ਸਨੇਹ ਰਾਣਾ ਦੀ ਬੱਲੇ ਤੇ ਗੇਂਦ ਨਾਲ ਯੋਗਦਾਨ ਨੇ ਉਨ੍ਹਾਂ ਦੀ ਚੋਣ ਕਰਵਾਈ : ਮਿਤਾਲੀ

ਟੈਸਟ ਮੈਚ ਨੂੰ ਸਨਮਾਨਜਨਕ ਡਰਾਅ ਕਰਾਉਣ ’ਚ ਸਫ਼ਲਤਾ ਹਾਸਲ ਕੀਤੀ

ਬ੍ਰਿਸਟਲ। ਟੈਸਟ ਕ੍ਰਿਕਟ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਤੇ ਪੰਜ ਸਾਲਾਂ ਤੋਂ ਵੱਧ ਸਮੇਂ ਤੋਂ ਬਾਅਦ ਭਾਰਤੀ ਟੀਮ ’ਚ ਜਗ੍ਹਾ ਬਣਾਉਣ ਵਾਲੀ ਸਨੇਹ ਰਾਣਾ ਨੇ ਇਸ ਸਮੇਂ ਦੀ ਪੂਰਤੀ ਕਰਦਿਆਂ ਇੰਗਲੈਂਡ ਖਿਲਾਫ਼ ਪਹਿਲੀ ਪਾਰੀ ’ਚ ਚਾਰ ਵਿਕਟਾਂ ਲਈਆਂ ਤੇ ਫਾਲੋਆਨ ਤੋਂ ਬਾਅਦ ਭਾਰਤ ਦੀ ਦੂਜੀ ਪਾਰੀ ’ਚ ਨਾਬਾਦ 80 ਦੌੜਾਂ ਬਣਾ ਕੇ ਟੈਸਟ ਮੈਚ ਨੂੰ ਸਨਮਾਨਜਨਕ ਡਰਾਅ ਕਰਾਉਣ ’ਚ ਸਫ਼ਲਤਾ ਹਾਸਲ ਕੀਤੀ । ਗੇਂਦ ਤੇ ਬੱਲੇ ਨਾਲ ਇਸ ਯੋਗਦਾਨ ਕਾਰਨ ਭਾਰਤੀ ਟੀਮ ’ਚ ਉਨ੍ਹਾਂ ਦੀ ਚੋਣ ਹੋਈ ਸੀ।

ਇਹ ਕਹਿਣਾ ਹੈ ਭਾਰਤੀ ਕਪਤਾਨ ਮਿਤਾਲੀ ਰਾਜ ਦਾ ਮਿਤਾਲੀ ਨੇ ਕੱਲ੍ਹ ਪਹਿਲਾ ਟੈਸਟ ਡਰਾਅ ਹੋਣ ਤੋਂ ਬਾਅਦ ਕਿਹਾ ਕਿ ਇਹ ਬੱਲੇ ਤੇ ਗੇਂਦ ਨਾਲ ਉਨ੍ਹਾਂ ਦੀ ਉਪਯੋਗਿਤਾ ਸੀ ਜਿਸ ਕਾਰਨ ਭਾਰਤੀ ਟੀਮ ’ਚ ਉਨ੍ਹਾਂ ਦੀ ਚੋਣ ਹੋਈ, ਹਾਲਾਂਕਿ ਇਹ ਟੀਮ ’ਚ ਦੂਜੀ ਆਫ਼ ਸਪਿੱਨਰ ਸੀ ਮਿਤਾਲੀ ਨੇ ਕਿਹਾ ਕਿ ਘਰੇਲੂ ਕ੍ਰਿਕਟ ’ਚ ਰਾਣਾ ਦੀ ਸ਼ਾਨਦਾਰ ਫਾਰਮ ਹੀ ਉਨ੍ਹਾਂ ਦੇ ਪੂਨਮ ਯਾਦਵ ਤੇ ਰਾਧਾ ਯਾਦਵ ਦੇ ਮੁਕਾਬਲੇ ਟੀਮ ’ਚ ਸ਼ਾਮਲ ਹੋਣ ਦੀ ਵਜ੍ਹਾ ਰਹੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।