ਭਾਰਤੇ ਨੇ ਅਫਰੀਕਾ ਅਫਰੀਕਾ ਨੂੰ 212 ਦੌੜਾਂ ਦਾ ਦਿੱਤਾ ਸੀ ਟੀਚਾ
ਕੇਪਟਾਊਨ। ਕੇਪਟਾਊਨ ‘ਚ ਖੇਡੇ ਗਏ ਤੀਜੇ ਟੈਸਟ ਮੈਚ ‘ਚ ਦੱਖਣੀ ਅਫਰੀਕਾ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਅਫਰੀਕਾ ਦੇ ਸਾਹਮਣੇ 212 ਦੌੜਾਂ ਦਾ ਟੀਚਾ ਸੀ, ਜਿਸ ਨੂੰ ਟੀਮ ਨੇ 3 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ। ਇਸ ਜਿੱਤ ਨਾਲ ਐਲਗਰ ਐਂਡ ਕੰਪਨੀ ਨੇ ਟੈਸਟ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ। ਇਹ ਚੌਥੀ ਵਾਰ ਹੈ ਜਦੋਂ ਕਿਸੇ ਟੀਮ ਨੇ ਇਸ ਮੈਦਾਨ ‘ਤੇ 200 ਦੇ ਟੀਚੇ ਦਾ ਪਿੱਛਾ ਕੀਤਾ ਹੈ। ਭਾਰਤ ਨੇ 1992 ਵਿੱਚ ਪਹਿਲੀ ਵਾਰ ਅਫਰੀਕਾ ਦਾ ਦੌਰਾ ਕੀਤਾ ਸੀ ਅਤੇ ਹੁਣ ਤੱਕ 29 ਸਾਲਾਂ ਵਿੱਚ ਉੱਥੇ ਕੋਈ ਟੈਸਟ ਸੀਰੀਜ਼ ਨਹੀਂ ਜਿੱਤੀ ਹੈ। South Africa Win The Series
ਕੀਗਨ ਪੀਟਰਸਨ ਨੇ ਲੜੀ ’ਚ ਬਣਾਈਆਂ ਸਭ ਤੋਂ ਵੱਧ ਦੌੜਾਂ
ਅਫਰੀਕਾ ਦੀ ਜਿੱਤ ਵਿੱਚ ਕੀਗਨ ਪੀਟਰਸਨ ਦਾ ਬੱਲਾ ਜ਼ੋਰਦਾਰ ਬੋਲਿਆ। ਕੇਪਟਾਊਨ ਟੈਸਟ ਦੀ ਪਹਿਲੀ ਪਾਰੀ ‘ਚ 72 ਦੌੜਾਂ ਬਣਾਉਣ ਤੋਂ ਬਾਅਦ ਉਸ ਨੇ ਦੂਜੀ ਪਾਰੀ ‘ਚ ਵੀ 82 ਦੌੜਾਂ ਬਣਾਈਆਂ। ਇਸ ਨੌਜਵਾਨ ਖਿਡਾਰੀ ਲਈ ਇਹ ਸੀਰੀਜ਼ ਬਹੁਤ ਵਧੀਆ ਰਹੀ ਹੈ। ਲੜੀ ਦੀਆਂ 6 ਪਾਰੀਆਂ ਵਿੱਚ, ਉਸਨੇ ਤਿੰਨ ਅਰਧ ਸੈਂਕੜੇ ਬਣਾਏ ਅਤੇ 46 ਦੀ ਔਸਤ ਨਾਲ 276 ਦੌੜਾਂ ਜੋੜੀਆਂ। ਪੀਟਰਸਨ ਇਸ ਸੀਰੀਜ਼ ਦੇ ਸਭ ਤੋਂ ਵੱਧ ਸਕੋਰਰ ਵੀ ਰਹੇ। South Africa Win The Series
ਡੀਆਰਐਸ ਇੱਕ ਵਾਰ ਫਿਰ ਬਣਿਆ ਚਰਚਾ ਦਾ ਕਾਰਨ
ਤੀਜੇ ਟੈਸਟ ਦੀ ਦੂਜੀ ਪਾਰੀ ਵਿੱਚ 37ਵੇਂ ਓਵਰ ਦੌਰਾਨ ਡੀਆਰਐਸ ਇੱਕ ਵਾਰ ਫਿਰ ਚਰਚਾ ਦਾ ਕਾਰਨ ਬਣਿਆ। ਦਰਅਸਲ, ਮੁਹੰਮਦ ਸ਼ਮੀ 37ਵਾਂ ਓਵਰ ਕਰ ਰਹੇ ਸਨ ਅਤੇ ਪਹਿਲੀ ਹੀ ਗੇਂਦ ‘ਤੇ ਵਾਨ ਡੇਰ ਡੁਸੇਨ ਦੇ ਖਿਲਾਫ ਕੀਪਰ ਕੈਚ ਦੀ ਅਪੀਲ ਕਰ ਰਹੇ ਸਨ। ਟੀਮ ਇੰਡੀਆ ਨੇ ਸਮੀਖਿਆ ਕੀਤੀ। ਰੀਪਲੇਅ ਨੇ ਦਿਖਾਇਆ ਕਿ ਬੱਲਾ ਜ਼ਮੀਨ ਨਾਲ ਟਕਰਾ ਰਿਹਾ ਹੈ ਅਤੇ ਅਲਟਰਾ-ਐਜ ਨੇ ਇਸ ਦੀ ਪੁਸ਼ਟੀ ਕੀਤੀ ਹੈ। ਅੰਪਾਇਰ ਦੇ ਫੈਸਲੇ ਨੂੰ ਸਹੀ ਮੰਨਿਆ ਗਿਆ ਅਤੇ ਡੁਸਨ ਨਾਟ ਆਊਟ ਰਹੇ। ਇਸ ਤੋਂ ਬਾਅਦ ਕਪਤਾਨ ਕੋਹਲੀ ਨਾਖੁਸ਼ ਦਿਖਾਈ ਦਿੱਤੇ ਅਤੇ ਉਨ੍ਹਾਂ ਨੇ ਫੀਲਡ ਅੰਪਾਇਰ ਮਰਾਈ ਇਰੇਸਮਸ ਨਾਲ ਕੁਝ ਗੱਲਬਾਤ ਵੀ ਕੀਤੀ। ਬਾਅਦ ‘ਚ ਵਿਰਾਟ ਨੂੰ ਰਾਸੀ ਵੈਨ ਡੇਰ ਡੁਸੇਨ ਨਾਲ ਵੀ ਗੱਲ ਕਰਦੇ ਦੇਖਿਆ ਗਿਆ। ਕੋਹਲੀ ਨੇ ਡੁਸੇਨ ਨੂੰ ਕਿਹਾ- ਤੁਸੀਂ ਆਪਣੇ ਤੋਂ 5 ਸਾਲ ਛੋਟੇ ਖਿਡਾਰੀ ਦੀ ਸਲੇਜ ਕੀਤੀ।
ਦੂਜੀ ਪਾਰੀ ‘ਚ ਭਾਰਤੀ ਟੀਮ ਸਿਰਫ198 ਦੌੜਾਂ ‘ਤੇ ਸਿਮਟ ਗਈ ਸੀ
ਦੱਖਣੀ ਅਫਰੀਕੀ ਗੇਂਦਬਾਜ਼ਾਂ ਨੇ ਦੂਜੀ ਪਾਰੀ ‘ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਭਾਰਤ ਦੀ ਦੂਜੀ ਪਾਰੀ ਸਿਰਫ 198 ਦੌੜਾਂ ‘ਤੇ ਹੀ ਸਿਮਟ ਗਈ। ਰਿਸ਼ਭ ਪੰਤ ਨੇ ਮੁਸ਼ਕਿਲ ਹਾਲਾਤ ‘ਚ ਸ਼ਾਨਦਾਰ ਸੈਂਕੜਾ ਜੜਦਿਆਂ ਟੀਮ ਇੰਡੀਆ ਲਈ ਅਜੇਤੂ 100 ਦੌੜਾਂ ਬਣਾਈਆਂ। ਭਾਰਤ ਨੂੰ ਪਹਿਲੀ ਪਾਰੀ ਦੇ ਆਧਾਰ ‘ਤੇ 13 ਦੌੜਾਂ ਦੀ ਬੜ੍ਹਤ ਮਿਲੀ। ਇਸ ਤਰ੍ਹਾਂ ਦੱਖਣੀ ਅਫਰੀਕਾ ਨੂੰ 212 ਦੌੜਾਂ ਦਾ ਟੀਚਾ ਮਿਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ