ਕੁੰਭ ਇਸ਼ਨਾਨ ਕਰਨ ਜਾ ਰਹੇ ਛੇ ਜਣਿਆਂ ਦੀ ਹਾਦਸੇ ‘ਚ ਮੌਤ

Six people die, Road, Acccident

ਮੁੱਖ ਮੰਤਰੀ ਕਮਲਨਾਥ ਨੇ ਪ੍ਰਗਟ ਕੀਤਾ ਦੁੱਖ

ਸਾਗਰ (ਏਜੰਸੀ)। ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਤੋਂ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਦੇ ਕੁੰਭ ਇਸ਼ਨਾਨ ਕਰਨ ਜਾ ਰਹੇ ਛੇ ਜਣਿਆਂ ਦੀ ਹਾਦਸ ‘ਚ ਮੌਤ ‘ਤੇ ਮੁੰਖ ਮੰਤਰੀ ਕਮਲਨਾਥ ਨੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ। (Acccident)

ਸ੍ਰੀ ਕਮਲਨਾਥ ਨੇ ਟਵੀਨ ‘ਚ ਕਿਹਾ ਕਿ ਪ੍ਰਿਆਗਰਾਜ ਕੁੰਭ ਇਸ਼ਨਾਨ ਲਈ ਜਾ ਰਹੇ ਸੂਬੇ ਦੇ ਸਾਗਰ ਦੇ ਛੇ ਜਣਿਆਂ ਦੀ ਸੜਕ ਹਾਦਸੇ ‘ਚ ਮੌਤ ਦੀ ਖ਼ਬਰ ਬੇਹੱਦ ਦੁੱਖਦਾਈ ਹੈ। ਪੀੜਤ ਪਰਿਵਾਰਾਂ ਦੇ ਪ੍ਰਤੀ ਮੇਰੀਆਂ ਸ਼ੋਕ ਸੰਵੇਦਨਾਵਾਂ ਹਨ। ਈਸ਼ਵਰ ਵਿੱਛੜੀਆਂ ਆਤਮਾਵਾਂ ਨੂੰ ਆਪਣੇ ਚਰਨਾਂ ‘ਚ ਸਥਾਨ ਤੇ ਪਰਿਵਾਰ ਵਾਲਿਆਂ ਨੂੰ ਦੁੱਖ ਸਹਿਣ ਦਾ ਹੌਸਲਾ ਦੇਣ।

ਸਾਗਰ ਜ਼ਿਲ੍ਹੇ ਦੇ ਖੁਰਈ ਦੇ ਇੱਕ ਪਰਿਵਾਰ ਦੇ ਮੈਂਬਰ ਅੱਜ ਸੋਮਵਤੀ ਮੱਸਿਆ ਮੌਕੇ ਕਲ ਸਾਗਰ ਦੇ ਕੁੰਭ ਇਸ਼ਨਾਨ ਲਈ ਨਿੱਕਲੇ ਸਨ। ਇਸੇ ਦੌਰਾਨ ਕੱਲ੍ਹ ਦੇਰ ਰਾਤ ਉਨ੍ਹਾਂ ਦਾ ਵਾਹਨ ਕੌਸ਼ਾਬੀ ਦੇ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ‘ਚ ਵਾਹਨ ‘ਚ ਸਵਾਰ ਛੇ ਲੋਕਾਂ ਦੀ ਮੌਤ ਹੋ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here