ਕਸ਼ਮੀਰ ‘ਚ ਬਰਫਬਾਰੀ

Snow In Kashmir 3 Killed

ਕੜਾਕੇ ਦੀ ਠੰਢ ਨਾਲ ਤਿੰਨ ਦੀ ਮੌਤ

ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਦੇ ਸਰਹੱਦੀ ਜ਼ਿਲ੍ਹੇ ਕੁਪਵਾੜਾ ‘ਚ ਭਾਰੀ ਬਰਫਬਾਰੀ ਕਾਰਨ ਕੜਾਕੇ ਦੀ ਠੰਢ ਦੀ ਲਪੇਟ ‘ਚ ਆਉਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਸੋਮਵਾਰ ਨੂੰ ਜਦੋਂ ਤਿੰਨ ਵਿਅਕਤੀ ਚੌਕੀਬਲ ਤੋਂ ਕਰਨਾਹ ਵੱਲ ਪੈਦਲ ਜਾ ਰਹੇ ਸਨ ਤਾਂ ਭਾਰ ਬਰਫਬਾਰੀ ਸ਼ੁਰੂ ਹੋ ਗਈ। ਪੂਰੇ ਇਲਾਕੇ ‘ਚ ਦੋ ਫੁੱਟ ਤੱਕ ਬਰਫ ਜੰਮਣ ਕਾਰਨ ਠੰਢ ਕਾਫੀ ਵਧ ਗਈ ਜਿਸ ਦੀ ਲਪੇਟ ‘ਚ ਆਉਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮੰਗਲਵਾਰ ਫੌਜ ਅਤੇ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਤਿੰਨਾਂ ਦੀਆਂ ਲਾਸਾਂ ਨੂੰ ਮਲਬੇ ‘ਚੋਂ ਕੱਢਿਆ। ਤਿੰਨਾਂ ਦੀ ਪਹਿਚਾਣ ਤਹਿਆਰ ਖਵਾਜਾ, ਫਰੀਦ ਅਹਿਮਦ ਸ਼ੇਖ ਅਤੇ ਅਬਦੁਲ ਖਲਿਕ ਵਜੋਂ ਕੀਤੀ ਗਈ ਹੈ ਜੋ ਖੋਨੀ ਨਾਲਾ ਸਾਧਨਾ ਟਾਪ ਦੇ ਨਿਵਾਸੀ ਸਨ। ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਬਰਫ ਦੇ ਜਮਾ ਹੋਣ ਕਾਰਨ ਸਾਧਨਾ ਟਾਪ ਨੂੰ ਪਿਛਲੇ ਮਹੀਨੇ ਹੀ ਬੰਦ ਕਰ ਦਿੱਤਾ ਗਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here