨ੍ਹੇ ਨੂੰ ਕਿਹਾ, ‘‘ਓ ਅੰਨ੍ਹੇ, ਇੱਕ ਗੜਵਾ ਪਾਣੀ ਦੇ’’ ਅੰਨ੍ਹੇ ਵਿਅਕਤੀ ਨੇ ਕਿਹਾ, ‘‘ਜਾ-ਜਾ ਤੇਰੇ ਵਰਗੇ ਸਿਪਾਹੀਆਂ ਨੂੰ ਮੈਂ ਪਾਣੀ ਨਹੀਂ ਪਿਆਉਂਦਾ’’
ਇਸ ਤੋਂ ਬਾਅਦ ਰਾਜੇ ਨੇ ਸੈਨਾਪਤੀ ਨੂੰ ਪਾਣੀ ਲਿਆਉਣ ਲਈ ਭੇਜਿਆ ਸੈਨਾਪਤੀ ਨੇ ਵੀ ਉਸ ਨਾਲ ਉਹੋ-ਜਿਹਾ ਹੀ ਵਿਹਾਰ ਕੀਤਾ ਅਤੇ ਖਾਲੀ ਹੱਥ ਵਾਪਸ ਆ ਗਿਆ ਅੰਤ ’ਚ ਰਾਜਾ ਪਾਣੀ ਲੈਣ ਗਿਆ
ਸਭ ਤੋਂ ਪਹਿਲਾਂ ਉਸ ਨੇ ਅੰਨ੍ਹੇ ਵਿਅਕਤੀ ਨੂੰ ਨਮਸਕਾਰ ਕੀਤਾ ਅਤੇ ਕਿਹਾ, ‘‘ਪਿਆਸ ਨਾਲ ਗਲ਼ਾ ਸੁੱਕ ਰਿਹਾ ਹੈ ਇੱਕ ਗੜਵਾ ਪਾਣੀ ਦੇ ਦਿਓ, ਤਾਂ ਬੜੀ ਮਿਹਰਬਾਨੀ ਹੋਵੇਗੀ’’ ਅੰਨ੍ਹੇ ਵਿਅਕਤੀ ਨੇ ਰਾਜੇ ਨੂੰ ਬਿਠਾਇਆ ਤੇ ਕਿਹਾ, ‘‘ਆਪ ਵਰਗੇ ਸ੍ਰੇਸ਼ਟ ਸੱਜਣ ਦਾ ਰਾਜੇ ਵਰਗਾ ਆਦਰ ਹੈ ਪਾਣੀ ਤਾਂ ਕੀ ਮੇਰਾ ਸਰੀਰ ਵੀ ਤੁਹਾਡੇ ਸਵਾਗਤ ’ਚ ਹਾਜ਼ਰ ਹੈ ਕੋਈ ਹੋਰ ਸੇਵਾ ਹੋਵੇ ਤਾਂ ਦੱਸੋ’’ ਰਾਜੇ ਨੇ ਠੰਢੇ ਪਾਣੀ ਨਾਲ ਆਪਣੀ ਪਿਆਸ ਬੁਝਾਈ ਤੇ ਨਿਮਰਤਾਪੂਰਵਕ ਪੁੱਛਿਆ, ‘‘ਤੁਸੀਂ ਤਾਂ ਵੇਖ ਨਹੀਂ ਸਕਦੇ ਫਿਰ ਆਪ ਨੇ ਸਿਪਾਹੀ, ਸੈਨਾਪਤੀ ਤੇ ਰਾਜੇ ਨੂੰ ਕਿਵੇਂ ਪਛਾਣ ਲਿਆ?’’ ਉਸ ਵਿਅਕਤੀ ਨੇ ਕਿਹਾ, ‘‘ਬੋਲੀ ਦੇ ਵਿਹਾਰ ਨਾਲ ਹਰ ਵਿਅਕਤੀ ਦੇ ਅਸਲੀ ਪੱਧਰ ਦਾ ਪਤਾ ਲੱਗ ਜਾਂਦਾ ਹੈ’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ