ਸਾਡੇ ਨਾਲ ਸ਼ਾਮਲ

Follow us

16.5 C
Chandigarh
Friday, January 23, 2026
More
    Home Breaking News ਸੁਨਾਮ ਦੀਆਂ ਧੀ...

    ਸੁਨਾਮ ਦੀਆਂ ਧੀਆਂ ਨੇ ਮਾਰੀ ਬਾਜ਼ੀ, ਬਣੀਆਂ ਜੱਜ

    Sunam News
    ਸੁਨਾਮ: ਜੱਜ ਬਣੀਆਂ ਦੋਵੇਂ ਬੇਟੀਆਂ ਨੂੰ ਸਨਮਾਨਿਤ ਕਰਦੇ ਹੋਏ।

    ਵੱਖ-ਵੱਖ ਸੰਸਥਾਵਾਂ ਵੱਲੋਂ ਕੀਤਾ ਗਿਆ ਸਨਮਾਨਿਤ

    • ਦੋਵੇਂ ਲੜਕੀਆਂ ਨੇ ਸਾਡੇ ਸ਼ਹਿਰ ਸੁਨਾਮ ਦਾ ਨਾਂ ਰੌਸ਼ਨ ਕੀਤਾ : ਬਾਂਸਲ

    ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਸੁਨਾਮ ਦੀਆਂ ਦੋ ਧੀਆਂ ਨੇ ਅਦਾਲਤੀ ਪ੍ਰੀਖਿਆ ਪਾਸ ਕਰਕੇ ਸੁਨਾਮ ਹੀ ਨਹੀਂ  ਸਗੋਂ ਪੂਰੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ ਹੈ, ਪ੍ਰੀਖਿਆ ਪਾਸ ਕਰਨ ਦੀ ਖਬਰ ਤੋਂ ਬਾਅਦ ਸੁਨਾਮ ਸ਼ਹਿਰ ਅੰਦਰ ਖੁਸ਼ੀਆਂ ਦਾ ਮਾਹੌਲ ਹੈ ਅਤੇ ਇਹਨਾਂ ਧੀਆਂ ਦੇ ਘਰ ਦੋਵਾਂ ਪਰਿਵਾਰਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ, ਇਸ ਦੇ ਨਾਲ ਹੀ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। Sunam News

    ਵਪਾਰੀ ਗਿਆਨ ਚੰਦ ਗਰਗ ਦੀ ਬੇਟੀ ਡਿੰਪਲ ਗਰਗ ਅਤੇ ਸਵ: ਰਾਕੇਸ਼ ਗੋਇਲ ਦੀ ਬੇਟੀ ਉਪਾਸਨਾ ਗੋਇਲ ਨੇ ਨਿਆਂਇਕ ਪ੍ਰੀਖਿਆ ਪਾਸ ਕੀਤੀ ਹੈ। ਇਸ ਮੌਕੇ ਸੰਸਥਾ ਸ਼੍ਰੀ ਹਰੀਦਾਸ ਨਿਕੁੰਜ ਬਿਹਾਰੀ ਸੇਵਾ ਸੰਮਤੀ ਵੱਲੋਂ ਗਿਆਨ ਚੰਦ ਦੀ ਬੇਟੀ ਡਿੰਪਲ ਗਰਗ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਸਨਮਾਨ ਕੀਤਾ ਗਿਆ। Sunam News

    Sunam News
    ਸੁਨਾਮ: ਜੱਜ ਬਣੀਆਂ ਦੋਵੇਂ ਬੇਟੀਆਂ ਨੂੰ ਸਨਮਾਨਿਤ ਕਰਦੇ ਹੋਏ।

    ਇਹ ਵੀ ਪੜ੍ਹੋ: Punjab Government : ਪੰਜਾਬ ਸਰਕਾਰ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਦਿੱਤਾ ਗੱਫ਼ਾ, ਕੀ ਤੁਹਾਡੀ ਵੀ ਵਧ ਗਈ ਤਨਖ਼ਾਹ

    ਇਸੇ ਤਰ੍ਹਾਂ ਰਾਕੇਸ਼ ਗੋਇਲ ਦੀ ਬੇਟੀ ਉਪਾਸਨਾ ਗੋਇਲ ਦਾ ਸੀਨੀਅਰ ਕਾਂਗਰਸੀ ਆਗੂ ਜਗਦੇਵ ਸਿੰਘ ਜੱਗਾ, ਆਸਰਾ ਗਰੁੱਪ ਆਫ਼ ਕਾਲਜਿਜ਼ ਦੇ ਪ੍ਰਬੰਧਕ ਆਰ.ਕੇ ਗੋਇਲ, ਕੇਸ਼ਵ ਗੋਇਲ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸ੍ਰੀ ਰਾਮ ਆਸ਼ਰਮ ਮੰਦਰ ਕਮੇਟੀ ਦੇ ਪ੍ਰਧਾਨ ਤਰੁਣ ਬਾਂਸਲ ਨੇ ਕਿਹਾ ਕਿ ਦੋਵੇਂ ਲੜਕੀਆਂ ਨੇ ਸਾਡੇ ਸ਼ਹਿਰ ਸੁਨਾਮ ਦਾ ਨਾਂਅ ਰੌਸ਼ਨ ਕੀਤਾ ਹੈ। ਅਸੀਂ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਸੁਨਾਮ ਸ਼ਹਿਰ ਦੀਆਂ ਲੜਕੀਆਂ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰ ਰਹੀਆਂ ਹਨ, ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਦੇਖ ਕੇ ਹੋਰ ਬੱਚੇ ਵੀ ਅੱਗੇ ਵਧਣਗੇ।

    LEAVE A REPLY

    Please enter your comment!
    Please enter your name here