ਗੁਲਸ਼ਨ ਕੁਮਾਰ ਦੇ ਜਨਮ ਦਿਨ ‘ਤੇ ਵਿਸ਼ੇਸ਼ : ਜੂਸ ਵੇਚਣ ਵਾਲਾ ਬਣਿਆ ਸੰਗੀਤ ਦੀ ਦੁਨੀਆਂ ਦਾ ਬਾਦਸ਼ਾਹ
ਨਵੀਂ ਦਿੱਲੀ। ਦਿੱਲੀ ਦਾ ਫਲ਼ ਵੇਚਣ ਵਾਲਾ ਇਕ ਆਮ ਪੰਜਾਬੀ ਪਰਿਵਾਰ ਦਾ ਲੜਕਾ ਨਾ ਸਿਰਫ਼ ਫਿਲਮ ਨਿਰਮਾਤਾ ਬਣਿਆ ਜੋ ਆਪਣੇ ਦਮ ‘ਤੇ ਬਾਲੀਵੁੱਡ ‘ਚ ਇਕ ਮੁਕਾਮ ਹਾਸਲ ਕਰ ਗਿਆ। ਜਿਸ ਦਾ ਨਾਂਅ ਸੀ ਗੁਲਸ਼ਨ ਕੁਮਾਰ। ਗੁਲਸ਼ਨ ਕੁਮਾਰ ਭਾਵੇਂ ਅੱਜ ਇਸ ਦੁਨੀਆਂ ‘ਚ ਜਿੰਦਾ ਨਹੀਂ ਹਨ ਪਰ ਉਹ ਅੱਜ ਵੀ ਲੋਕਾਂ ਦੇ ਦਿਲਾਂ ‘ਚ ਜ਼ਿੰਦਾ ਹਨ। ਬਲਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਅੱਜ ਉਨ੍ਹਾਂ ਦੀ ਮਿਊਜ਼ਿਕ ਕੰਪਨੀ ਅੱਜ ਵੀ ਦੇਸ਼ ਦੀ ਸਭ ਤੋ ਵੱਡੀ ਕੰਪਨੀ ਹੈ। ਉਨ੍ਹਾਂ ਦਾ ਜਨਮ 5 ਮਈ, 1921 ਨੂੰ ਹੋਇਆ ਸੀ। ਗੁਲਸ਼ਨ ਕੁਮਾਰ ਦਾ ਪੂਰਾ ਨਾਂ ਗੁਲਸ਼ਨ ਕੁਮਾਰ ਦੁਆ ਹੈ। ਉਨ੍ਹਾਂ ਦਾ ਨਾਂ ਦਿੱਲੀ ਦੇ ਪੰਜਾਬੀ ਪਰਿਵਾਰ ‘ਚ ਹੋਇਆ ਸੀ।
ਉਨ੍ਹਾਂ ਦੇ ਪਿਤਾ ਦਿੱਲੀ ਦੇ ਦਰਿਆਗੰਜ ਇਲਾਕੇ ‘ਚ ਜੂਸ ਵੇਚਣ ਦਾ ਕੰਮ ਕਰਦੇ ਸਨ ਤੇ ਉੱਥੋਂ ਹੀ ਉਨ੍ਹਾਂ ਠੇਲੇ ‘ਤੇ ਕੈਸੇਟਸ ਆਡੀਓ ਰਿਕਾਰਡਜ਼ ਵੇਚਣ ਦਾ ਕੰਮ ਸ਼ੁਰੂ ਕੀਤਾ। ਇੱਥੋਂ ਹੀ ਉਨ੍ਹਾਂ ਦੇ ਅੰਦਰ ਸੰਗੀਤ ਪ੍ਰਤੀ ਦਿਲਚਸਪੀ ਜਾਗੀ। ਉਨ੍ਹਾਂ ਅੱਗੇ ਚੱਲ ਕੇ ਆਪਣੇ ਵਪਾਰ ਨੂੰ ਹੋਰ ਵਧਾਇਆ ਤੇ ਸੁਪਰ ਕੈਸੇਟਸ ਇੰਡਸਟ੍ਰੀਜ਼ ਦੇ ਨਾਂਅ ਨਾਲ ਆਪਣੀ ਕੰਪਨੀ ਸ਼ੁਰੂ ਕੀਤੀ। ਬਾਅਦ ‘ਚ ਉਨ੍ਹਾਂ ਦਿੱਲੀ ਨਾਲ ਲਗਦੇ ਨੋਇਡਾ ‘ਚ ਇਕ ਮਿਊਜ਼ਿਕ ਕੰਪਨੀ ਖੋਲ੍ਹੀ ਤੇ 1970 ਦੇ ਦਹਾਕੇ ‘ਚ ਬਿਹਤਰੀਨ ਕੁਆਲਿਟੀ ਦੇ ਸੰਗੀਤ ਕੈਸੇਟ ਵੇਚਣ ਦੇ ਕਾਰੋਬਾਰ ਨੂੰ ਫੈਲਾਅ ਦਿੱਤਾ। ਦੇਖਦੇ ਹੀ ਦੇਖਦੇ ਗੁਲਸ਼ਨ ਕੁਮਾਰ ਦਾ ਇਹ ਕੰਮ ਅੱਗੇ ਵਧ ਗਿਆ ਤੇ ਉਨ੍ਹਾਂ ਨੋਇਡਾ ‘ਚ ‘ਟੀ-ਸੀਰੀਜ਼’ ਨਾਂਅ ਨਾਲ ਮਿਊਜ਼ਿਕ ਕੰਪਨੀ ਖੋਲ੍ਹ ਲਈ।
ਇਸ ਤੋਂ ਬਾਅਦ ਉਨ੍ਹਾਂ ਦਿੱਲੀ ਤੋਂ ਮੁੰਬਈ ਦਾ ਰੁਖ਼ ਕੀਤਾ। ਦੱਸ ਦੇਈਏ ਕਿ ਉਹ ਬਿਹਤਰੀਨ ਫਿਲਮ ਨਿਰਮਾਤਾ ਦੇ ਨਾਲ ਹੀ ਇਕ ਸ਼ਾਨਦਾਰ ਗਾਇਕ ਵੀ ਸਨ। ਉਨ੍ਹਾਂ ਢੇਰ ਸਾਰੇ ਭਗਤੀ ਗੀਤ ਗਾਏ ਜਿਨ੍ਹਾਂ ਨੂੰ ਲੋਕ ਅੱਜ ਵੀ ਖ਼ੂਬ ਪਸੰਦ ਕਰਦੇ ਹਨ। ਏਨਾ ਹੀ ਨਹੀਂ ਗੁਲਸ਼ਨ ਕੁਮਾਰ ਨੇ ਕਈ ਗਾਇਕਾਂ ਦਾ ਕਰੀਅਰ ਵੀ ਬਣਾਇਆ। ਗੁਲਸ਼ਨ ਨੇ ਟੀ-ਸੀਰੀਜ਼ ਜ਼ਰੀਏ ਸੰਗੀਤ ਨੂੰ ਲੋਕਾਂ ਦੇ ਘਰ-ਘਰ ਪਹੁੰਚਾਉਣ ਦਾ ਕੰਮ ਕੀਤਾ, ਪਰ ਸਾਲ 1997 ‘ਚ ਇਕ ਅਜਿਹਾ ਹਾਦਸਾ ਹੋਇਆ ਜਿਸ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ। 12 ਅਗਸਤ, 1997 ਨੂੰ ਮੁੰਬਈ ਦੇ ਇਕ ਮੰਦਰ ਦੇ ਬਾਹਰ ਗੁਲਸ਼ਨ ਕੁਮਾਰ ਦੀ ਕੁਝ ਬਦਮਾਸ਼ਾਂ ਨੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।