
(ਅਨਿਲ ਲੁਟਾਵਾ) ਅਮਲੋਹ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੈਜੁੱਲਾਪੁਰ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸ਼ਹੀਦ ਚੰਦ ਸਿੰਘ ਜੜੀਆ, ਪਿੰਡ ਫੈਜੁੱਲਾਪੁਰ ਦੇ ਘਰੋਂ ਮਿੱਟੀ ਇਕੱਤਰ ਕਰਕੇ ਇੱਕ ਕਲਸ਼ ਵਿੱਚ ਸਾਂਭਦਿਆਂ ਇਸ ਮਹਾਨ ਸ਼ਹੀਦ ਦੀ ਸ਼ਹਾਦਤ ਨੂੰ ਜਿੱਥੇ ਨਮਨ ਕੀਤਾ ਗਿਆ, ਉੱਥੇ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ਮੇਰੀ ਮਾਟੀ- ਮੇਰਾ ਦੇਸ਼ ਤਹਿਤ ਸ਼ਹੀਦ ਦੇ ਘਰੋਂ ਉਸ ਦੀ ਚਰਨ ਧੂੜ ਨੂੰ ਇਕੱਤਰ ਕਰਕੇ ਇਸ ਕਲਸ਼ ਨੂੰ ਬਲਾਕ ਨੋਡਲ ਅਫ਼ਸਰ ਨੂੰ ਭੇਜਿਆ ਗਿਆ । (Meri Maati Mera Desh)
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਇਤਿਹਾਸ ਵਿਸ਼ੇ ਦੇ ਲੈਕਚਰਾਰ ਗੁਲਜ਼ਾਰ ਮੁਹੰਮਦ ਇਕੋਲਾਹਾ ਨੇ ਦੱਸਿਆ ਕਿ ਸ . ਚੰਦ ਸਿੰਘ ਜੜੀਆ, ਪਿੰਡ ਫੈਜੁੱਲਾਪੁਰ ਨੇ ਬੰਗਲਾ ਦੇਸ਼ ਮੁਕਤੀ ਦੇ ਨਾਂਅ ਉੱਤੇ ਲੜੀ ਗਈ ਭਾਰਤ ਪਾਕਿਸਤਾਨ ਜੰਗ ਵਿੱਚ 16 ਦਸੰਬਰ 1971 ਦੇ ਦਿਨ ਆਪਣਾ ਜੀਵਨ ਬਲੀਦਾਨ ਦੇ ਕੇ ਦੇਸ਼ ਲਈ ਕੁਰਬਾਨੀ ਦਿੱਤੀ ਸੀ । ਉਨ੍ਹਾਂ ਦੱਸਿਆ ਕਿ ਸ਼ਹੀਦ ਚੰਦ ਸਿੰਘ ਫੈਜੁੱਲਾਪੁਰ ਨੇ ਆਪਣੇ ਭਾਰਤ ਦੇਸ਼ ਲਈ 1962 ਦੀ ਹਿੰਦ – ਚੀਨ ਜੰਗ ਅਤੇ 1965 ਦੀ ਭਾਰਤ ਪਾਕਿਸਤਾਨ ਜੰਗ ਵਿੱਚ ਬਹਾਦਰੀ ਦੇ ਅਜਿਹੇ ਜੌਹਰ ਦਿਖਾਏ ਸਨ ਜਿਨ੍ਹਾਂ ਦੀ ਮਿਸਾਲ ਮਿਲਣੀ ਮੁਸ਼ਕਿਲ ਹੈ । (Meri Maati Mera Desh)
ਇਹ ਵੀ ਪੜ੍ਹੋ: ਜੁੜਵਾਂ ਭਰਵਾਂ ਹੋਏ ਸੜਕ ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ
ਉਨ੍ਹਾਂ ਕਿਹਾ ਕਿ ਸ਼ਹੀਦਾਂ ਨੂੰ ਯਾਦ ਰੱਖਣ ਵਾਲੀਆਂ ਕੌਮਾਂ ਹਮੇਸ਼ਾ ਚੜਦੀਕਲਾ ਵਿੱਚ ਰਹਿੰਦੀਆਂ ਹਨ। ਇਸ ਮੌਕੇ ਸਕੂਲ ਦੇ ਵਿਦਿਆਰਥੀ ਇੱਕ ਰੈਲੀ ਦੇ ਰੂਪ ਵਿੱਚ ਸ਼ਹੀਦ ਚੰਦ ਸਿੰਘ ਫੈਜੁੱਲਾਪੁਰ ਦੇ ਘਰ ਤੱਕ ਗਏ। ਉਨ੍ਹਾਂ ਦੇ ਹੱਥਾਂ ਵਿੱਚ ਸ਼ਹੀਦ ਚੰਦ ਸਿੰਘ ਅਮਰ ਰਹੇ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ । ਇਸ ਮੌਕੇ ਸਕੂਲ ਦੇ ਇੰਚਾਰਜ ਗੁਰਪ੍ਰੀਤ ਸਿੰਘ , ਲੈਕਚਰਾਰ, ਗੁਲਜ਼ਾਰ ਮੁਹੰਮਦ ਇਕੋਲਾਹਾ, ਮੇਰੀ- ਮਾਟੀ ਮੇਰਾ- ਦੇਸ਼ ਐਕਟੀਵਿਟੀ ਦੇ ਇੰਚਾਰਜ ਮਿਸ ਮਨਪ੍ਰੀਤ ਕੌਰ ਅਤੇ ਮੈਡਮ ਸ਼ਾਹਿਦਾ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।
ਇਸ ਤੋਂ ਇਲਾਵਾ ਸਕੂਲ ਵਿੱਚ ਸ਼ਹੀਦ ਚੰਦ ਸਿੰਘ ਫੈਜੁੱਲਾਪੁਰ ਦੀ ਸ਼ਹਾਦਤ ਅਤੇ ਉਨ੍ਹਾਂ ਦੀ ਜੀਵਨ ਨੂੰ ਬਿਆਨ ਕਰਦਾ ਇੱਕ ਬਹੁਤ ਵੱਡਾ ਬੈਨਰ ਲਗਾਇਆ ਗਿਆ ਤਾਂ ਕਿ ਵਿਦਿਆਰਥੀ ਇਸ ਨੂੰ ਪੜ੍ਹ ਕੇ ਸ਼ਹੀਦ ਦੇ ਜੀਵਨ ਅਤੇ ਸ਼ਹਾਦਤ ਤੋਂ ਪ੍ਰੇਰਨਾ ਲੈਂਦੇ ਰਹਿਣ । ਇਸ ਮੌਕੇ ਨਗਰ ਫੈਜੁੱਲਾਪੁਰ ਦੇ ਪਤਵੰਤੇ ਉੱਘੇ ਸਮਾਜ ਸੇਵੀ ਜਨਾਬ ਸੁਰਾਜ ਮੁਹੰਮਦ,ਜੋਗਿੰਦਰ ਪਾਲ, ਮਕੁੰਦ ਸਿੰਘ ਨਾਗਰਾ, ਬਲਵਿੰਦਰ ਸਿੰਘ ਕਾਕਾ , ਬੀਰਦਵਿੰਦਰ ਸਿੰਘ, ਸਰਬਜੀਤ ਕੌਰ,ਜੜੀਆਂ,ਪ੍ਰਗਟ ਸਿੰਘ, ਸਾਬਕਾ ਸਰਪੰਚ ਹਰਦੀਪ ਸਿੰਘ, ਦਰਸ਼ਨ ਸਿੰਘ ਤੋਂ ਇਲਾਵਾਂ ਸਕੂਲ ਵਿਦਿਆਰਥੀ ਤੇ ਪਿੰਡ ਵਾਸੀ ਹਾਜ਼ਰ ਸਨ।