ਲਿੰਬਾਰਾਮ ਲਈ 5 ਲੱਖ ਦੀ ਖ਼ਾਸ ਮੱਦਦ ਮਨਜ਼ੂਰ

ਏਜੰਸੀ, (ਜੈਪੁਰ) ਕੇਂਦਰੀ ਖੇਡ ਮੰਤਰੀ ਕਰਨਲ ਰਾਜਵਰਧਨ ਸਿੰਘ ਰਾਠੌੜ ੇਨ ਸਾਬਕਾ ਅੰਤਰਰਾਸ਼ਟਰੀ ਤੀਰੰਦਾਜ਼ ਅਤੇ ਅਰਜੁਨ ਪੁਰਸਕਾਰ ਜੇਤੂ ਲਿੰਬਾ ਰਾਮ ਦੇ ਇਲਾਜ ਲਈ ਪੰਜ ਲੱਖ ਰੁਪਏ ਦੀ ਖ਼ਾਸ ਵਿੱਤੀ ਮੱਦਦ ਨੂੰ ਮਨਜ਼ੂਰੀ ਦਿੱਤੀ ਹੈ। ਲਿੰਬਾ ਰਾਮ ਨਸਾਂ ਸੰਬੰੀਧ ਬੀਮਾਰੀ ਤੋਂ ਪੀੜਤ ਹਨ ਅਤੇ ਉਹਨਾਂ ਦਾ ਇਲਾਜ ਜੈਪੁਰ ‘ਚ ਚੱਲ ਰਿਹਾ ਹੈ ਉਹ ਰਾਜਸਥਾਨ ਸਰਕਾਰ ਲਈ ਕੰਮ ਕਰਦੇ ਹਨ ਅਤੇ ਉਹਨਾਂ ਨੂੰ ਖਿਡਾਰੀਆਂ ਲਈ ਪੰਡਿਤ ਦੀਨ ਦਿਆਲ ਉਪਾਧਿਆਏ ਰਾਸ਼ਟਰੀ ਕਲਿਆਣ ਕੋਸ਼ ਯੋਜਨਾ ਦੇ ਤਹਿਤ ਨਿਰਧਾਰਤ ਚਾਰ ਲੱਖ ਰੁਪਏ ਦੀ ਹੱਦ ਤੋਂ ਜ਼ਿਆਦਾ ਮੱਦਦ ਦਿੱਤੀ ਗਈ ਹੈ ਰਾਠੌੜ ਇਸ ਖ਼ਜਾਨੇ ਦੇ ਮੁਖੀ ਹਨ ਅਤੇ ਉਹਨਾਂ ਨੇ ਇਸ ਨਿਰਧਾਰਤ ਸ਼ਰਤ ‘ਚ ਢਿੱਲ ਦਿੰਦੇ ਹੋਏ ਇਹ ਮੱਦਦ ਮਨਜ਼ੂਰ ਕੀਤੀ ਹੈ ਲਿੰਬਾ ਰਾਮ ਦੀ ਵਿਧਵਾ ਮਾਂ, ਵਿਧਵਾ ਭੈਣ ਅਤੇ ਉਸਦੇ ਬੱਚੇ, ਵਿਧਵਾ ਸੱਸ ਅਤੇ ਬੇਰੁਜ਼ਗਾਰ ਭਰਾ ਉਹਨਾਂ ‘ਤੇ ਨਿਰਭਰ ਹੈ ਅਧਿਕਾਰੀਆਂ ਦੀ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਹੀ ਇਹ ਮੱਦਦ ਮਨਜ਼ੂਰ ਕੀਤੀ ਗਈ।

LEAVE A REPLY

Please enter your comment!
Please enter your name here