ਸ਼ੂਗਰ ਸਬੰਧੀ ਹੋਵੇ ਠੋਸ ਮੈਡੀਕਲ ਖੋਜ

Diabetes

Diabetes: ਅੱਜ ਸੋਸ਼ਲ ਮੀਡੀਆ ਦੀ ਹਰ ਚੌਥੀ-ਪੰਜਵੀਂ ਪੋਸਟ ਸ਼ੂਗਰ ਦੇ ਇਲਾਜ ਸਬੰਧੀ ਜਾਣਕਾਰੀ ਨਾਲ ਭਰੀ ਪਈ ਹੈ। ਵੱਡੇ ਤੋਂ ਵੱਡੇ ਡਾਕਟਰਾਂ ਤੋਂ ਲੈ ਕੇ ਨੀਮ ਹਕੀਮ ਤੱਕ ਦਵਾਈਆਂ ਤੇ ਘਰੇਲੂ ਨੁਸਖਿਆਂ ਦਾ ਬੋਲਬਾਲਾ ਹੈ। ਨੀਮ ਹਕੀਮ ਵੀ ਚੰਗੀ ਚਾਂਦੀ ਬਣਾ ਰਹੇ ਹਨ। ਦਵਾਈ ਤੇ ਨੁਸਖੇ ਵੇਚਣ ਦੇ ਨਾਲ-ਨਾਲ ਪੋਸਟਾਂ ਸ਼ੇਅਰ ਕਰਨ ਦੀ ਵੱਖਰੀ ਕਮਾਈ ਹੈ।

ਅਸਲ ’ਚ ਕਰੋੜਾਂ ਪੋਸਟਾਂ ਦੀ ਭਰਮਾਰ ਇਸ ਕਰਕੇ ਹੈ ਕਿਉਂਕਿ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ। ਤਸਵੀਰ ਦਾ ਦੂਜਾ ਪਹਿਲੂ ਨਵੇਂ ਖੁਲਾਸੇ ਤੇ ਦਾਅਵੇ ਕਰ ਰਿਹਾ ਹੈ। ਕਈ ਮੈਡੀਕਲ ਮਾਹਿਰ ਦਾਅਵਾ ਕਰ ਰਹੇ ਹਨ ਕਿ 90 ਫੀਸਦੀ ਤੋਂ ਜ਼ਿਆਦਾ ਵਿਅਕਤੀਆਂ ਨੂੰ ਸ਼ੂਗਰ ਹੋਈ ਨਹੀਂ ਉਹ ਬਿਨਾਂ ਵਜ੍ਹਾ ਸ਼ੂਗਰ ਦੇ ਮਰੀਜ਼ ਬਣ ਕੇ ਦਵਾਈ ਖਾ ਰਹੇ ਹਨ। ਇਸੇ ਤਰ੍ਹਾਂ ਪੱਛਮੀ ਮੁਲਕਾਂ ’ਚ ਸ਼ੂਗਰ ਸਬੰਧੀ ਟੈਸਟਾਂ ਦੇ ਮਾਪਦੰਡ ਸਾਡੇ ਮੁਲਕ ਤੋਂ ਵੱਖਰੇ ਹਨ। (Diabetes)

ਭਾਰਤ ਲਈ ਇਹ ਮਸਲਾ ਇਸ ਕਰਕੇ ਵੀ ਚਿੰਤਾ ਵਾਲਾ ਹੈ ਕਿ ਇੱਥੇ ਆਬਾਦੀ ਇੱਕ ਅਰਬ 40 ਕਰੋੜ ਦੇ ਕਰੀਬ ਹੈਲੋਕਾਂ ਦੀ ਸਿਹਤ ’ਤੇ ਮੋਟਾ ਪੈਸਾ ਖਰਚ ਹੁੰਦਾ ਹੈ। ਇਹ ਹੁਣ ਸਰਕਾਰ ਦੀ ਜਿੰਮੇਵਾਰੀ ਹੈ ਕਿ ਸ਼ੂਗਰ ਸਬੰਧੀ ਕੱਚ-ਸੱਚ ਕੀ ਹੈ ਇਸ ਸਬੰਧੀ ਠੋਸ ਨੀਤੀ ਤੇ ਪ੍ਰਾਜੈਕਟ ਸ਼ੁਰੂ ਕਰਕੇ ਅਸਲੀ ਤਸਵੀਰ ਸਾਹਮਣੇ ਲਿਆਂਦੀ ਜਾਵੇ।

Also Read : ਫੌਜੀ ਅੰਗਰੇਜ਼ ਸਿੰਘ ਵੜਵਾਲ ਵੱਲੋਂ ਅਜ਼ਾਦ ਚੋਣਾਂ ਲੜਨ ਦਾ ਐਲਾਨ