ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਇੱਕ ਝਟਕੇ ਨਾਲ ...

    ਇੱਕ ਝਟਕੇ ਨਾਲ ਮੌਤ ਦੀ ਨੀਂਦ ਸੌਂ ਗਿਆ ਪਰਿਵਾਰ

    ਇੱਕ ਝਟਕੇ ਨਾਲ ਮੌਤ ਦੀ ਨੀਂਦ ਸੌਂ ਗਿਆ ਪਰਿਵਾਰ Electric Shock
    ਕਰੰਟ ਲੱਗਣ ਨਾਲ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ

    ਗਾਜੀਆਬਾਦ, ਏਜੰਸੀ। ਉਤਰ ਪ੍ਰਦੇਸ਼ ਦੇ ਜਨਪਦ ਗਾਜੀਆਬਾਦ ਸਥਿਤ ਦਿੱਲੀ ਸੀਮਾ ਦੇ ਨੇੜੇ ਲੋਨੀ ਇਲਾਕੇ ‘ਚ ਸੋਮਵਾਰ ਨੂੰ ਸਵੇਰੇ ਕਰੰਟ (Electric Shock) ਲੱਗਣ ਨਾਲ ਇੱਕ ਹੀ ਪਰਿਵਾਰ ਦੇ ਛੇ ਵਿਅਕਤੀਆਂ ਦੀ ਝੁਲਸ ਕੇ ਮੌਤ ਹੋ ਗਈ। ਲੋਨੀ ਦੇ ਖੇਤਰ ਅਧਿਕਾਰੀ ਰਾਜਕੁਮਾਰ ਪਾਂਡੇ ਅਨੁਸਾਰ ਸਵੇਰੇ ਲਗਭਗ ਸਾਢੇ ਅੱਠ ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਲੋਨੀ ਇਲਾਕੇ ਦੇ ਬੇਟਾ ਹਾਜੀਪੁਰ ਖੇਤਰ ‘ਚ ਬਿਜਲੀ ਦੇ ਉਪਕਰਨਾਂ ‘ਚ ਜ਼ਿਆਦਾ ਕਰੰਟ ਆਉਣ ਨਾਲ ਘਰ ‘ਚ ਰੱਖੇ ਫ੍ਰਿਜ ਅਤੇ ਹੋਰ ਉਪਕਰਨਾਂ ‘ਚ ਅੱਗ ਲੱਗ ਗਈ। ਇਸ ਘਟਨਾ ‘ਚ ਕਰੰਟ ਲੱਗਣ ਅਤੇ ਦਮ ਘੁਟਣ ਨਾਲ ਇੱਕ ਹੀ ਪਰਿਵਾਰ ਦੇ ਤਿੰਨ ਲੜਕੀਆਂ, ਤਿੰਨ ਲੜਕੇ ਅਤੇ ਇੱਕ 60 ਸਾਲ ਦੀ ਮਹਿਲਾ ਦੀ ਮੌਤ ਹੋ ਗਈ। ਘਟਨਾ ‘ਚ ਮਾਰੇ ਗਏ ਬੱਚਿਆਂ ਦੀ ਉਮਰ 12 ਸਾਲ ਤੋਂ ਘੱਟ ਦੱਸੀ ਗਈ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here