ਭਾਰੀ ਮੀਂਹ ਨਾਲ ਕਿਤੇ ਰਾਹਤ, ਕਿਤੇ ਆਫਤ

Rain
ਸੁਨਾਮ: ਭਾਰੀ ਬਰਸਾਤ ’ਚ ਆਪਣੀ ਮੰਜ਼ਿਲ ਵੱਲ ਵਧਦਾ ਹੋਇਆ ਸਬਜ਼ੀ ਵਿਕੇਂਰਤਾ। ਤਸਵੀਰਾਂ: ਕਰਮ ਥਿੰਦ

ਇੱਕ ਘਰ ਦੀ ਛੱਤ ਅਤੇ ਇੱਕ ਦਾ ਡਿੱਗਿਆ ਸ਼ੈਡ/ Rain

  • ਬੱਸ ਸਟੈਂਡ ਸਮੇਤ ਕਈ ਥਾਵਾਂ ਨੇ ‘ਛੱਪੜ’ ਦਾ ਰੂਪ ਧਾਰਿਆ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Rain ਸੁਨਾਮ ਇਲਾਕੇ ‘ਚ ਅੱਜ ਤੜਕਸਾਰ ਸ਼ੁਰੂ ਹੋਈ ਤੇਜ਼ ਵਾਰਸ ਦੁਪਹਿਰ ਤੱਕ ਜਾਰੀ ਰਹੀ, ਇਸ ਹੋਈ ਤੇਜ਼ ਵਾਰਸ ਨਾਲ ਜਿੱਥੇ ਕਈਆਂ ਨੂੰ ਰਾਹਤ ਮਿਲੀ ਹੈ, ਉੱਥੇ ਕਈਆਂ ਲਈ ਇਸ ਵਾਰਸ ਨੇ ਦਿੱਕਤ ਪਰੇਸ਼ਾਨੀ ਵੀ ਖੜੀ ਕਰ ਦਿੱਤੀ।

ਇਹ ਵੀ ਪੜ੍ਹੋ: NEET-UG Paper Leak Case : ਪੇਪਰ ਲੀਕ ਮਾਮਲੇ ’ਚ CBI ਨੇ ਕੀਤੀ ਪਹਿਲੀ ਗ੍ਰਿਫਤਾਰੀ

ਜ਼ਿਕਰਯੋਗ ਹੈ ਕਿ ਅੱਜ ਸੁਨਾਮ ਸ਼ਹਿਰ ਵਿੱਚ ਹੋਈ ਤੇਜ਼ ਵਾਰਸ ਨਾਲ ਸ਼ਹਿਰ ਦੇ ਨੀਵੇਂ ਇਲਾਕੇ ਪਾਣੀ ਨਾਲ ਜਲਥਲ ਹੋ ਗਏ, ਜਿੱਥੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਵੱਡੀ ਸਮੱਸਿਆ ਆਈ ਅਤੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਣੀ ਖੜਨ ਨਾਲ ਟਰੈਫਿਕ ਵੀ ਪ੍ਰਭਾਵਿਤ ਹੋਈ,
ਜੇਕਰ ਗੱਲ ਕਰੀਏ ਕਿਸਾਨਾਂ ਦੀ ਤਾਂ ਉਹਨਾਂ ਨੂੰ ਇਸ ਵਾਰਸ ਨਾਲ ਵੱਡੀ ਰਾਹਤ ਮਿਲੀ ਹੈ ਅਤੇ ਉਹਨਾਂ ਦੀ ਚਿਹਰੇ ਵੀ ਖਿੜੇ ਨਜ਼ਰ ਆ ਰਹੇ ਸਨ, ਕਿਉਂਕਿ ਥੋੜੇ ਦਿਨ ਪਹਿਲਾਂ ਕੋਈ ਬਰਸਾਤ ਕਾਰਨ ਕਿਸਾਨਾਂ ਨੂੰ ਕਾਫੀ ਰਾਹਤ ਮਿਲੀ ਸੀ ਅਤੇ ਕਿਸਾਨਾਂ ਵੱਲੋਂ ਕਾਫੀ ਝੋਨਾ ਲਗਾ ਲਿਆ ਗਿਆ ਹੈ ਅਤੇ ਬਾਕੀ ਹੁਣ ਇਸ ਬਰਸਾਤ ਨਾਲ ਝੋਨੇ ਦੀ ਲਵਾਈ ਨੇ ਪੂਰਾ ਜੋਰ ਫੜ ਲੈਣਾ ਹੈ ਜੋ ਕੁਝ ਹੀ ਦਿਨਾਂ ਦੇ ਵਿੱਚ ਮੁਕੰਮਲ ਹੋ ਜਾਵੇਗੀ, ਇਸ ਵਾਰਸ ਨਾਲ ਪਸ਼ੂਆਂ ਲਈ ਬੀਜੇ ਹਰੇ ਚਾਰੇ ਅਤੇ ਸਬਜ਼ੀਆਂ ਨੂੰ ਪਾਣੀ ਆਉਣ ਨਾਲ ਕਾਫੀ ਫਾਇਦਾ ਹੋਵੇਗਾ, ਹੋ ਰਹੀ ਬਰਸਾਤ ਕਾਰਨ ਛੋਟੇ-ਛੋਟੇ ਬੱਚੇ ਖੁਸ਼ੀ ਨਾਲ ਮੀਂਹ ਵਿੱਚ ਨਹਾਉਂਦੇ ਵੀ ਵੇਖੇ ਗਏ। Rain

ਉੱਥੇ ਹੀ ਭਾਰੀ ਬਰਸਾਤ ਕਾਰਨ ਸੁਨਾਮ ਸ਼ਹਿਰ ਜਲ-ਥਲ ਹੋ ਗਿਆ। ਸ਼ਹਿਰ ਦੇ ਬੱਸ ਸਟੈਂਡ, ਰੇਲਵੇ ਰੋਡ, ਪੀਰ ਬੰਨਾ ਬਨੋਈ ਰੋਡ, ਸਿਨੇਮਾ ਰੋਡ, ਵਿਸ਼ਵਕਰਮਾ ਮੰਦਰ ਰੋਡ, ਮਾਤਾ ਮੋਦੀ ਪਾਰਕ ਰੋਡ, ਸਬਜ਼ੀ ਮੰਡੀ ਅਤੇ ਅਨਾਜ ਮੰਡੀ ਵਿਚ ਪਾਣੀ ਰੁਕ ਗਿਆ ਜੋ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਰਿਹਾ ਸੀ। ਜਿਸ ਕਾਰਨ ਆਪਣੇ ਕੰਮਾਂ-ਕਾਰਾਂ ਲਈ ਆਉਣ-ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੱਸ ਸਟੈਂਡ ਵਿੱਚ ਪਾਣੀ ਖੜਨ ਕਾਰਨ ਜਿੱਥੇ ਬੱਸ ਸਟੈਂਡ ‘ਤੇ ਆਉਣ-ਜਾਣ ਵਾਲੇ ਯਾਤਰੀ ਪ੍ਰਸ਼ਾਸਨ ਨੂੰ ਕੋਸ ਰਹੇ ਸਨ, ਉੱਥੇ ਹੀ ਬੱਸ ਸਟੈਂਡ ਦੇ ਦੁਕਾਨਦਾਰ ਵੀ ਪ੍ਰਸ਼ਾਸਨ ਖਿਲਾਫ ਆਪਣਾ ਗੁੱਸਾ ਕੱਢ ਰਹੇ ਸਨ।

Rain
ਸੁਨਾਮ : ਮੀਂਹ ਪੈਣ ਨਾਲ ਬੱਸ ਅੱਡੇ ’ਚ ਭਰਿਆ ਪਾਣੀ।
Rain
ਸੁਨਾਮ : ਆਟੋ ਰਿਕਸ਼ਾ ਚਾਲਕ ਪੈਂਦੇ ਮੀਂਹ ਦੌਰਾਨ ਆਪਣੀ ਮੰਜਿਲ ਵੱਲ ਵੱਧਦਾ ਹੋਇਆ।

ਇੱਕ ਘਰ ਦੀ ਛੱਤ ਅਤੇ ਇੱਕ ਦਾ ਡਿੱਗਿਆ ਸ਼ੈਡ… Rain

ਸ਼ਹਿਰ ਦੀ ਅਰੋੜਾ ਕਾਲੋਨੀ ‘ਚ ਸੈਡ ਹੇਠਾਂ ਖੜੀ ਕਾਰ ਦਾ ਸੈਡ ਡਿੱਗਣ ਕਾਰਨ ਕਾਫੀ ਨੁਕਸਾਨ ਹੋ ਗਿਆ, ਪ੍ਰੰਤੂ ਕੋਈ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ, ਦੂਜੇ ਪਾਸੇ ਨੀਲੋਵਾਲ ਰੋਡ ‘ਤੇ ਇੱਕ ਗਰੀਬ ਪਰਿਵਾਰ ਦੀ ਛੱਤ ਡਿੱਗਣ ਨਾਲ ਇੱਕ 80 ਸਾਲਾ ਬਜ਼ੁਰਗ ਔਰਤ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਉਥੇ ਮੌਜੂਦ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਜ਼ੁਰਗ ਔਰਤ ਦੀ ਆਰਥਿਕ ਮੱਦਦ ਕੀਤੀ ਜਾਵੇ।

ਆਪਣੀ ਡਿਊਟੀ ਨੂੰ ਸਮਰਪਿਤ…

ਅੱਜ ਪੈ ਰਹੀ ਬਰਸਾਤ ਦੌਰਾਨ ਵੀ ਆਪਣੀ ਡਿਊਟੀ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਟ੍ਰੈਫਿਕ ਪੁਲਿਸ ਮੁਲਾਜ਼ਮ ਗੁਰਜੀਤ ਸਿੰਘ ਰਾਜੂ ਸਥਾਨਕ ਆਈ.ਟੀ.ਆਈ ਚੌਕ ‘ਚ ਪੈ ਰਹੀ ਬਰਸਾਤ ਵਿੱਚ ਛਾਤਰੀ ਲੈ ਕੇ ਆਪਣੀ ਡਿਊਟੀ ਕਰਦੇ ਦਿਖਾਈ ਦਿੱਤੇ। ਇਸ ਮੌਕੇ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਸਮਰਪਿਤ ਹਨ। Rain

ਫੁੱਲ ਅਤੇ ਪੌਦੇ ਵੀ ਹਰੇ-ਭਰੇ ਹੋ ਜਾਣਗੇ…

ਇਸ ਮੌਕੇ ਮਹਿਲਾ ਅਗਰਵਾਲ ਸਭਾ ਪੰਜਾਬ ਦੀ ਪ੍ਰਧਾਨ ਰੇਵਾ ਛਾੜੀਆ ਨੇ ਕਿਹਾ ਕਿ ਪੈ ਰਹੀ ਕਹਿਰ ਦੀ ਗਰਮੀ ਕਾਰਨ ਮੌਨਸੂਨ ਦੀ ਪਹਿਲੀ ਬਰਸਾਤ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਬੱਚਿਆਂ ਨੇ ਵੀ ਇਸ ਮੀਂਹ ਵਿੱਚ ਖੂਬ ਆਨੰਦ ਮਾਣਿਆ। ਗਰਮੀ ਕਾਰਨ ਸੁੱਕ ਰਹੇ ਫੁੱਲ ਅਤੇ ਪੌਦੇ ਵੀ ਹਰੇ ਭਰੇ ਹੋ ਜਾਣਗੇ।