ਦੱਖਣੀ ਚੀਨ ਸਾਗਰ ‘ਚ ਚੀਨ ਦਾ ਹਮਲਾਵਰ ਰੁਖ਼
ਦੱਖਣੀ ਚੀਨ ਸਾਗਰ ਦੇ ਸੰਦਰਭ ‘ਚ ਚੀਨ ਦਾ ਹਮਲਾਵਰਤਾ ਵਾਲਾ ਰੁਖ਼ ਚਿੰਤਤ ਕਰਨ ਵਾਲਾ ਹੈ ਚੀਨ ਦੀ ਨੀਤੀ ਭਵਿੱਖ ‘ਚ ਜੰਗ ਦੇ ਹਾਲਾਤ ਪੈਦਾ ਕਰ ਸਕਦੀ ਹੈ ਹਾਲ ‘ਚ ਚੀਨ ਨੇ ਦੱਖਣੀ ਚੀਨ ਸਾਗਰ ਵਿੱਚ ਬਣੇ ਸਾਰੇ ਸੱਤ ਨਕਲੀ ਟਾਪੂਆਂ ‘ਤੇ ਐਂਟੀ ਏਅਰਕ੍ਰਾਫਟ ਗਨ, ਮਿਸਾਇਲ ਸਿਸਟਮ ਅਤੇ ਐਂਟੀ ਮਿਜ਼ਾਇਲ ਸਿਸਟਮ ਤੈਨਾਤ ਕਰ ਦਿੱਤੇ ਹਨ ਇਹ ਜਾਣਕਾਰੀ ਅਮਰੀਕੀ ਸੰਸਥਾ ਦ ਏਸ਼ੀਅਨ ਮੈਰੀਟਾਈਮ ਟਰਾਂਸਪੇਰੈਂਸੀ ਇਨੀਸ਼ਿਏਟਿਵ ਨੇ ਸੈਟੇਲਾਈਟ ਤਸਵੀਰਾਂ ਦੇ ਅਧਿਅਨ ਤੋਂ ਬਾਅਦ ਦਿੱਤੀ ਹੈ
ਜਦੋਂ ਕਿ ਇਸ ਤੋਂ ਪਹਿਲਾਂ ਚੀਨ ਦੇ ਨੇਤਾ ਕਈ ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਦਾ ਸਮੁੰਦਰੀ ਇਲਾਕੇ ‘ਚ ਫੌਜ ਤਾਇਨਾਤ ਕਰਨ ਦਾ ਕੋਈ ਇਰਾਦਾ ਨਹੀ ਪਰ ਇਹ ਇਲਾਕਾ ਉਨ੍ਹਾਂ ਦਾ ਹੈ ਸਪੱਸ਼ਟ ਹੈ ਚੀਨ ਇਸ ਇਲਾਕੇ ‘ਤੇ ਲਗਾਤਾਰ ਆਪਣਾ ਫੋਕਾ ਦਾਅਵਾ ਕਰ ਰਿਹਾ ਹੈ ਨਾਲ ਹੀ ਦੱਖਣੀ ਚੀਨ ਸਾਗਰ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਅਮਰੀਕੀ ਸੰਸਥਾ ਮੁਤਾਬਕ ਪਿਛਲੇ ਛੇ ਮਹੀਨਿਆਿਂ ‘ਚ ਫਿਅਰੀ ਕਰਾਸ , ਮਿਸਚੀਫ਼ ਅਤੇ ਸੁਵੀ ਰੀਫਸ ਵਿੱਚ ਵੱਡੇ ਪੱਧਰ ‘ਤੇ ਫੌਜੀ ਸਮੱਗਰੀ ਜਮਾ ਕਰ ਰਿਹਾ ਹੈ ਅਤੇ ਹਵਾਈ ਪੱਟੀ ਦਾ ਨਿਰਮਾਣ ਵੀ ਕਰ ਚੁੱਕਿਆ ਹੈ , ਜਿਸ ‘ਤੇ ਲੜਾਕੂ ਜਹਾਜ਼ਾਂ ਨੂੰ ਉਤਾਰਿਆ ਅਤੇ Àਡਾਇਆ ਜਾ ਸਕੇ, ਨਾਲ ਹੀ ਇਨ੍ਹਾਂ ਟਾਪੂਆਂ ‘ਤੇ ਵੱਡੇ ਫੌਜੀ ਅੱਡੇ ਬਣਾਉਣ ਦੀ ਤਿਆਰੀ ਕਰ ਰਿਹਾ ਹੈ
ਧਿਆਨ ਦੇਣ ਯੋਗ ਹੈ ਕਿ 7 ਸਤੰਬਰ 2016 ‘ਚ ਫਿਲੀਪੀਂਸ ਨੇ ਆਸਿਆਨ ਅਤੇ ਪੂਰਵੀ ਏਸ਼ੀਆ ਸਿਖਰ ਸਮੇਲਨ ਵਿੱਚ ਚੀਨ ਦੁਆਰਾ ਸਕਾਰਬੋਰੋ ਸ਼ੋਆਲ ‘ਚ ਨਕਲੀ ਟਾਪੂ ਬਣਾਏ ਜਾਣ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ, ਜਦੋਂ ਕਿ ਚੀਨ ਹਮੇਸ਼ਾ ਤੋਂ ਕਹਿੰਦਾ ਰਿਹਾ ਹੈ ਕਿ ਉਹ ਨਕਲੀ ਟਾਪੂਆਂ ਦਾ ਨਿਰਮਾਣ ਨਹੀਂ ਕਰ ਰਿਹਾ ਅਤੇ ਸਕਾਰਬੋਰੋ ਸ਼ੋਆਲ ਚੀਨ ਦੇ ਝੂਠ ਤੋਂ ਪਰਦਾ ਚੁੱਕਣ ਲਈ ਕਾਫ਼ੀ ਹੈ
ਇਤਿਹਾਸ ਗਵਾਹ ਹੈ ਕਿ ਚੀਨ ਹਮੇਸ਼ਾ ਤੋਂ ਹਮਲਾਵਰ ਵਿਸਤਾਰਵਾਦੀ ਨੀਤੀ ਦਾ ਹਮਾਇਤੀ ਰਿਹਾ ਹੈ ਅਤੇ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਕਰ ਕੇ ਆਪਣੇ ਰਾਸ਼ਟਰੀ ਹਿੱਤਾਂ ਦੀ ਪੂਰਤੀ ਕੀਤੀ ਹੈ ਤਾਂ ਹੀ ਤਾਂ ਅੰਤਰਰਾਸ਼ਟਰੀ ਕਾਨੂੰਨਾਂ ਦੇ ਵਿਰੁੱਧ ਦੱਖਣੀ ਚੀਨ ਸਾਗਰ ‘ਤੇ ਆਪਣੇ ਏਕਾਧਿਕਾਰ ਦਾ ਦਾਅਵਾ ਕਰਦਾ ਹੈ , ਜਦੋਂ ਕਿ 12 ਜੁਲਾਈ 2016 ਨੂੰ ਅੰਤਰਰਾਸ਼ਟਰੀ ਟ੍ਰਿਬਿਊਨਲ ਨੇ ਚੀਨ ਦੇ ਏਕਾਧਿਕਾਰ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਬਾਵਜੂਦ ਇਸਦੇ ਚੀਨ ਆਪਣੀ ਜਿਦ ‘ਤੇ ਅੜਿਆ ਹੈ
ਚੀਨ ਹਮੇਸ਼ਾ ਤੋਂ ਹਮਲਾਵਰ ਨੀਤੀ ਦਾ ਹਮਾਇਤੀ ਰਿਹਾ ਹੈ ਪਹਿਲਾਂ ਤਾਂ ਚੀਨ ਦੱਖਣੀ ਚੀਨ ਸਾਗਰ ‘ਚ ਨਕਲੀ ਟਾਪੂਆਂ ਦੇ ਨਿਰਮਾਣ ਨੂੰ ਨਕਾਰਦਾ ਰਿਹਾ ਹੁਣ ਹਾਲਾਤ ਇਹ ਹੋ ਗਏ ਹਨ ਕਿ 29 ਦਸੰਬਰ 2016 ਨੂੰ ਵਿਵਾਦਤ ਦੱਖਣੀ ਚੀਨ ਸਾਗਰ ਵਿੱਚ ਤਿੰਨ ਨਵੇਂ ਬੇੜਿਆਂ ਦੀ ਨਿਯੁਕਤੀ ਕਰ ਚੁੱਕਿਆ ਹੈ , ਜਿਸਦਾ ਉਦੇਸ਼ ਚੀਨ ਦੀ ਨੇਵੀ ਨੂੰ ਸਹਾਇਤਾ ਦੇਣਾ ਹੈ ਇੱਕ ਰਿਪੋਰਟ ਮੁਤਾਬਕ ਤਿੰਨ ਨਵੇਂ ਬੇੜਿਆਂ ਵਿੱਚ ਟ੍ਰਾਂਸਪੋਰਟ ਅਤੇ ਸਪਲਾਈ ਬੇੜੇ ਲੁਗੁਹੂ , ਸਮੁੰਦਰੀ ਸਰਵੇਖਣ ਬੇੜਾ ਕਿਆਂਕਸੁਏਸਨ ਅਤੇ ਇਲੈਕਟ੍ਰਾਨਿਕ ਨਿਗਰਾਨ ਬੇੜਾ ਹਾਇਵਾਂਗਾਜਿਗ ਸ਼ਾਮਲ ਹੈ ਇਨ੍ਹਾਂ ਬੇੜਿਆਂ ਨੇ ਦੱਖਣੀ ਚੀਨ ਸਾਗਰ ਦੇ ਨਾਨਸ਼ਾ ਟਾਪੂ ਖੇਤਰ ਵਿੱਚ ਚੀਨ ਦੇ ਪੀ ਐਲ ਏ ਦੇ ਨੇਵੀ ਸਟੇਸ਼ਨ ਲਈ ਕਾਰਜ ਸ਼ੁਰੂ ਕਰ ਦਿੱਤਾ ਹੈ
ਦਰਅਸਲ ਸਪਲਾਈ ਬੇੜੇ ਸਮੁੰਦਰ ਵਿੱਚ ਸਿਹਤ ਸਹੂਲਤਾਂ ਮੁਹੱਈਆ ਕਰਵਾਏਗਾ ਹਾਲ ਹੀ ‘ਚ ਚੀਨ ਨੇ ਦੱਖਣੀ ਚੀਨ ਸਾਗਰ ਵਿੱਚ ਆਪਣੇ ਇਕਲੌਤੇ ਏਅਰਕ੍ਰਾਫਟ ਕਰੀਅਰ ਲਿਓਨਿੰਗ ਦੀ ਅਗਵਾਈ ‘ਚ ਜੰਗੀ ਬੇੜਿਆਂ ਨੇ ਅਭਿਆਸ ਕੀਤਾ ਇਸ ‘ਤੇ ਤਾਈਵਾਨ ਨੇ ਸਖਤ ਇਤਰਾਜ਼ ਪ੍ਰਗਟਾਇਆ , ਕਿਉਂਕਿ ਤਾਈਵਾਨ ਦੇ ਰੱਖਿਆ ਮੰਤਰਾਲੇ ਮੁਤਾਬਕ ਲਿਓਨਿੰਗ ਏਅਰਕ੍ਰਾਫਟ ਕਰੀਅਰ ਪੰਜ ਜੰਗੀ ਬੇੜਿਆਂ ਨਾਲ ਤਾਈਵਾਨ ਅਤੇ ਫਿਲੀਪੀਂਸ ਵਿਚਕਾਰ ਬਾਸੀ ਚੈਨਲ ਵਲੋਂ ਲੰਘਿਆ ਸੀ ਜੋ ਤਾਈਵਾਨ ਅਤੇ ਫਿਲੀਪੀਂਸ ਦੇ ਕਰੀਬ ਹੈ ਦਰਅਸਲ ਬਾਸੀ ਚੈਨਲ ਪ੍ਰਸ਼ਾਂਤ ਮਹਾਂਸਾਗਰ ਅੰਦਰ ਲੁਜੋਨ ਸਟਰੇਟ ਦਾ ਭਾਗ ਹੈ ਜਾਪਾਨ ਨੇ ਵੀ 25 ਦਸੰਬਰ 2016 ਨੂੰ ਚੀਨ ‘ਤੇ ਇਲਜ਼ਾਮ ਲਾਇਆ ਸੀ ਕਿ ਮਿਆਕੋ ਅਤੇ ਓਕਿਨਾਵਾ ਦੇ ਵਿਚਕਾਰ ਗੈਰ ਕਨੂੰਨੀ ਤੌਰ ‘ਤੇ ਛੇ ਚੀਨੀ ਜਹਾਜ ਵੇਖੇ ਗਏ
ਹਾਲ ਹੀ ‘ਚ ਚੀਨ ਵੱਲੋਂ ਅਮਰੀਕੀ ਅੰਡਰਵਾਟਰ ਡਰੋਨ ‘ਤੇ ਕਬਜ਼ੇ ਤੋਂ ਬਾਦ ਚੀਨ ਤੇ ਅਮਰੀਕਾ ਆਹਮਣੇ -ਸਾਹਮਣੇ ਆ ਗਏ ਸਨ ਹਾਲਾਂਕਿ ਬਾਦ ‘ਚ ਚੀਨ ਨੇ ਡਰੋਨ ਨੂੰ ਵਾਪਸ ਕਰ ਦਿੱਤਾ ਹਾਂਗਕਾਂਗ ਆਧਾਰਤ ਸਾਉਥ ਚਾਇਨਾ ਮਾਰਨਿੰਗ ਪੋਸਟ ਦੀ ਖਬਰ ਦੇ ਅਨੁਸਾਰ 1970 ਦੇ ਦਹਾਕੇ ‘ਚ ਪੂਰਵ ਸੋਵੀਅਤ ਸੰਘ ਦੁਆਰਾ ਆਪਣੀਆਂ ਪਰਮਾਣੁ ਪਣਡੁੱਬੀਆਂ ਵਿੱਚ ਇਸਤੇਮਾਲ ਕੀਤੇ ਜਾਣ ਵਾਲੇ ਕੰਪੈਕਟ ਕੂਲਡ ਥਰਮਲ ਰਿਐਕਟਰ ਦੀ ਤਰਜ ‘ਤੇ ਚੀਨੀ ਖੋਜੀ ਪੰਜ ਸਾਲ ਅੰਦਰ ਇੱਕ ਛੋਟਾ ਪਰਮਾਣੂ ਰਿਐਕਟਰ ਵਿਕਸਿਤ ਕਰਨ ਲਈ ਡੂੰਘਾਈ ਨਾਲ ਕੰਮ ਕਰ ਰਹੇ ਹਨ ਇਸਤੋਂ ਪਹਿਲਾਂ ਉੱਥੋਂ ਦਾ ਆਧਿਕਾਰਕ ਮੀਡੀਆ ਵੀ ਕਹਿ ਚੁੱਕਾ ਹੈ ਕਿ ਚੀਨ ਛੇਤੀ ਹੀ ਤੈਰਦੇ ਹੋਏ ਪਰਮਾਣੂ ਊਰਜਾ ਪਲੇਟਫਾਰਮ ਦੀ ਅਸੰਬਲੀ ਸ਼ੁਰੂ ਕਰ ਦੇਵੇਗਾ
ਧਿਆਨਦੇਣ ਯੋਗ ਹੈ ਕਿ ਦੱਖਣੀ ਚੀਨ ਸਾਗਰ ਦੇ ਕੁੱਝ ਟਾਪੂ ਵਿਵਾਦਤ ਹਨ ਜਿਨ੍ਹਾਂ ‘ਤੇ ਫਿਲੀਪੀਂਸ , ਮਲੇਸ਼ੀਆ, ਬਰੂਨੇਈ ਅਤੇ ਤਾਈਵਾਨ ਵੀ ਦਾਅਵਾ ਕਰਦੇ ਹਨ ਦੱਖਣੀ ਚੀਨ ਸਾਗਰ ਦੀ ਭੂਗੋਲਿਕ ਸਥਿਤੀ ਕਾਰਨ ਸਾਮਰਿਕ, ਆਰਥਿਕ ਤੇ ਖੁਰਾਕੀ ਸੁਰੱਖਿਆ ਆਦਿ ਦੇ ਨਜ਼ਰੀਏ ਤੋਂ ਮਹੱਤਵ ਸਾਫ਼ ਹੈ ਦੱਖਣੀ ਚੀਨ ਸਾਗਰ ਦੇ ਮਹੱਤਵ ਨੂੰ ਇਸ ਸਚਾਈ ਤੋਂ ਰੇਖਾਂਕਿਤ ਕੀਤਾ ਜਾ ਸਕਦਾ ਹੈ ਕਿ ਵਰਤਮਾਨ ਸੰਦਰਭ ਵਿੱਚ ਇਹ ਵਿਸ਼ਵ ਵਪਾਰ ਲਈ ਮਹੱਤਵਪੂਰਣ ਰਸਤਾ ਹੈ ,
ਨਾਲ ਹੀ ਇਹ ਕੁਦਰਤੀ ਵਸੀਲਿਆਂ ਨਾਲ ਭਰਪੂਰ ਹੈ ਦੱਖਣੀ ਚੀਨ ਸਾਗਰ ਉਹ ਬਿੰਦੂ ਹੈ ਜੋ ਹਿੰਦ ਮਹਾਂਸਾਗਰ ਅਤੇ ਪ੍ਰਸ਼ਾਂਤ ਮਹਾਂਸਾਗਰ ਨੂੰ ਮਲੱਕਾ ਸਟਰੇਟ ਨਾਲ ਜੋੜਦਾ ਹੈ ਭਾਰਤ ਦੇ ਮਾਮਲੇ ‘ਚ ਵੇਖਿਆ ਜਾਵੇ ਤਾਂ ਭਾਰਤ ਦਾ 55 % ਵਪਾਰ ਇਸ ਜਲਮਾਰਗ ਦੁਆਰਾ ਹੁੰਦਾ ਹੈ ਵੀਅਤਨਾਮ ਨੇ ਭਾਰਤ ਨੂੰ 128 ਤੇਲ ਬਲਾਕ ਦਿੱਤੇ ਹਨ ਜੋ ਦੱਖਣੀ ਚੀਨ ਸਾਗਰ ਵਿੱਚ ਹਨ ਅਮਰੀਕਾ ਵੀ ਇਸ ਖੇਤਰ ‘ਚ ਆਪਣੀ ਹਾਜ਼ਰੀ ਦਰਜ ਕਰਾਉਣ ਲਈ ਫਿਲੀਪੀਂਸ ਦੇ ਇਲਾਕੇ ਵਿੱਚ ਲਗਾਤਾਰ ਫੌਜੀ ਅਭਿਆਸ ਕਰਦਾ ਹੈ , ਜੋ ਸਕਾਰਬੋਰੋ ਤੋਂ ਲੱਗਭੱਗ 200 ਕਿਲੋਮੀਟਰ ਦੂਰ ਹੈ
ਜੇਕਰ ਚੀਨ ਅੰਤਰਰਾਸ਼ਟਰੀ ਕਨੂੰਨ ਦੀ ਉਲੰਘਣਾ ਕਰ ਕੇ ਦੱਖਣੀ ਚੀਨ ਸਾਗਰ ‘ਤੇ ਕਬਜ਼ਾ ਸਥਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਯਕੀਨਨ ਹੀ ਟਕਰਾਓ ਦੀ ਨੌਬਤ ਆਵੇਗੀ ਅਤੇ ਇਹ ਟਕਰਾਓ ਸਿਰਫ਼ ਚੀਨ, ਵੀਅਤਨਾਮ , ਇੰਡੋਨੇਸ਼ੀਆ , ਫਿਲੀਪੀਂਸ , ਮਲੇਸ਼ੀਆ , ਤਾਈਵਾਨ ਅਤੇ ਬਰੁਨੇਈ ਦੇ ਵਿਚਕਾਰ ਨਹੀਂ ਰਹਿ ਜਾਵੇਗਾ ਸਗੋਂ ਆਪਣੇ ਸਾਮਰਿਕ ਅਤੇ ਆਰਥਿਕ ਹਿੱਤਾਂ ਕਾਰਨ ਕਈ ਨਵੇਂ ਦੇਸ਼ ਜਿਵੇਂ ਭਾਰਤ , ਜਾਪਾਨ , ਅਮਰੀਕਾ , ਬ੍ਰਿਟੇਨ , ਆਸਟਰੇਲੀਆ, ਫ਼ਰਾਂਸ ਆਦਿ ਵੀ ਸ਼ਾਮਲ ਹੋਣਗੇ , ਕਿਉਂਕਿ 1982 ਦਾ ਸੰਯੁਕਤ ਰਾਸ਼ਟਰ ਸਮੁੰਦਰੀ ਕਨੂੰਨ ਸਮਝੌਤੇ ਨੇਵੀ ਦੀ ਅਜ਼ਾਦੀ ਦਾ ਸਮਰੱਥਨ ਕਰਦਾ ਹੈ
ਅਜਿਹੀ ਹਾਲਤ ਵਿੱਚ ਚੀਨ ਦੁਆਰਾ ਦੱਖਣੀ ਚੀਨ ਸਾਗਰ ‘ਤੇ ਦਬਦਬਾ ਸਥਾਪਤ ਕਰਨ ਦੇ ਸਿਲਸਿਲੇ ਵਿੱਚ ਜਲ ਸੈਨਾ ਦੀ ਅਜਾਦੀ ਦੇ ਨਾਲ-ਨਾਲ ਵਪਾਰਕ ਗਤੀਵਿਧੀਆਂ ‘ਚ ਅੜਿੱਕ ਲੱਗਣ ਕਾਰਨ ਇਸ ਖੇਤਰ ਵਿੱਚ ਅਸਥਿਰਤਾ ਪੈਦਾ ਹੋਵੇਗੀ ਜੋ ਲੰਮੇ ਸਮੇਂ ਤੱਕ ਸਾਮਰਿਕ,ਆਰਥਿਕ, ਵਪਾਰਕ ਸਮੀਕਰਣਾਂ ਅਤੇ ਖੁਰਾਕੀ ਸੁਰੱਖਿਆ ਤੇ ਵਾਤਾਵਰਨ ਨੂੰ ਵੀ ਪ੍ਰਭਾਵਤ ਕਰੇਗੀ
ਚੀਨ ਦੁਆਰਾ ਦੱਖਣੀ ਚੀਨ ਸਾਗਰ ਦੇ ਸੰਦਰਭ ‘ਚ ਅਪਣਾਈ ਗਈ ਹਮਲਾਵਰ ਕੂਟਨੀਤੀ ਕਾਰਨ ਇੰਡੋਨੇਸ਼ੀਆ, ਫਿਲੀਪੀਂਸ , ਬਰੂਨੇਈ, ਤਾਈਵਾਨ , ਵੀਅਤਨਾਮ ਆਦਿ ਦੇਸ਼ ਅਮਰੀਕਾ ਦੇ ਪਾਲ਼ੇ ਵਿੱਚ ਜਾ ਸਕਦੇ ਹਨ, ਕਿਉਂਕਿ ਚੀਨ ਤੋਂ ਮਿਲ ਰਹੀ ਚੁਣੌਤੀ ‘ਤੇ ਪਹਿਲਾਂ ਹੀ ਚਿੰਤਾ ਜਤਾ ਚੁੱਕੇ ਹਨ ਅਜਿਹੇ ‘ਚ ਆਉਣ ਵਾਲੇ ਸਮੇਂ ਦੱਖਣੀ ਚੀਨ ਸਾਗਰ ਦਾ ਖੇਤਰ ਜੰਗ ਦੇ ਅਖਾੜੇ ‘ਚ ਤਬਦੀਲ ਹੋ ਸਕਦਾ ਹੈ ਇਸ ਲਈ ਏਸ਼ੀਆ’ਚ ਚੀਨ ਨੂੰ ਸੰਤੁਲਿਤ ਕਰਨਾ ਜ਼ਰੂਰੀ ਹੈ
ਅਨੀਤਾ ਵਰਮਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ