ਛੋਟੇ-ਛੋਟੇ ਪਰ ਵੱਡੇ ਕੰਮ

Small, Big, Things, Counseling, Photography

ਛੋਟੇ-ਛੋਟੇ ਪਰ ਵੱਡੇ ਕੰਮ

ਕਾਊਂਸਲਿੰਗ

ਵਰਤਮਾਨ ਮੁਕਾਬਲੇਬਾਜੀ ਦੇ ਮਾਹੌਲ ਦੇ ਮੱਦੇਨਜ਼ਰ ਕਾਊਂਸਲਰਾਂ ਦੀ ਕਾਫ਼ੀ ਡਿਮਾਂਡ ਹੈ ਇਹ ਡਿਮਾਂਡ ਨਾ ਸਿਰਫ਼ ਕਰੀਅਰ ਕਾਊਂਸਲਿੰਗ ਦੇ ਖੇਤਰ ਵਿਚ ਹੈ, ਸਗੋਂ ਮਾਰਕੀਟਿੰਗ, ਮੈਡੀਸਨ, ਇੰਜੀਨੀਅਰਿੰਗ, ਪ੍ਰੋਡਕਸ਼ਨ, ਐਚ. ਆਰ. ਆਦਿ ਵੱਖ-ਵੱਖ ਖੇਤਰਾਂ ਵਿਚ ਹੈ ਆਪਣੀ-ਆਪਣੀ ਲੋੜ ਅਨੁਸਾਰ ਵਿਅਕਤੀ ਜਾਂ ਕੰਪਨੀਆਂ ਸਬੰਧਿਤ ਸਲਾਹਕਾਰਾਂ ਨਾਲ ਸੰਪਰਕ ਸਥਾਪਿਤ ਕਰਦੀਆਂ ਹਨ ਇਸਦੇ ਬਦਲੇ ਫ੍ਰੀਲਾਂਸ ਕਾਊਂਸਲਰ ਨੂੰ ਚੰਗੀ ਫੀਸ ਮਿਲ ਜਾਂਦੀ ਹੈ ਕਾਊਂਸਲਿੰਗ ਨਾਲ ਨਾ ਸਿਰਫ਼ ਬਿਹਤਰ ਕਮਾਈ ਹੁੰਦੀ ਹੈ, ਸਗੋਂ ਤੁਹਾਡੀ ਪ੍ਰਸਨੈਲਿਟੀ ਵਿਚ ਵੀ ਨਿਖਾਰ ਆਉਂਦਾ ਹੈ ਤੁਹਾਡਾ ਤਜ਼ੁਰਬਾ ਜਿਸ ਫੀਲਡ ਵਿਚ ਹੋਵੇ, ਉਸ ਵਿਚ ਤੁਸੀਂ ਕਾਊਂਸਲਿੰਗ ਸ਼ੁਰੂ ਕਰ ਸਕਦੇ ਹੋ।

ਟੀਚਿੰਗ:

ਬੱਚਿਆਂ ਨੂੰ ਪੜ੍ਹਾਉਣਾ ਇੱਕ ਅਜਿਹਾ ਕੰਮ ਹੈ, ਜਿਸ ਨੂੰ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੋ ਜਿਹੋ-ਜਿਹੀ ਸਿੱਖਿਆ ਯੋਗਤਾ ਤੁਹਾਡੀ ਹੋਵੇ, ਉਸੇ ਦੇ ਅਨੁਸਾਰ ਤੁਸੀਂ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਸਕਦੇ ਹੋ ਅੱਜ ਦੇ ਮੁਕਾਬਲੇਬਾਜੀ ਦੇ ਮਾਹੌਲ ਵਿਚ ਟੀਚਿੰਗ ‘ਚ ਫ੍ਰੀਲਾਂਸਿੰਗ ਕਰਕੇ ਚੰਗੀ ਕਮਾਈ ਕੀਤੀ ਜਾ ਸਕਦੀ ਹੈ ਸਾਇੰਸ, ਕਾਮਰਸ, ਮੈਥਸ, ਇੰਗਲਿਸ਼ ਆਦਿ ਦੇ ਅਧਿਆਪਕਾਂ ਦੀ ਕਾਫ਼ੀ ਮੰਗ ਹੁੰਦੀ ਹੈ ਫ੍ਰੀਲਾਂਸਿੰਗ ਕਰਦੇ-ਕਰਦੇ ਤੁਸੀਂ ਖੁਦ ਦਾ ਕੋਚਿੰਗ ਇੰਸਟੀਚਿਊਟ ਵੀ ਖੋਲ੍ਹ ਸਕਦੇ ਹੋ।

ਰਾਈਟਿੰਗ:

ਜੇਕਰ ਤੁਸੀਂ ਲਿਖਣ ਦੀ ਇੱਛਾ ਰੱਖਦੇ ਹੋ ਅਤੇ ਇਸਦਾ ਸੁਭਾਵਿਕ ਰੁਝਾਨ ਤੁਹਾਡੇ ਅੰਦਰ ਹੈ, ਤਾਂ ਤੁਸੀਂ ਘਰ ਬੈਠੇ ਹੀ ਵੱਖ-ਵੱਖ ਅਖ਼ਬਾਰਾਂ, ਰਸਾਲਿਆਂ ਤੇ ਵੈੱਬਸਾਈਟਸ ਲਈ ਲੇਖਨ ਸਬੰਧੀ ਕੰਮ ਕਰ ਸਕਦੇ ਹੋ ਥੋੜ੍ਹਾ ਤਜ਼ੁਰਬਾ ਹੋ ਜਾਣ ‘ਤੇ ਤੁਸੀਂ ਕਿਤਾਬਾਂ ਜਾਂ ਨਾਵਲ ਵੀ ਲਿਖ ਸਕਦੇ ਹੋ ਇੰਨਾ ਹੀ ਨਹੀਂ, ਤੁਹਾਨੂੰ ਟੀ. ਵੀ., ਐਡਵਰਟਾਈਜ਼ਮੈਂਟ ਏਜੰਸੀ ਅਤੇ ਇੱਥੋਂ ਤੱਕ ਕਿ ਫ਼ਿਲਮਾਂ ਲਈ ਸਕਰਿਪਟ ਲਿਖਣ ਦਾ ਕੰਮ ਮਿਲ ਸਕਦਾ ਹੈ

ਫੋਟੋਗ੍ਰਾਫ਼ੀ:

ਫ੍ਰੀਲਾਂਸਿੰਗ ਦੇ ਨਜ਼ਰੀਏ ਨਾਲ ਫੋਟੋਗ੍ਰਾਫ਼ੀ ਵਿਚ ਕਈ ਤਰ੍ਹਾਂ ਦੇ ਮੌਕੇ ਮੁਹੱਈਆ ਹਨ ਤੁਸੀਂ ਪੱਤਰ-ਪੱਤ੍ਰਿਕਾਵਾਂ ਦੀ ਲੋੜ ਅਨੁਸਾਰ ਫੋਟੋਗ੍ਰਾਫ਼ਸ ਮੁਹੱਈਆ ਕਰਵਾ ਸਕਦੇ ਹੋ ਇਸ ਤੋਂ ਇਲਾਵਾ ਵੱਖ-ਵੱਖ ਪ੍ਰੋਗਰਾਮਾਂ ਜਿਵੇਂ ਵਿਆਹ, ਸਾਲਾਨਾ ਫੈਸਟੀਵਲ, ਫੈਸ਼ਨ ਸ਼ੋਅ, ਪ੍ਰੋਡਕਟ ਲਾਂਚਿੰਗ ਆਦਿ ਲਈ ਵੀ ਤੁਸੀਂ ਫੋਟੋਗ੍ਰਾਫ਼ੀ ਕਰ ਸਕਦੇ ਹੋ ਅੱਜ-ਕੱਲ੍ਹ ਪੋਰਟਫੋਲੀਓ ਬਣਾਉਣ ਨਾਲ ਵੀ ਚੰਗੀ ਆਮਦਨੀ ਹੋਣ ਲੱਗੀ ਹੈ ਸਟਿੱਲ ਫੋਟੋਗ੍ਰਾਫ਼ੀ ਤੋਂ ਇਲਾਵਾ ਵੀਡੀਓ ਫੋਟੋਗ੍ਰਾਫ਼ੀ ਨਾਲ ਵੀ ਤੁਹਾਡੀ ਫ੍ਰੀਲਾਂਸਿੰਗ ਨੂੰ ਕਾਫ਼ੀ ਮੱਦਦ ਮਿਲ ਸਕਦੀ ਹੈ।

ਇਲਸਟ੍ਰੇਸ਼ਨ:

ਵੱਖ-ਵੱਖ ਕਾਮਿਕਸ ਅਤੇ ਬੱਚਿਆਂ ਦੀਆਂ ਕਿਤਾਬਾਂ ਦੇ ਪ੍ਰਕਾਸ਼ਕਾਂ ਨੂੰ ਇਲਸਟ੍ਰੇਟਰਾਂ ਦੀ ਲੋੜ ਪੈਂਦੀ ਰਹਿੰਦੀ ਹੈ, ਜੋ ਵੱਖ-ਵੱਖ ਕਹਾਣੀਆਂ, ਕਵਿਤਾਵਾਂ ਜਾਂ ਚੁਟਕਲਿਆਂ ਲਈ ਪੇਂਟਿੰਗਸ ਅਤੇ ਇਲਸਟ੍ਰੇਸ਼ਨਸ ਬਣਾਉਂਦੇ ਹਨ ਪ੍ਰਤਿਭਾਸ਼ਾਲੀ ਅਭਿਆਰਥੀਆਂ ਨੂੰ ਇਸ ਫੀਲਡ ਵਿਚ ਮੌਕੇ ਮਿਲਦੇ ਹੀ ਰਹਿੰਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।