ਅੱਤਵਾਦੀਆਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ
ਵਾਸ਼ਿੰਗਟਨ (ਏਜੰਸੀ)। ਅਮਰੀਕਾ ਨੇ ਲੀਬੀਆ ਦੇ ਤ੍ਰਿਪੋਲੀ ਸਥਿੱਤ ਵਿਦੇਸ਼ ਮੰਤਰਾਲੇ ‘ਤੇ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਿਆ ਕੀਤੀ ਹੈ। ਮੰਤਰਾਲੇ ਦੀ ਇਮਾਰਤ ‘ਤੇ ਮੰਗਲਵਾਰ ਨੂੰ ਹੋਏ ਇਸ ਹਮਲੇ ‘ਚ ਤਿੰਨ ਜਣੇ ਮਾਰੇ ਗਏ ਸਨ ਅਤੇ 21 ਜਖ਼ਮੀ ਹੋ ਗਏ ਸਨ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਉੱਪ ਬੁਲਾਰੇ ਰਾਬਰਟ ਪੱਲਾਡੀਨੋ ਨੇ ਟੀਵਟ ਕਰਕੇ ਕਿਹਾ ਕਿ ਅਮਰੀਕਾ ਤ੍ਰਿਪੋਲੀ ‘ਚ ਲੀਬੀਆ ਦੇ ਵਿਦੇਸ਼ ਮੰਤਰਾਲੇ ‘ਤੇ ਹੋÂੈ ਹਮਲੇ ਦੀ ਸਖ਼ਤ ਨਿੰਦਿਆ ਕਰਦਾ ਹੈ। ਅਸੀਂ ਮ੍ਰਿਤਕਾਂ ਦੇ ਪਰਿਵਾਰਾਂ ਦੇ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ। ਅੱਤਵਾਦ ਦੇ ਖਿਲਾਫ਼ ਲੜਾਈ ਹੋਰ ਮਜ਼ਬੁਤ, ਸਥਿਰ ਤੇ ਸੁਰੱਖਿਅਤ ਲੀਬੀਆ ਬਣਾਉਣ ਲਈ ਉਨ੍ਹਾਂ ਦੇ ਯਤਨਾਂ ‘ਚ ਅਸੀਂ ਲੀਬੀਆ ਦੇ ਨਾਲ ਹਾਂ।
ਇੱਕ ਚਸ਼ਮਦੀਦ ਨੇ ਸਪੂਤਨਿਕ ਨੂੰ ਦੱਸਿਅ ਕਿ ਸੱਤ ਹਮਲਾਵਰਾਂ ਨੇ ਵਿਦੇਸ਼ ਮੰਤਰਾਲੇ ‘ਤੇ ਹਮਲਾ ਕੀਤਾ ਸੀ। ਹਮਲਾਵਰਾਂ ਨੇ ਪਹਿਲਾਂ ਮੰਤਰਾਲੇ ਦੀ ਇਮਾਰਤ ਦੇ ਕੋਲ ਖੜ੍ਹੀਆਂ ਤਿੰਨ ਕਾਰਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਤੇ ਇਮਾਰਤ ਦੇ ਅੰਦਰ ਦਾਖ਼ਲ ਹੋਣ ਲਈ ਅੰਨ੍ਹੇਵਾਹ ਗੋਲੀਬਾਰੀ ਕਰਨ ਲੱਗੇ। ਇਸ ਤੋਂ ਬਾਅਦ ਦੋ ਆਤਮਘਾਤੀ ਹਮਲਾਵਰਾਂ ਨੇ ਮੰਤਰਾਲੇ ਦੇ ਕੋਲ ਹੀ ਧਮਾਕਾ ਕਰਕੇ ਖੁਦ ਨੂੰ ਉਡਾ ਲਿਆ। ਇਸ ਹਮਲੇ ‘ਚ ਘੱਟ ਤੋਂ ਘੱਟ ਦੋ ਅੱਤਵਾਦੀ ਵੀ ਮਾਰੇ ਗਏ। (Libyan Foreign Ministry)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Slander of attack, Libyan Foreign Ministry