ਇੰਗਲੈਂਡ ਸਾਹਮਣੇ ਜਿੱਤ ਲਈ ਰੱਖਿਆ 383 ਦੌੜਾਂ ਦਾ ਟੀਚਾ | Steve Smith
- ਚੌਥੇ ਦਿਨ ਦੀ ਖੇਡ ਸਮਾਪਤੀ ਤੱਕ ਇੰਗਲੈਂਡ ਨੇ ਦੋ ਵਿਕਟਾਂ ‘ਤੇ ਬਣਾਈਆਂ 18 ਦੌੜਾਂ | Steve Smith
ਮੈਨਚੇਸਟਰ (ਏਜੰਸੀ)। ਜਬਰਦਸਤ ਫਾਰਮ ‘ਚ ਚੱਲ ਰਹੇ ਅਤੇ ਪਹਿਲੀ ਪਾਰੀ ‘ਚ ਦੂਹਰਾ ਸੈਂਕੜਾ ਬਣਾਉਣ ਵਾਲੇ ਸਟੀਵਨ ਸਮਿੱਥ (82) ਏਸ਼ੇਜ਼ ਲੜੀ ‘ਚ ਚੌਥਾ ਸੈਂਕੜਾ ਬਣਾਉਣ ਤੋਂ ਖੁੰਝ ਗਏ ਪਰ ਉਨ੍ਹਾਂ ਦੀ ਬਿਹਤਰੀਨ ਪਾਰੀ ਨਾਲ ਅਸਟਰੇਲੀਆ ਨੇ ਚੌਥੇ ਟੈਸਟ ਦੇ ਚੌਥੇ ਦਿਨ ਆਪਣੀ ਦੂਜੀ ਪਾਰੀ ਛੇ ਵਿਕਟਾਂ ‘ਤੇ 186 ਦੌੜਾਂ ‘ਤੇ ਐਲਾਨ ਕਰਕੇ ਮੇਜ਼ਬਾਨ ਇੰਗਲੈਂਡ ਸਾਹਮਣੇ ਜਿੱਤ ਲਈ 383 ਦੌੜਾਂ ਦਾ ਟੀਚਾ ਰੱਖਿਆ ਇੰਗਲੈਂਡ ਨੇ ਦੋ ਵਿਕਟਾਂ ਗਵਾ ਕੇ 18 ਦੌੜਾਂ ਬਣਾ ਲਈਆਂ ਸਨ ਅਤੇ ਉਸ ਨੂੰ ਜਿੱਤ ਲਈ ਹਾਲੇ ਵੀ 365 ਦੌੜਾਂ ਦੀ ਜ਼ਰੂਰਤ ਹੈ।
ਓਪਨਰ ਰੋਰੀ ਬਰਨਸ ਅਤੇ ਕਪਤਾਨ ਜੋ ਰੂਟ ਖਾਤਾ ਖੋਲ੍ਹੇ ਬਿਨਾ ਆਊਟ ਹੋਏ ਦੋਵੇਂ ਵਿਕਟਾਂ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਹਾਸਲ ਕੀਤੀਆਂ ਸਟੰਪ ਸਮੇਂ ਜੋ ਡੇਨਲੀ 10 ਅਤੇ ਜੇਸਨ ਰਾਏ ਅੱਠ ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ ਇਸ ਤੋਂ ਪਹਿਲਾਂ ਅਸਟਰੇਲੀਆ ਨੇ ਆਪਣੀ ਦੂਜੀ ਪਾਰੀ ਛੇ ਵਿਕਟਾਂ ‘ਤੇ 186 ਦੌੜਾਂ ਬਣਾ ਕੇ ਐਲਾਨ ਕੀਤੀ ਪਹਿਲੀ ਪਾਰੀ ‘ਚ 211 ਦੌੜਾਂ ਬਣਾਉਣ ਵਾਲੇ ਸਮਿੱਥ ਨੇ ਦੂਜੀ ਪਾਰੀ ‘ਚ ਵੀ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 92 ਗੇਂਦਾਂ ‘ਚ 11 ਚੌਕਿਆਂ ਦੀ ਮੱਦਦ ਨਾਲ 82 ਦੌੜਾਂ ਬਣਾਈਆਂ ਅਤੇ ਇਸ ਲੜੀ ‘ਚ ਚੌਥਾ ਸੈਂਕੜਾ ਬਣਾਉਣ ਤੋਂ ਖੁੰਝ ਗਏ ਮੈਥਿਊ ਵੇਡ ਨੇ 34 ਅਤੇ ਕਪਤਾਨ ਟਿਮ ਪੇਨ ਨੇ ਨਾਬਾਦ 23 ਦੌੜਾਂ ਬਣਾਈਆਂ। (Steve Smith)
ਇਹ ਵੀ ਪੜ੍ਹੋ : ਰੌਣੀ ਕਿਸਾਨ ਮੇਲਾ : ਕਿਸਾਨਾਂ ਨੇ ਕੁਝ ਹੀ ਘੰਟਿਆਂ ’ਚ 22 ਲੱਖ ਤੋਂ ਵੱਧ ਦੇ ਬੀਜ ਖਰੀਦੇ
ਇੰਗਲੈਂਡ ਵੱਲੋਂ ਜੋਫਰਾ ਆਰਚਰ ਨੇ ਤਿੰਨ ਅਤੇ ਸਟੁਅਰਟ ਬ੍ਰਾਡ ਨੇ ਦੋ ਵਿਕਟਾਂ ਲਈਆਂ ਇਸ ਤੋਂ ਪਹਿਲਾਂ ਇੰਗਲੈਂਡ ਨੇ 200 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸ ਦੀ ਪਹਿਲੀ ਪਾਰੀ 301 ਦੌੜਾਂ ‘ਤੇ ਸਮਾਪਤ ਹੋਈ ਅਸਟਰੇਲੀਆ ਨੇ ਪਹਿਲੀ ਪਾਰੀ ‘ਚ 497 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ ਇਸ ਤਰ੍ਹਾਂ ਅਸਟਰੇਲੀਆ ਨੂੰ ਪਹਿਲੀ ਪਾਰੀ ‘ਚ 196 ਦੌੜਾਂ ਦਾ ਵੱਡਾ ਵਾਧਾ ਹਾਸਲ ਹੋਇਆ ਸੀ ਅਸਟਰੇਲੀਆ ਵੱਨੋਂ ਜੋਸ਼ ਹੇਜਲਵੁੱਡ ਨੇ ਚਾਰ, ਮਿਸ਼ੇਲ ਸਟਾਰਕ ਨੇ ਤਿੰਨ ਅਤੇ ਕਮਿੰਸ ਨੇ ਤਿੰਨ ਵਿਕਟਾਂ ਲਈਆਂ। (Steve Smith)