Social Media Ban: ਭਾਰਤ ’ਚ ਵੀ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਲੱਗੇ ਪਾਬੰਦੀ

Social Media Ban
Social Media Ban: ਭਾਰਤ ’ਚ ਵੀ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਲੱਗੇ ਪਾਬੰਦੀ

Social Media Ban: ਅੱਜ ਦਾ ਯੁੱਗ ਵਿਗਿਆਨ ਅਤੇ ਤਕਨੀਕ ਦਾ ਯੁੱਗ ਹੈ ਵਿਗਿਆਨ ਅਤੇ ਤਕਨੀਕ ਦੇ ਇਸ ਯੁੱਗ ਨਾਲ ਕਦਮ-ਕਦਮ ਮਿਲਾ ਕੇ ਤੁਰਨ ਵਾਲਾ ਹੀ ਭਵਿੱਖ ’ਚ ਤਰੱਕੀ ਦਾ ਸੁਫ਼ਨਾ ਦੇਖ ਸਕਦਾ ਹੈ ਇਸ ਯੁੱਗ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਅਤੇ ਬਿਹਤਰ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ ਪਰ ਜਿਵੇਂ ਕਿ ਕਿਹਾ ਵੀ ਗਿਆ ਹੈ ਕਿ ਵਿਗਿਆਨਕ ਅਤੇ ਤਕਨੀਕੀ ਤਰੱਕੀ ਜਿੱਥੇ ਵਰਦਾਨ ਸਿੱਧ ਹੋ ਸਕਦੀ ਹੈ, ਉੱਥੇ ਇਹ ਸਰਾਪ ਵੀ ਸਿੱਧ ਹੋ ਸਕਦੀ ਹੈ ਅਤੇ ਇਹ ਸਭ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਇਸ ਨੂੰ ਵਰਤਣ ਵਾਲਾ ਇਸ ਦੀ ਵਰਤੋਂ ਕਿਸ ਤਰ੍ਹਾਂ ਕਰਦਾ ਹੈ ਅੱਜ ਮੋਬਾਇਲ ਅਤੇ ਕੰਪਿਊਟਰ ਸੰਚਾਰ ਦੇ ਅਜਿਹੇ ਸਾਧਨ ਬਣ ਗਏ ਹਨ।

ਜਿਨ੍ਹਾਂ ਦੇ ਸਾਹਮਣੇ ਹੋਰ ਰਿਵਾਇਤੀ ਸੰਚਾਰ ਦੇ ਸਾਧਨ ਬੌਣੇ ਹੋ ਗਏ ਹਨ ਅੱਜ ਬੱਚਾ ਇਸ ਧਰਤੀ ’ਤੇ ਆਪਣੀਆਂ ਅੱਖਾਂ ਬਾਅਦ ’ਚ ਖੋਲ੍ਹਦਾ ਹੈ ਅਤੇ ਉਸ ਦੀਆਂ ਅੱਖਾਂ ਸਾਹਮਣੇ ਮੋਬਾਇਲ ਪਹਿਲਾਂ ਹੁੰਦਾ ਹੈ ਇਹੀ ਕਾਰਨ ਹੈ ਕਿ ਅੱਜ-ਕੱਲ੍ਹ ਨਵਜੰਮੇ ਬੱਚੇ ਮਾਂ ਦਾ ਦੁੱਧ ਨਾ ਮਿਲਣ ’ਤੇ ਰੋਣ ਜਾਂ ਨਾ ਰੋਣ ਪਰ ਮੋਬਾਇਲ ਨਾ ਮਿਲਣ ’ਤੇ ਜ਼ਰੂਰ ਰੋਂਦੇ ਹਨ ਮੋਬਾਇਲ ਦੀ ਇਹ ਆਦਤ ਇੱਕ ਅਜਿਹੀ ਆਦਤ ਸਾਬਤ ਹੋ ਰਹੀ ਹੈ ਕਿ ਜੇਕਰ ਕੋਈ ਬੱਚਾ ਇਸ ਦਾ ਸ਼ਿਕਾਰ ਹੋ ਗਿਆ ਤਾਂ ਉਸ ਨੂੰ ਨਿਵਾਣ ਵੱਲ ਪਹੁੰਚਾਉਣ ’ਚ ਕੋਈ ਕੋਰ-ਕਸਰ ਨਹੀਂ ਛੱਡਦੀ ਇਹੀ ਕਾਰਨ ਹੈ ਕਿ ਦੁਨੀਆ ਭਰ ਦੇ ਦੇਸ਼ ਇਸ ਵਿਸ਼ੇ ’ਤੇ ਗੰਭੀਰਤਾ ਨਾਲ ਸੋਚਣ ਲੱਗੇ ਹਨ। Social Media Ban

ਇਹ ਖਬਰ ਵੀ ਪੜ੍ਹੋ : Kisan Andolan 2024: ਗੱਲਬਾਤ ਨਾਲ ਨਿੱਕਲੇ ਹੱਲ

ਅਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਸਾਈਟਾਂ ’ਤੇ ਪਾਬਦੀ ਲਾ ਦਿੱਤੀ ਗਈ ਹੈ ਭਾਰਤ ’ਚ ਵੀ 60 ਫੀਸਦੀ ਤੋਂ ਜ਼ਿਆਦਾ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਦੇ ਮੋਬਾਇਲ ਅਤੇ ਟੈਬਲੇਟ ਵਰਤੋਂ ’ਤੇ ਪਾਬੰਦੀ ਲਾਈ ਜਾਵੇ ਇਹ ਮੰਗ ਨਾ ਸਿਰਫ਼ ਸਮਾਜਿਕ ਚਿੰਤਾ ਨੂੰ ਦਰਸਾਉਂਦੀ ਹੈ, ਸਗੋਂ ਇਹ ਵੀ ਸਾਬਤ ਕਰਦੀ ਹੈ ਕਿ ਡਿਜ਼ੀਟਲ ਉਪਕਰਨਾਂ ਦੀ ਵਧੇਰੇ ਵਰਤੋਂ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ’ਤੇ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ ਮੋਬਾਇਲ ਅਤੇ ਸੋਸ਼ਲ ਮੀਡੀਆ ਅੱਜ ਹਰ ਉਮਰ ਦੇ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ। Social Media Ban

ਪਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਤੇ ਇਸ ਦਾ ਪ੍ਰਭਾਵ ਕਿਤੇ ਜ਼ਿਆਦਾ ਚਿੰਤਾਜਨਕ ਹੈ ਬੱਚੇ ਆਪਣੀ ਸਿੱਖਿਆ ਅਤੇ ਰਚਨਾਤਮਕ ਗਤੀਵਿਧੀਆਂ ਦੀ ਬਜਾਇ ਆਪਣਾ ਜ਼ਿਆਦਾਤਰ ਸਮਾਂ ਸੋਸ਼ਲ ਮੀਡੀਆ ’ਤੇ ਬਿਤਾਉਣ ਲੱਗੇ ਹਨ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਕਿ ਇੰਸਟਾਗ੍ਰਾਮ, ਫੇਸਬੁੱਕ ਅਤੇ ਯੂਟਿਊਬ, ਬੱਚਿਆਂ ਨੂੰ ਮਨੋਰੰਜਨ ਦੇ ਨਾਂਅ ’ਤੇ ਰੁਝਾਈ ਰੱਖਦੇ ਹਨ ਹਾਲਾਂਕਿ ਇਹ ਪਲੇਟਫਾਰਮ ਬੱਚਿਆਂ ਨੂੰ ਨਵੀਂ ਜਾਣਕਾਰੀ ਅਤੇ ਮਨੋਰੰਜਨ ਪ੍ਰਦਾਨ ਕਰ ਸਕਦੇ ਹਨ, ਪਰ ਇਨ੍ਹਾਂ ਦੇ ਜ਼ਰੀਏ ਬੱਚੇ ਅਕਸਰ ਗਲਤ ਅਤੇ ਅਸ਼ਲੀਲ ਸਮੱਗਰੀ ਦਾ ਸ਼ਿਕਾਰ ਬਣ ਜਾਂਦੇ ਹਨ ਜੇਕਰ ਇੱਕ ਵਾਰ ਕੋਈ ਬੱਚਾ ਅਸ਼ਲੀਲ ਸਮੱਗਰੀ ਦੇਖਣ ਦਾ ਆਦਿ ਹੋ ਗਿਆ ਤਾਂ ਉਹ ਨਾ ਸਿਰਫ਼ ਆਪਣੇ ਭਵਿੱਖ ਨੂੰ ਦਾਅ ’ਤੇ ਲਾਉਂਦਾ ਹੈ ਸਗੋਂ ਸਮਾਜ ਲਈ ਵੀ ਇੱਕ ਨਾਸੂਰ ਬਣ ਸਕਦਾ ਹੈ।

ਜ਼ਿਆਦਾਤਰ ਮਾਤਾ-ਪਿਤਾ ਮੰਨਦੇ ਹਨ ਕਿ ਡਿਜ਼ੀਟਲ ਉਪਕਰਨ ਬੱਚਿਆਂ ਦੇ ਮਾਨਸਿਕ ਵਿਕਾਸ ਨੂੰ ਪ੍ਰਭਾਵਿਤ ਕਰ ਰਹੇ ਹਨ ਬੱਚਿਆਂ ਦਾ ਸਕਰੀਨ ਟਾਈਮ ਵਧਣ ਨਾਲ ਉਨ੍ਹਾਂ ਦਾ ਮਾਨਸਿਕ ਤਣਾਅ ਅਤੇ ਇਕਾਗਰਤਾ ਘੱਟ ਹੋ ਰਹੀ ਹੈ ਸਿੱਖਿਆ ਪ੍ਰਤੀ ਉਨ੍ਹਾਂ ਦੀ ਰੁਚੀ ਘੱਟ ਹੋ ਰਹੀ ਹੈ ਸੋਸ਼ਲ ਮੀਡੀਆ ਉਨ੍ਹਾਂ ਦੇ ਸਿੱਖਣ ਨੂੰ ਪ੍ਰਭਾਵਿਤ ਕਰ ਰਿਹਾ ਹੈ ਬੱਚਿਆਂ ਦਾ ਲੰਮੇ ਸਮੇਂ ਤੱਕ ਸਕਰੀਨ ਦੇ ਸਾਹਮਣੇ ਬੈਠਣਾ ਉਨ੍ਹਾਂ ਦੀਆਂ ਅੱਖਾਂ, ਰੀੜ੍ਹ ਦੀ ਹੱਡੀ ਅਤੇ ਮੋਟਾਪੇ ਵਰਗੀਆਂ ਸਮੱਸਿਆਵਾਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ ਸੋਸ਼ਲ ਮੀਡੀਆ ਅਤੇ ਬੇਲੋੜੀ ਸਮੱਗਰੀ ਦੇਖਣ ਦੇ ਲਾਲਚ ’ਚ ਕਈ ਵਾਰ ਬੱਚੇ ਆਪਣੇ ਖਾਣ-ਪੀਣ ’ਤੇ ਵੀ ਧਿਆਨ ਨਹੀਂ ਦਿੰਦੇ। Social Media Ban

ਜਿਸ ਨਾਲ ਉਨ੍ਹਾਂ ਦੀ ਰੋਗ ਰੋਕੂ ਸਮਰੱਥਾ ਘੱਟ ਹੋ ਰਹੀ ਹੈ ਸੋਸ਼ਲ ਮੀਡੀਆ ’ਤੇ ਫਾਲੋਅਰਸ ਅਤੇ ਲਾਈਕਸ ਦਾ ਦਬਾਅ ਵੀ ਬੱਚਿਆਂ ’ਚ ਆਤਮ-ਸਨਮਾਨ ਦੀ ਕਮੀ ਅਤੇ ਡਿਪਰੈਸ਼ਨ ਦਾ ਕਾਰਨ ਬਣ ਰਿਹਾ ਹੈ ਉਨ੍ਹਾਂ ’ਚ ਚਿੜਚਿੜਾਪਣ, ਗੁੱਸੇ ਵਰਗੇ ਲੱਛਣ ਦੇਖਣ ਨੂੰ ਮਿਲ ਰਹੇ ਹਨ ਉਹ ਲਗਾਤਾਰ ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਕਾਰਨ ਪੜ੍ਹਾਈ ’ਚ ਪੱਛੜ ਰਹੇ ਹਨ ਅਸਟਰੇਲੀਆ ’ਚ ਚੁੱਕੇ ਗਏ ਕਦਮ ਦਾ ਇੱਕ ਉਦਾਹਰਨ ਪੇਸ਼ ਕਰਦੇ ਹਾਂ ਕਿ ਬੱਚਿਆਂ ਨੂੰ ਡਿਜ਼ੀਟਲ ਉਪਕਰਨਾਂ ਅਤੇ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਭਾਰਤ ’ਚ ਵੀ ਅਜਿਹੀ ਨੀਤੀ ਬਣਾਉਣਾ ਜ਼ਰੂਰੀ ਹੈ ਸਰਕਾਰ ਨੂੰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਲੇਟਫਾਰਮਸ ’ਤੇ ਪਾਬੰਦੀ ਲਾਉਣ ਲਈ ਸਖਤ ਕਾਨੂੰਨ ਬਣਾਉਣੇ ਚਾਹੀਦੇ ਹਨ।

ਸਾਰੇ ਡਿਜ਼ੀਟਲ ਉਪਕਰਨਾਂ ’ਚ ਪੇਰੈਂਟਲ ਕੰਟਰੋਲ ਅਤੇ ਸਮੱਗਰੀ ਨੂੰ ਫਿਲਟਰ ਕਰਨ ਦੀ ਸੁਵਿਧਾ ਲਾਜ਼ਮੀ ਕਰਨੀ ਚਾਹੀਦੀ ਹੈ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਡਿਜ਼ੀਟਲ ਉਪਕਰਨਾਂ ਦੀ ਸਹੀ ਵਰਤੋਂ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ ਸਕੂਲਾਂ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਜੋ ਡਿਜ਼ੀਟਲ ਉਪਕਰਨ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਹਨ, ਉਨ੍ਹਾਂ ਦੀ ਵਰਤੋਂ ਕੇਵਲ ਸਿੱਖਿਅਤਮਕ ਉਦੇਸ਼ਾਂ ਲਈ ਹੋਵੇ ਬੱਚਿਆਂ ਨੂੰ ਤਕਨੀਕੀ ਉਪਕਰਨਾਂ ਦੀ ਸਹੀ ਵਰਤੋਂ ਸਿਖਾਉਣਾ ਅਤੇ ਉਨ੍ਹਾਂ ਲਈ ਇੱਕ ਸਿਹਤਮੰਦ ਡਿਜ਼ੀਟਲ ਵਾਤਾਵਰਨ ਬਣਾਉਣਾ ਮਾਤਾ-ਪਿਤਾ ਅਤੇ ਸਮਾਜ ਦੋਵਾਂ ਦੀ ਜਿੰਮੇਵਾਰੀ ਹੈ। Social Media Ban

ਬੱਚਿਆਂ ’ਚ ਸਕਰੀਨ ਟਾਈਮ ਨੂੰ ਕੰਟਰੋਲ ਕਰਨ ਅਤੇ ਰਚਨਾਤਮਕ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇਣ ਲਈ ਬੱਚਿਆਂ ਨੂੰ ਸਰੀਰਕ ਖੇਡਾਂ ਅਤੇ ਆਊਟਡੋਰ ਗਤੀਵਿਧੀਆਂ ’ਚ ਭਾਗ ਲੈਣ ਲਈ ਪ੍ਰੇਰਿਤ ਕਰੋ ਉਨ੍ਹਾਂ ਨੂੰ ਪਰਿਵਾਰ ਨਾਲ ਸਮਾਂ ਬਿਤਾਉਣ ਲਈ ਪ੍ਰੇਰਿਤ ਕਰੋ ਤੁਸੀਂ ਖੁਦ ਉਨ੍ਹਾਂ ਲਈ ਉਦਾਹਰਨ ਬਣੋ ਬੱਚਿਆਂ ਦੇ ਸਾਹਮਣੇ ਮੋਬਾਇਲ ਦੀ ਵਰਤੋਂ ਘੱਟ ਤੋਂ ਘੱਟ ਕਰੋ ਪਰਿਵਾਰ ਨਾਲ ਸਮਾਂ ਬਿਤਾਉਣ ਨਾਲ ਬੱਚਿਆਂ ’ਚ ਭਾਵਨਾਤਮਕ ਜੁੜਾਅ ਵਧਦਾ ਹੈ ਅਤੇ ਉਹ ਸਕਰੀਨ ’ਤੇ ਘੱਟ ਸਮਾਂ ਬਿਤਾਉਂਦੇ ਹਨ ਜੇਕਰ ਬੱਚਿਆਂ ਨੂੰ ਮੋਬਾਇਲ ਦੇਣਾ ਹੀ ਹੈ ਤਾਂ ਉਨ੍ਹਾਂ ਦਾ ਸਕਰੀਨ ਟਾਈਮ ਨਿਰਧਾਰਤ ਕਰੋ ਅਤੇ ਉਸ ’ਤੇ ਸਖਤੀ ਨਾਲ ਅਮਲ ਕਰੋ। Social Media Ban

ਬੱਚਿਆਂ ਨੂੰ ਹੋਰ ਰਚਨਾਤਮਕ ਗਤੀਵਿਧੀਆਂ ਜਿਵੇਂ ਕਿ ਪੇਂਟਿੰਗ ਮਿਊਜ਼ਿਕ ਆਦਿ ’ਚ ਸ਼ਾਮਲ ਕਰੋ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਤੇ ਸੋਸ਼ਲ ਮੀਡੀਆ ਅਤੇ ਮੋਬਾਇਲ ਉਪਕਰਨ ਦਾ ਪ੍ਰਭਾਵ ਇੱਕ ਗੰਭੀਰ ਸਮੱਸਿਆ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਅਸਟਰੇਲੀਆ ਦੁਆਰਾ ਚੁੱਕੇ ਗਏ ਕਦਮ ਭਾਰਤ ਵਰਗੇ ਦੇਸ਼ਾਂ ਲਈ ਪ੍ਰੇਰਨਾ ਸਰੋਤ ਹੋ ਸਕਦੇ ਹਨ ਮਾਤਾ-ਪਿਤਾ, ਅਧਿਆਪਕਾਂ ਅਤੇ ਸਰਕਾਰ ਨੂੰ ਮਿਲ ਕੇ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਬੱਚਿਆਂ ਵੱਲੋਂ ਡਿਜ਼ੀਟਲ ਉਪਕਰਨਾਂ ਦੀ ਵਰਤੋਂ ਉਨ੍ਹਾਂ ਦੇ ਭਵਿੱਖ ਲਈ ਸਕਾਰਾਤਮਕ ਸਾਬਤ ਹੋਵੇ ਬੱਚਿਆਂ ਨੂੰ ਸਹੀ ਮਾਰਗਦਰਸ਼ਨ ਅਤੇ ਸਿਹਤਮੰਦ ਡਿਜ਼ੀਟਲ ਆਦਤਾਂ ਸਿਖਾ ਕੇ ਹੀ ਅਸੀਂ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਅਤੇ ਸੁਰੱਖਿਅਤ ਬਣਾ ਸਕਦੇ ਹਾਂ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਬਲਦੇਵ ਰਾਜ ਭਾਰਤੀ

LEAVE A REPLY

Please enter your comment!
Please enter your name here