ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹੁਣ ਤੱਕ ਲਾ ਚੁੱਕੇ ਹਨ 6.18 ਕਰੋੜ ਬੂਟੇ/ World Environment Day
World Environment Day/ ਵਾਰਤਮਾਨ ’ਚ ਵਾਤਾਵਰਨ ਪ੍ਰਦੂਸ਼ਣ ਪੂਰੇੇ ਵਿਸ਼ਵ ਦੇ ਸਾਹਮਣੇ ਵੱਡੀ ਸਮੱਸਿਆ ਬਣ ਰਿਹਾ ਹੈ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ ਦਰੱਖਤਾਂ ਦੀ ਅੰਨੇ੍ਹਵਾਹ ਕਟਾਈ ਕਾਰਨ ਅੱਜ ਹਰਿਆਲੀ ਖਤਮ ਹੋ ਰਹੀ ਹੈ, ਇਸ ਦਾ ਨਤੀਜਾ ਹੈ ਕਿ ਇਸ ਵਾਰ ਮਈ ਮਹੀਨੇ ’ਚ ਉੱਤਰ ਭਾਰਤ ਭੱਠੀ ਦੀ ਤਰ੍ਹਾਂ ਤਪਿਆ ਤਾਪਮਾਨ 50 ਡਿਗਰੀ ਤੱਕ ਪਹੁੰਚ ਗਿਆ ਜੇਕਰ ਇਸ ਧਰਤੀ ’ਤੇ ਸੰਤੁਲਣ ਬਣਾ ਕੇ ਰੱਖਣਾ ਹੈ ਤਾਂ ਹਰਿਆਲੀ ਬੇਹੱਦ ਜ਼ਰੂਰੀ ਹੈ। World Environment Day
ਡੇਰਾ ਸੱਚਾ ਸੌਦਾ ਸਾਲ 2007 ਤੋਂ ‘ਪੌਦਾ ਲਾਓ’ ਅਭਿਆਨ ਚਲਾ ਰਿਹਾ ਹੈ
ਇਸ ਨੇਕ ਕਾਰਜ ਲਈ ਨਾ ਸਿਰਫ਼ ਦਰੱਖਤਾਂ ਨੂੰ ਬਚਾਉਣਾ ਹੋਵੇਗਾ, ਸਗੋਂ ਬੂਟੇ ਲਾਉਣ ਦੀ ਸਭ ਨੂੰ ਆਪਣੀ ਜ਼ਿੰਮੇਵਾਰੀ ਤੈਅ ਕਰਨੀ ਹੋਵੇਗੀ। ਡੇਰਾ ਸੱਚਾ ਸੌਦਾ ਧਰਤੀ ਦੀ ਹਰਿਆਲੀ ਨੂੰ ਸੌਗਾਤ ਦੇਣ ’ਚ ਮੀਲ ਪੱਥਰ ਸਥਾਪਿਤ ਕਰ ਰਿਹਾ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਮਾਰਗ ਦਰਸ਼ਨ ’ਚ ਡੇਰਾ ਸੱਚਾ ਸੌਦਾ ਸਾਲ 2007 ਤੋਂ ‘ਪੌਦਾ ਲਾਓ’ ਅਭਿਆਨ ਚਲਾ ਰਿਹਾ ਹੈ। ਇਸ ਦਾ ਨਤੀਜ਼ਾ ਹੈ ਕਿ ਹਰ ਸਾਲ ਲੱਖਾਂ ਦੀ ਗਿਣਤੀ ’ਚ ਬੂਟੇ ਲਾਏ ਗਏ ਹਨ ਤੇ ਉਨ੍ਹਾਂ ਬੂਟਿਆਂ ਦੀ ਸੰਭਾਲ ਵੀ ਹੋ ਰਹੀ ਹੈ।
ਇਹ ਵੀ ਪੜ੍ਹੋ: ਡੇਰਾ ਸ਼ਰਧਾਲੂਆਂ ਠਾਰੇ ਤਪਦੇ ਕਲੇਜੇ, ਰਾਹਗੀਰਾਂ ਲਿਆ ਲਾਭ
ਡੇਰਾ ਸੱਚਾ ਸੌਦਾ ਵੱਲੋਂ ਸਾਲ 2007 ਤੋਂ ਲੈ ਕੇ 2023 ਹੁਣ ਤੱਕ 6 ਕਰੋੜ 18 ਹਜ਼ਾਰ 650 ਬੂਟੇ ਲਗਾਏ ਗਏ। ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ਡੇਰਾ ਸ਼ਰਧਾਲੂਆਂ ਨੇ ਬੂਟੇ ਲਗਾਉਣ ਨੂੰ ਆਪਣੇ ਜੀਵਨ ਦਾ ਅੰਗ ਬਣਾ ਲਿਆ ਹੈ। ਜੀਵਨ ਦੇ ਮਹੱਤਵਪੂਰਨ ਦਿਵਸਾਂ ਜਿਵੇਂ ਜਨਮ ਦਿਨ, ਵਿਆਹ ਦੀ ਵਰ੍ਹੇਗੰਢ, ਆਪਣਿਆਂ ਦੀ ਯਾਦ ’ਚ ਉਹ ਬੂਟੇ ਲਾਉਣਾ ਨਹੀਂ ਭੁੱਲਦੇ। ਬੂਟੇ ਲਾਉਣ ਦੇ ਨਾਲ-ਨਾਲ ਬੂਟਿਆਂ ਦੀ ਸੰਭਾਲ ਕਰਨਾ ਤੇ ਪਾਣੀ ਦੇਣਾ ਵੀ ਡੇਰਾ ਸ਼ਰਧਾਲੂਆਂ ਦੇ ਰੁਟੀਨ ਦਾ ਹਿੱਸਾ ਹੈ। ਡੇਰਾ ਸੱਚਾ ਸੌਦਾ ਸ਼ਰਧਾਲੂ ਭਾਰਤ ਹੀ ਨਹੀਂ, ਸਗੋਂ ਵਿਦੇਸ਼ਾਂ ’ਚ ਵੀ ਧਰਤੀ ਨੂੰ ਹਰਿਆਲੀ ਦੀ ਸੌਗਾਤ ਦੇ ਰਹੇ ਹਨ।
ਬੱਚਿਆਂ ਵਾਂਗ ਕਰੋ ਬੂਟਿਆਂ ਦੀ ਸੰਭਾਲ/ World Environment Day
ਪੌਦਾ ਇੱਕ ਦੋਸਤ ਹੁੰਦਾ ਹੈ, ਇਸ ਦੀ ਪੂਰੀ ਸੰਭਾਲ ਕਰੋ ਪੌਦੇ ਪ੍ਰਦੂਸ਼ਣ ਤੇ ਬਿਮਾਰੀਆਂ ਤੋਂ ਰਾਹਤ ਦਿੰਦੇ ਹਨ, ਜਿਸ ਨਾਲ ਪੂਰੀ ਸ੍ਰਿਸ਼ਟੀ ਦਾ ਭਲਾ ਹੁੰਦਾ ਹੈ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਓ ਅਤੇ ਉਨ੍ਹਾਂ ਦੀ ਆਪਣੇ ਬੱਚਿਆਂ ਵਾਂਗ ਸਾਂਭ-ਸੰਭਾਲ ਕਰੋ।
-ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਪਰਹੇਜ਼
ਡੇਰਾ ਸੱਚਾ ਸੌਦਾ ਨਾਲ ਜੁੜੇ ਸ਼ਰਧਾਲੂ ਕਿਸਾਨ ਵੀ ਫਸਲਾਂ ਦੀ ਰਹਿੰਦ-ਖੂੰਹਦ ਨਾ ਸਾੜ ਕੇ ਅਨੋਖੇ ਤਰੀਕੇ ਨਾਲ ਵਾਤਾਵਰਨ ਦੀ ਰੱਖਿਆ ਕਰ ਰਹੇ ਹਨ। ਡੇਰਾ ਪ੍ਰੇਮੀ ਕਿਸਾਨਾਂ ਨੇ ਪੂਜਨੀਕ ਗੁਰੂ ਜੀ ਦੇ ਸੱਦੇ ’ਤੇ ਖੇਤਾਂ ਵਿੱਚ ਪਰਾਲੀ ਅਤੇ ਹੋਰ ਰਹਿੰਦ-ਖੂੰਹਦ ਨਾ ਸਾੜਨ ਦਾ ਸੰਕਲਪ ਲਿਆ ਹੈ। ਇਸ ਨਾਲ ਨਾ ਸਿਰਫ਼ ਵਾਤਾਵਰਨ ਦੂਸ਼ਿਤ ਹੋਣ ਤੋਂ ਬਚਦਾ ਹੈ, ਸਗੋਂ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹਿੰਦੀ ਹੈ।
ਰੁੱਖ ਲਾਉਣ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਚਾਰ ਵਿਸ਼ਵ ਰਿਕਾਰਡ
ਸਾਲ 2009 ਵਿੱਚ ਸ਼ੁਰੂ ਹੋਏ ‘ਬੂਟੇ ਲਾਓ’ ਮੁਹਿੰਮ ਦੇ ਸਫ਼ਰ ਤਹਿਤ ਡਾ. ਐੱਮਐੱਸਜੀ ਦੇ ਸੱਦੇ ’ਤੇ ਡੇਰਾ ਸੱਚਾ ਸੌਦਾ ਦੇ ਵਾਤਾਵਰਨ ਪ੍ਰੇਮੀਆਂ ਨੇ ਹੁਣ ਤੱਕ 6 ਕਰੋੜ 18 ਹਜ਼ਾਰ 650 ਪੌਦੇ ਲਾਏ ਹਨ ਇਸ ਲਈ ਚਾਰ ਵਿਸ਼ਵ ਰਿਕਾਰਡ ਵੀ ਡੇਰਾ ਸੱਚਾ ਸੌਦਾ ਦੇ ਨਾਂਅ ਦਰਜ਼ ਹਨ, ਜਿਨ੍ਹਾਂ ’ਚੋਂ ਇੱਕ ਵਿੱਚ ਸਭ ਤੋਂ ਜ਼ਿਆਦਾ 15 ਅਗਸਤ, 2009 ਨੂੰ ਸਿਰਫ਼ ਇੱਕ ਘੰਟੇ ’ਚ 9 ਲੱਖ 38 ਹਜ਼ਾਰ 7 ਪੌਦੇ ਲਾਉਣ ਲਈ ਦੂਜੇ ਰਿਕਾਰਡ ਵਿੱਚ 15 ਅਗਸਤ 2009 ਨੂੰ 8 ਘੰਟਿਆਂ ਵਿੱਚ 68 ਲੱਖ 73 ਹਜ਼ਾਰ 451 ਪੌਦੇ ਲਾਉਣ ਲਈ, ਤੀਜਾ ਰਿਕਾਰਡ 15 ਅਗਸਤ 2011 ਨੂੰ ਸਿਰਫ਼ ਇੱਕ ਘੰਟੇ ਵਿੱਚ ਸਾਧ-ਸੰਗਤ ਦੁਆਰਾ 19,45, 535 ਪੌਦੇ ਲਾ ਕੇ ਬਣਾਇਆ ਗਿਆ ਤੇ ਚੌਥਾ ਰਿਕਾਰਡ 15 ਅਗਸਤ 2012 ਨੂੰ ਸਿਰਫ਼ 1 ਘੰਟੇ ਵਿੱਚ ਸਾਧ-ਸੰਗਤ ਦੁਆਰਾ 20 ਲੱਖ 39 ਹਜ਼ਾਰ 747 ਪੌਦੇ ਲਾ ਕੇ ਬਣਾਇਆ ਗਿਆ।