ਅੱਜ ਬੀਓਆਈ ਦੀਆਂ ਕੁਝ ਸੇਵਾਵਾਂ ਰਹਿਣਗੀਆਂ ਪ੍ਰਭਾਵਿਤ

ਏਜੰਸੀ ਮੁੰਬਈ, 22 ਜਨਵਰੀ | ਦੇਸ਼ ਦੇ ਸਰਕਾਰੀ ਖੇਤਰ ਦੇ ਬੈਂਕ ਆਫ ਇੰਡੀਆ ਦੀਆਂ ਕੁਝ ਸੇਵਾਵਾਂ ਅੱਜ ਬੰਦ ਰਹਿਣਗੀਆਂ ਇਸ ਸਬੰਧੀ ਬੈਂਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇੱਕ ਨੋਟਿਸ ਜਾਰੀ ਕੀਤਾ। ਨੋਟਿਸ ਮੁਤਾਬਕ ਬੈਂਕਿੰਗ ਸਿਸਟਮ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਇਹ ਪ੍ਰਕਿਰਿਆ 24 ਜਨਵਰੀ ਨੂੰ ਸਵੇਰ ਤੱਕ ਜਾਰੀ ਰਹੇਗੀ। ਇਸ ਦੌਰਾਨ ਏਟੀਐਮ, ਯੂਪੀਆਈ, ਮੋਬਾਇਲ ਬੈਂਕਿੰਗ, ਇੰਟਰਨੈਟ ਬੈਂਕਿੰਗ, ਆਈਐਮਪੀਐਸ ਆਈਵੀਆਰ ਰਾਹੀਂ ਡਿਜੀਟਲ ਬੈਂਕਿੰਗ ਸੇਵਾਵਾਂ ਮੁਹੱਈਆ ਰਹਿਣਗੀਆਂ। ਹਾਲਾਂਕਿ ਬ੍ਰਾਂਚ ਤੋਂ ਆਊਟਵਰਡ ਐਨਈਐਫਟੀ ਜਾਂ ਆਰਟੀਜੀਐਸ, ਸਿਵਫਟ, ਐਨਏਸੀਐਚ ਅਤੇ ਚੈਨਲ ਡਲਿਵਰੀ ਮੁਹੱਈਆ ਨਹੀਂ ਰਹੇਗੀ ਇਸ ਸਮੇਂ ਦੌਰਾਨ ਸੇਵਾਵਾਂ ਦਾ ਰਿਸਪਾਂਸ ਪੈਂਡਿੰਗ ’ਚ ਰਹੇਗਾ।

 

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here