ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News Raja Raghuvan...

    Raja Raghuvanshi Murder Case: ਸੋਨਮ ਤੇ ਰਾਜ਼ ਨੂੰ ਅਦਾਲਤ ਨੇ ਭੇਜਿਆ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ

    Raja Raghuvanshi Murder Case
    Raja Raghuvanshi Murder Case: ਸੋਨਮ ਤੇ ਰਾਜ਼ ਨੂੰ ਅਦਾਲਤ ਨੇ ਭੇਜਿਆ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ

    ਸ਼ਿਲਾਂਗ। Raja Raghuvanshi Murder Case: ਰਾਜਾ ਰਘੂਵੰਸ਼ੀ ਕਤਲ ਕੇਸ ’ਚ ਗ੍ਰਿਫ਼ਤਾਰ ਸੋਨਮ ਤੇ ਰਾਜ ਨੂੰ ਸ਼ਨਿੱਚਰਵਾਰ ਨੂੰ ਸ਼ਿਲਾਂਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲਿਸ ਨੇ ਦੋਵਾਂ ਮੁਲਜ਼ਮਾਂ ਦੇ ਰਿਮਾਂਡ ਦੀ ਮੰਗ ਨਹੀਂ ਕੀਤੀ, ਜਿਸ ਕਾਰਨ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ। ਇਸ ਤੋਂ ਪਹਿਲਾਂ, 19 ਜੂਨ ਨੂੰ, ਕਤਲ ’ਚ ਸ਼ਾਮਲ ਸਾਰੇ ਪੰਜ ਮੁਲਜ਼ਮਾਂ ਨੂੰ ਰਿਮਾਂਡ ਪੂਰਾ ਹੋਣ ਤੋਂ ਬਾਅਦ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਇਸ ਦੌਰਾਨ, ਅਦਾਲਤ ਨੇ ਸੋਨਮ ਤੇ ਰਾਜ ਦੇ ਰਿਮਾਂਡ ਨੂੰ ਦੋ ਦਿਨਾਂ ਲਈ ਵਧਾ ਦਿੱਤਾ ਤੇ ਤਿੰਨ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ’ਚ ਜ਼ੇਲ੍ਹ ਭੇਜਣ ਦਾ ਹੁਕਮ ਦਿੱਤਾ।

    ਇਹ ਖਬਰ ਵੀ ਪੜ੍ਹੋ : Woman Suicide Case Punjab: ਔਰਤ ਨੇ ਕੀਤੀ ਖੁਦਕੁਸ਼ੀ, ਇਹ ਕਾਰਨ ਆਇਆ ਸਾਹਮਣੇ

    ਤੁਹਾਨੂੰ ਦੱਸ ਦੇਈਏ ਕਿ ਰਾਜਾ ਰਘੂਵੰਸ਼ੀ (28) ਤੇ ਉਸਦੀ ਪਤਨੀ ਸੋਨਮ ਰਘੂਵੰਸ਼ੀ (24) 23 ਮਈ ਨੂੰ ਮੇਘਾਲਿਆ ਦੇ ਪੂਰਬੀ ਖਾਸੀ ਪਹਾੜੀ ਜ਼ਿਲ੍ਹੇ ਦੇ ਸੋਹਰਾ (ਚੇਰਾਪੂੰਜੀ) ਦੇ ਨੋਂਗਰੀਆਟ ਪਿੰਡ ’ਚ ਇੱਕ ਹੋਮਸਟੇ ਤੋਂ ਚੈੱਕ ਆਊਟ ਕਰਨ ਤੋਂ ਕੁਝ ਘੰਟੇ ਬਾਅਦ ਲਾਪਤਾ ਹੋ ਗਏ ਸਨ। ਰਾਜਾ ਰਘੂਵੰਸ਼ੀ ਦੀ ਲਾਸ਼ ਬਾਅਦ ਵਿੱਚ ਬਰਾਮਦ ਕੀਤੀ ਗਈ ਸੀ। ਮਾਮਲੇ ਦੀ ਜਾਂਚ ਦੌਰਾਨ ਗ੍ਰਿਫ਼ਤਾਰੀ ਤੋਂ ਬਾਅਦ, ਪੰਜੇ ਮੁਲਜ਼ਮ ਸੋਨਮ ਤੇ ਚਾਰ ਹੋਰ – ਸੋਨਮ ਦੇ ਦੋਸਤ ਰਾਜ ਸਿੰਘ ਕੁਸ਼ਵਾਹ (21), ਆਨੰਦ ਸਿੰਘ ਕੁਰਮੀ (23), ਆਕਾਸ਼ ਰਾਜਪੂਤ (19) ਤੇ ਵਿਸ਼ਾਲ ਸਿੰਘ ਚੌਹਾਨ (22) – ਨੂੰ 11 ਜੂਨ ਨੂੰ ਸ਼ਿਲਾਂਗ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੰਜੇ ਮੁਲਜ਼ਮਾਂ ਨੂੰ ਅੱਠ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ। Raja Raghuvanshi Murder Case

    ਸੋਨਮ ਤੇ ਰਾਜਾ ਦਾ ਵਿਆਹ 11 ਮਈ ਨੂੰ ਇੰਦੌਰ (ਮੱਧ ਪ੍ਰਦੇਸ਼) ’ਚ ਹੋਇਆ ਸੀ ਤੇ 20 ਮਈ ਨੂੰ ਦੋਵੇਂ ਆਪਣੇ ਹਨੀਮੂਨ ਲਈ ਗੁਹਾਟੀ ਰਾਹੀਂ ਮੇਘਾਲਿਆ ਪਹੁੰਚੇ ਸਨ। ਇੰਦੌਰ ਦੇ ਕਾਰੋਬਾਰੀ ਰਾਜਾ ਰਘੂਵੰਸ਼ੀ ਦੀ ਵਿਗੜੀ ਹੋਈ ਲਾਸ਼ 2 ਜੂਨ ਨੂੰ ਪੂਰਬੀ ਖਾਸੀ ਹਿਲਜ਼ ਜ਼ਿਲ੍ਹੇ ਦੇ ਸੋਹਰਾ-ਚੇਰਾਪੂੰਜੀ ਖੇਤਰ ’ਚ ਵੇਈ ਸਾਵਡੋਂਗ ਪਾਰਕਿੰਗ ਲਾਟ ਦੇ ਹੇਠਾਂ ਇੱਕ ਖੱਡ ’ਚੋਂ ਬਰਾਮਦ ਕੀਤੀ ਗਈ ਸੀ। ਜਿਵੇਂ-ਜਿਵੇਂ ਮਾਮਲੇ ਦੀ ਜਾਂਚ ਅੱਗੇ ਵਧਦੀ ਗਈ, ਸ਼ੱਕ ਦੀ ਸੂਈ ਸੋਨਮ ਵੱਲ ਮੁੜ ਗਈ। ਇਸ ਦੌਰਾਨ, ਸੋਨਮ ਨੇ ਯੂਪੀ ਦੇ ਗਾਜ਼ੀਪੁਰ ’ਚ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਸੋਨਮ ਇਸ ਘਟਨਾ ਦੀ ਮੁੱਖ ਸਾਜ਼ਿਸ਼ਘਾੜਾ ਸੀ।