ਬੇਟਾ, ਨਾਮ ਤਾਂ ਤੇਰੇ ਕੋਲ ਹੈ, ਉਸ ਦਾ ਜਾਪ ਕਰੀਂ : Saint Dr. MSG

Anmol Bachan

ਬੇਟਾ, ਨਾਮ ਤਾਂ ਤੇਰੇ ਕੋਲ ਹੈ, ਉਸ ਦਾ ਜਾਪ ਕਰੀਂ : Saint Dr. MSG

ਪ੍ਰੇਮੀ ਆਨੰਦ ਸਵਰੂਪ ਇੰਸਾਂ ਸਪੁੱਤਰ ਸ੍ਰੀ ਵੇਦਰਾਮ ਸ਼ਰਮਾ ਪਿੰਡ ਅਹਿਮਦਾਨਗਰ ਬਲਾਕ ਅਗੌਤਾ ਜਿਲ੍ਹਾ ਬੁਲੰਦ ਸ਼ਹਿਰ (ਯੂਪੀ) ਆਪਣੇ ਸਤਿਗੁਰੂ ਮੁਰਸ਼ਿਦ ਪਿਆਰੇ ਪੂਜਨੀਕ ਹਜ਼ੂਰ ਪਰਮ ਪਿਤਾ ਜੀ (Saint Dr. MSG) ਦੇ ਅਪਾਰ ਰਹਿਮੋ-ਕਰਮ ਦੀ ਪਿਆਰੀ ਘਟਨਾ ਪ੍ਰੇਮੀ ਜੀ ਲਿਖਤੀ ’ਚ ਇਸ ਪ੍ਰਕਾਰ ਦੱਸਦੇ ਹਨ…

ਸਾਲ 1982 ’ਚ ਪੂਜਨੀਕ ਪਰਮ ਪਿਤਾ ਜੀ ਉੱਤਰ ਪ੍ਰਦੇਸ਼ ਦੇ ਜਿਲ੍ਹਾ ਬੁਲੰਦ ਸ਼ਹਿਰ ਦੇ ਆਸ-ਪਾਸ ਦੇ ਕਈ ਪਿੰਡਾਂ-ਸ਼ਹਿਰਾਂ ’ਚ ਸਤਿਸੰਗ ਪ੍ਰੋਗਰਾਮਾਂ ਲਈ ਪਧਾਰੇ ਸਾਡੇ ਇਹ ਪੇਂਡੂ ਇਲਾਕੇ ’ਚ, ਜੋ ਕਿ ਆਰਥਿਕ ਤੌਰ ’ਤੇ ਵੀ ਉਨ੍ਹਾਂ ਦਿਨਾਂ ’ਚ ਬਹੁਤ ਪੱਛੜਿਆ ਹੋਇਆ ਸੀ, ਪੂਜਨੀਕ ਸਤਿਗੁਰੂ ਪਰਮ ਪਿਤਾ ਜੀ ਵੱਲੋਂ ਸਤਿਸੰਗ ਕਰਨਾ, ਲੋਕਾਂ ਨੂੰ ਰਾਮ-ਨਾਮ ਨਾਲ ਜੋੜ ਕੇ ਉਨ੍ਹਾਂ ਨੂੰ ਸ਼ਰਾਬ ਮਾਸ ਆਦਿ ਬੁਰਾਈਆਂ ਤੋਂ ਮੁਕਤ ਕਰਨਾ ਪੂਜਨੀਕ ਸਤਿਗੁੁਰੂ ਜੀ (Saint Dr. MSG) ਦਾ ਬਹੁਤ ਵੱਡਾ ਉਪਕਾਰ ਹੈ।  ਉਸ ਦੌਰਾਨ ਮੈਂ ਵੀ ਇੱਕ ਸਤਿਸੰਗ ’ਤੇ ਪੂਜਨੀਕ ਪਰਮ ਪਿਤਾ ਜੀ ਤੋਂ ਨਾਮ-ਸ਼ਬਦ (ਗੁਰਮੰਤਰ) ਪ੍ਰਾਪਤ ਕਰ ਲਿਆ ਸੀ ਪਰ ਸੱਚੀ ਗੱਲ ਤਾਂ ਇਹ ਹੈ ਕਿ ਨਾਮ-ਸ਼ਬਦ ਲੈਣ ਦੀ ਮੇਰੀ ਦਿਲੀ ਇੱਛਾ ਬਿਲਕੁਲ ਵੀ ਨਹੀਂ ਸੀ।

ਬੇਟਾ, ਨਾਮ ਤਾਂ ਤੇਰੇ ਕੋਲ ਹੈ, ਉਸ ਦਾ ਜਾਪ ਕਰੀਂ

ਭਾਵ ਦੂਜੇ ਲੋਕਾਂ ਦੀ ਵੇਖਾ-ਵੇਖੀ ਮੈਂ ਵੀ ਨਾਮ ਲੈਣ ਵਾਲਿਆਂ ’ਚ ਜਾ ਕੇ ਬੈਠ ਗਿਆ ਸੀ ਸਾਲਾਂ ਦੇ ਸਾਲ ਲੰਘ ਗਏ ਨਾ ਤਾਂ ਪੂਜਨੀਕ ਪਰਮ ਪਿਤਾ ਜੀ ਦੁਬਾਰਾ ਫ਼ਿਰ ਕਦੇ ਸਾਡੇ ਇਲਾਕੇ ਦੇ ਪਿੰਡਾਂ ’ਚ ਸਤਿਸੰਗ ਕਰਨ ਪਧਾਰੇ ਅਤੇ ਨਾ ਹੀ ਮੈਂ ਅਤੇ ਮੇਰੇ ਪਿੰਡ ਤੋਂ ਸ਼ਾਇਦ ਹੀ ਕੋਈ ਜੀਵ ਸਤਿਸੰਗ ਸੁਣਨ ਲਈ ਡੇੇਰਾ ਸੱਚਾ ਸੌਦਾ ਸਰਸਾ ਜਾਂ ਕਦੇ ਬਰਨਾਵਾ ਗਿਆ ਹੋਵੇ, ਜਿੱਥੋਂ ਤੱਕ ਮੈਨੂੰ ਜਾਣਕਾਰੀ ਹੈ ਪਰ ਇਹ ਤਾਂ ਪੱਕਾ ਹੈ ਕਿ ਕਦੇ ਨਾਮ-ਸ਼ਬਦ ਤਾਂ ਮਿਲ ਗਿਆ ਸੀ, ਮੰਨੋ ਇੱਕ ਤਰ੍ਹਾਂ ਅਲਮਾਰੀ ’ਚ ਉਸ ਨੂੰ ਜਿੰਦਰਾ ਲਾ ਕੇ ਰੱਖ ਦਿੱਤਾ ਸੀ।

ਮਹਾਂਪੁਰਸ਼ਾਂ ਦਾ ਕਥਨ ਸੌ ਫੀਸਦੀ ਸੱਚ ਹੈ ਕਿ ਪੂਰੇ ਸਤਿਗੁਰੂ ਦਾ ਨਾਮ ਸ਼ਬਦ (ਨਾਮ ਰੂਪੀ ਬੀਜ) ਕਦੇ ਵੀ ਬੇਕਾਰ ਨਹੀਂ ਜਾਂਦਾ ਚਾਹੇ ਜ਼ਮੀਨ ਕਿੰਨੀ ਵੀ ਬੰਜਰ ਜਾਂ ਕੱਲਰ ਵਾਲੀ ਵੀ ਕਿਉਂ ਨਾ ਹੋਵੇ, ਸਮਾਂ ਆਉਣ ’ਤੇ ਜਦੋਂ ਵੀ ਕਦੇ ਸੁਖਾਵੇਂ ਵਾਤਾਵਰਨ ’ਚੋਂ ਉਹ ਜੀਵ ਗੁਜ਼ਰਦਾ ਹੈ, ਨਾਮ ਦਾ ਬੀਜ ਜ਼ਰੂਰ ਉੱਗਦਾ ਹੈ ਸਾਲ 1994 (ਭਾਵ 12 ਸਾਲ ਬੀਤ ਗਏ) ਆ ਗਿਆ ਸਤਿਗੁਰੂ ਪਿਆਰੇ ਦੇ ਸੱਚੇ ਨਾਮ ਦੀ ਲਗਨ ਨੇ ਦਿਲ ’ਚ ਹਲਕੀ ਜਿਹੀ ਇੱਕ ਤੜਫ ਨੂੰ ਜਾਗਿ੍ਰਤ ਕੀਤਾ। ਉਨ੍ਹਾਂ ਦਿਨਾਂ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸ਼ਾਹ ਸਤਿਨਾਮ ਜੀ ਆਸ਼ਰਮ (ਡੇਰਾ ਸੱਚਾ ਸੌਦਾ) ਬਰਨਾਵਾ (ਯੂੁਪੀ) ’ਚ ਪਧਾਰੇ ਸਨ। ਪੂਜਨੀਕ ਪਿਤਾ ਜੀ ਦੀ ਮਿਹਰ ਨਾਲ ਮੈਨੂੰ ਵੀ ਉਸ ਦਿਨ ਆਸ਼ਰਮ ਬਰਨਾਵਾ ’ਚ ਜਾਣ ਦਾ ਸੁਭਾਗ ਮਿਲਿਆ। ਮੈਂ ਪੂਜਨੀਕ ਗੁਰੂ ਜੀ ਤੋਂ ਨਾਮ-ਗੁਰਮੰਤਰ ਲੈਣ ਦੀ ਇੱਛਾ ਪ੍ਰਗਟ ਕਰਦਿਆਂ ਬੇਨਤੀ ਕੀਤੀ।

ਬੇਟਾ, ਨਾਮ ਤਾਂ ਤੇਰੇ ਕੋਲ ਹੈ, ਉਸ ਦਾ ਜਾਪ ਕਰੀਂ

ਅੰਤਰਯਾਮੀ ਪਿਤਾ ਜੀ ਨੇ ਤੁਰੰਤ ਬਚਨ ਫਰਮਾਏ, ‘‘ਬੇਟਾ, ਨਾਮ (ਗੁਰਮੰਤਰ) ਤਾਂ ਤੇਰੇ ਕੋਲ ਹੈ ਉਸ ਦਾ ਜਾਪ ਕਰਨਾ ਹੈ’’ ਸਤਿਗੁਰੂ ਜੀ ਦੀ ਰਹਿਮਤ ਨਾਲ ਮੈਂ ਉਸ ਦਿਨ ਤੋਂ ਨਿਯਮਿਤ ਤੌਰ ’ਤੇ ਪੂਰੀ ਲਗਨ ਅਤੇ ਤੜਫ ਨਾਲ ਸਿਮਰਨ ਕਰਨ ਦਾ ਰੂਟੀਨ ਬਣਾ ਲਿਆ। ਪੂਜਨੀਕ ਸਤਿਗੁਰੂ ਜੀ ਦੀ ਦਇਆ ਨਾਲ ਸੁਫ਼ਨੇ ਅਤੇ ਖਿਆਲਾਂ ’ਚ ਪੂਜਨੀਕ ਸ਼ਹਿਨਸ਼ਾਹ ਜੀ ਨਾਲ ਮੇਰੀ ਗੱਲ ਵੀ ਹੋਣ ਲੱਗੀ ਸੀ ਖੁਦ ਪੂਜਨੀਕ ਸ਼ਹਿਨਸ਼ਾਹ ਜੀ ਸਤਿਸੰਗ ’ਚ ਅਤੇ ਦੁਨਿਆਵੀ ਕਾਰਜਾਂ ’ਚ ਵੀ ਮੈਨੂੰ ਦਿਸ਼ਾ ਨਿਰਦੇਸ਼ ਉਸ ਦਿਨ ਤੋਂ ਦੇਣ ਲੱਗੇ

ਉਨ੍ਹਾਂ ਦਿਨਾਂ ’ਚ ਪੂਜਨੀਕ ਹਜ਼ੂਰ ਪਿਤਾ ਜੀ ਨੇ ਜਦੋਂ ਬਲਾਕਾਂ ਦਾ ਗਠਨ ਕੀਤਾ (ਪਹਿਲੀ ਵਾਰ) ਸਾਧ-ਸੰਗਤ ਦਾ ਆਪਸੀ ਮੇਲ-ਜੋਲ ਅਤੇ ਸੁਵਿਧਾ ਲਈ, ਮਾਲਕ ਦੀ ਦਇਆ ਨਾਲ ਸਾਧ-ਸੰਗਤ ਨੇ ਮੈਨੂੰ ਸਾਡੇ ਪਿੰਡ ਦਾ ਭੰਗੀਦਾਸ ਬਣਾ ਦਿੱਤਾ ਅਤੇ ਇਹ ਸੇਵਾ, ਮਾਲਕ ਦੀ ਦਇਆ ਨਾਲ, ਮੈਂ ਅੱਜ ਵੀ ਕਰ ਰਿਹਾ ਹਾਂ। ਇੱਕ ਦਿਨ ਮੈਂ ਆਪਣੇ ਦਰਬਾਰ ਦੇ ਪਵਿੱਤਰ ਗ੍ਰੰਥ ’ਚ ਪ੍ਰਕਾਸ਼ਿਤ ਸਤਿਸੰਗੀਆਂ ਦੇ ਤਜ਼ਰਬੇ ਨਾਮ ਚਰਚਾ ’ਚ ਪੜ੍ਹ ਕੇ ਸੁਣਾ ਰਿਹਾ ਸਾਂ, ਜਿਸ ’ਚ ਲਿਖਿਆ ਹੈ ਕਿ ਪੂਜਨੀਕ ਗੁਰੂ ਜੀ ਨੇ ਇੱਕ ਸਤਿਸੰਗੀ ਪ੍ਰੇਮੀ ਦੀ ਸੱਚੀ ਤੜਫ ਨੂੰ ਦੇਖਦਿਆਂ ਉਸ ਨੂੰ ਆਪਣੇ ਪ੍ਰਤੱਖ ਦਰਸ਼ਨ ਦਿੱਤੇ ਕਰਿਸ਼ਮਾ ਪੜ੍ਹ ਕੇ ਮੇਰੇ ਵੀ ਅੰਤਰ-ਹਿਰਦੇ ’ਚ ਦਰਸ਼ਨਾਂ ਦੀ ਤੜਫ਼ ਜਾਗੀ ਕਿ ਸਤਿੁਗਰੂ ਜੀ ਦੇ ਦਰਸ਼ਨ ਏਦਾਂ ਕਿਵੇਂ ਹੋ ਜਾਂਦੇ ਹਨ, ਮੈਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਗੁਰੂ ਜੀ, ਮੈਨੂੰ ਵੀ ਆਪਣੇ ਦਰਸ਼ਨ ਕਰਾਓ।

ਪਿਤਾ ਜੀ ਆਪ ਜੀ ਦਾ ਕੋਟਿਨ-ਕੋਟਿ ਧੰਨਵਾਦ (Saint Dr. MSG)

ਰੋਜ਼ਾਨਾ ਅਭਿਆਸ ਅਨੁਸਾਰ ਉਸ ਰਾਤ ਜਿਵੇਂ ਹੀ ਸਵੇਰੇ 3:30 ਤੋਂ 4 ਵਜੇ ਤੱਕ ਅੰਮਿ੍ਰਤ ਵੇਲੇ ਸਿਮਰਨ ਕਰਕੇ ਆਪਣੇ ਮੰਜੇ ’ਤੇ ਪਿਆ, ਪੂਜਨੀਕ ਸ਼ਹਿਨਸ਼ਾਹ ਪਿਤਾ ਜੀ ਨੇ ਮੈਨੂੰ ਬਿਲਕੁਲ ਜਾਗਿ੍ਰਤ ਅਵਸਥਾ ’ਚ ਆਪਣੇ ਪ੍ਰਤੱਖ ਦਰਸ਼ਨ-ਦੀਦਾਰ ਦਿੱਤੇ ਸਗੋਂ ਪਿਆਰੇ ਸਤਿਗੁਰੂ ਜੀ ਨੇ ਆਪਣੇ ਪਵਿੱਤਰ ਮੁੱਖ ’ਚੋਂ ਇਹ ਵੀ ਫ਼ਰਮਾਇਆ ਕਿ ‘‘ਬੋਲ ਬੇਟਾ, ਪ੍ਰਤੱਖ ਦਰਸ਼ਨ ਹੋ ਰਹੇ ਹਨ?’’ ਮੈਂ ਚੁੱਪ ਰਿਹਾ ਮੈਂ ਸਤਿਗੁਰੂ ਜੀ ਦੇ ਨੂਰਾਨੀ ਸਵਰੂਪ ਨੂੰ ਹੀ ਨਿਹਾਰਦਾ ਰਿਹਾ ਅਗਲੇ ਪਲ ਪੂਜਨੀਕ ਸ਼ਹਿਨਸ਼ਾਹ ਪਿਤਾ ਜੀ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਮੇਰੀ ਬਾਂਹ ਨੂੰ ਫੜਿਆ ਅਤੇ ਹਲੂਣਾ ਜਿਹਾ ਦੇ ਕੇ (ਮੈਨੂੰ ਥੋੜ੍ਹਾ ਜਿਹਾ ਹਿਲਾ ਕੇ) ਫ਼ਰਮਾਇਆ, ‘‘ਬੋਲ ਬੇਟਾ, ਪ੍ਰਤੱਖ ਦਰਸ਼ਨ ਹੋ ਰਹੇ ਹਨ ਜਾਂ ਨਹੀਂ?’’

ਮੈਂ ਪਿਆਰੇ ਮੁਰਸ਼ਿਦ ਜੀ ਦੀ ਪੂਰੀ ਪਾਵਨ ਬਾਡੀ ਨੂੰ (ਪਵਿੱਤਰ ਚਰਨ-ਕਮਲਾਂ ਤੋਂ ਉੱਪਰ ਤੱਕ) ਬਹੁਤ ਸ਼ਰਧਾ ਨਾਲ ਨਿਹਾਰਿਆ ਪਵਿੱਤਰ ਬਾਡੀ ਦੇ ਨੂਰੀ ਪ੍ਰਕਾਸ਼ ਨੂੰ ਨਿਹਾਰ ਕੇ ਮੇਰਾ ਤਨ ਮਨ ਖਿੜ ਗਿਆ ਬਹੁਤ ਚੰਗਾ ਲੱਗਾ ਬੜੀ ਖੁਸ਼ੀ ਮਿਲੀ ਮੈਂ ਆਖਿਆ, ‘‘ਜੀ ਹਾਂ, ਪਿਤਾ ਜੀ, ਆਪ ਜੀ ਦਾ ਰਹਿਮੋ-ਕਰਮ ਆਪ ਜੀ ਦੇ ਨੂਰੇ ਜਲਾਲ ਨੂੰ ਤੱਕ ਕੇ ਮੇਰਾ ਰੋਮ-ਰੋਮ ਨਸ਼ਿਆ ਰਿਹਾ ਹੈ ਪਿਤਾ ਜੀ ਆਪ ਜੀ ਦਾ ਕੋਟਿਨ-ਕੋਟਿ ਧੰਨਵਾਦ’’ ਲੱਖ-ਲੱਖ ਸਜਦਾ ਕਰਦੇ ਹਾਂ।

ਪਿਆਰੇ ਮੁਰਸ਼ਿਦ ਜੀ ਆਪਣੀਆਂ ਖੁੱਲ੍ਹੀਆਂ ਅੱਖਾਂ ਨਾਲ ਮੁਰਸ਼ਿਦ ਪਿਆਰੇ ਦੇ ਪ੍ਰਤੱਖ ਦਰਸ਼ਨ-ਦੀਦਾਰ ਪਾ ਕੇ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਸੀ ਐ ਮੇਰੇ ਮੁਰਸ਼ਿਦ ਪਿਆਰੇ ਪਿਤਾ ਜੀ, ਆਪ ਜੀ ਦੀ ਪਵਿੱਤਰ ਦੀਦ ਦਾ ਇਹ ਨਜ਼ਾਰਾ ਹਮੇਸ਼ਾ ਜਿਉ ਦਾ ਤਿਉ ਬਣਿਆ ਰਹੇ ਜੀ ਮਨ ਚਾਹੁੰਦਾ ਹੈ ਕਿ ਜੀਵ ਸਤਿਗੁਰੂ ਦੀ ਭਗਤੀ ’ਚ ਅੱਗੇ ਨਾ ਵਧੇ ਇਹ ਚਾਹੁੰਦਾ ਹੈ ਕਿ ਵਿਸ਼ੇ ਭੋਗਾਂ ’ਚ ਸੁੱਤਾ ਹੀ ਰਹੇ ਪਰ ਆਤਮਾ ਲਈ ਥੋੜ੍ਹਾ ਖਾਣਾ, ਥੋੜ੍ਹਾ ਸੌਣਾ, ਰਾਤ ਨੂੰ ਜਾਗਣਾ, ਮਨ ਨਾਲ ਲੜਾਈ ਕਰਨਾ ਸੁਖਦਾਇਕ ਹੈ, ਨਹੀਂ ਤਾਂ ਭਜਨ ਕਰਨਾ ਬੜਾ ਮੁਸ਼ਕਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ