ਸਾਡੇ ਨਾਲ ਸ਼ਾਮਲ

Follow us

26.9 C
Chandigarh
Friday, February 27, 2026
More
    Home Breaking News ਲਖਬੀਰ ਕਤਲ ਕਾਂ...

    ਲਖਬੀਰ ਕਤਲ ਕਾਂਡ ਦੀ ਜਾਂਚ ਪੰਜਾਬ ਦੀ ਸਿੱਟ ਕਰੇਗੀ

    ਏਡੀਜੀਪੀ ਵਰਿੰਦਰ ਦੀ ਅਗਵਾਈ ’ਚ ਤਿੰਨ ਮੈਂਬਰੀ ਟੀਮ ਕਰੇਗੀ ਜਾਂਚ

    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸਿੰਘੂ ਬਾਰਡਰ ’ਤੇ ਲਖਬੀਰ ਕਤਲ ਕਾਂਡ ਦੀ ਜਾਂਚ ਹੁਣ ਪੰਜਾਬ ਸਰਕਾਰ ਸਿੱਟ ਤੋਂ ਕਰਵਾਏਗੀ ਇਸ ਦੇ ਲਈ ਪੰਜਾਬ ਸਰਕਾਰ ਨੇ ਏਡੀਜੀਪੀ ਤੇ ਬਿਊਰੋ ਆਫ਼ ਇਨਵੇਸਟੀਗੇਸ਼ਨ ਦੇ ਡਾਇਰੈਕਟਰ ਆਈਪੀਐਸ ਵਰਿੰਦਰ ਕੁਮਾਰ ਦੀ ਅਗਵਾਈ ’ਚ ਤਿੰਨ ਮੈਂਬਰੀ ਸਪੈਸ਼ਲ ਜਾਂਚ ਟੀਮ ਬਣਾ ਦਿੱਤੀ ਹੈ। ਇਸ ਸਿੱਟ ’ਚ ਵਰਿੰਦਰ ਸਿੰਘ , ਡੀਆਈਜੀ ਇੰਦਰਬੀਰ ਸਿੰਘ ਤੇ ਐਸਐਸਪੀ ਹਰਵਿੰਦਰ ਸਿੰਘ ਸ਼ਾਮਲ ਹਨ। ਇਹ ਸਿੱਟ ਪਤਾ ਲਾਵੇਗੀ ਕਿ ਲਖਬੀਰ ਸਿੰਘ ਦੇ ਕਤਲ ਪਿੱਛੇ ਕੌਣ ਹੈ। ਦੱਸਣਯੋਗ ਹੈ ਕਿ ਲਖਬੀਰ ਦੇ ਪਰਿਵਾਰ ਵੱਲੋਂ ਦੋਸ਼ ਲਾਇਆ ਗਿਆ ਕਿ ਲਖਬੀਰ ਸਿੰਘ ਨੂੰ ਗੱਲਾਂ ’ਚ ਲਾ ਕੇ ਸਿੰਘੂ ਬਾਰਡਰ ’ਤੇ ਲਿਜਾਇਆ ਗਿਆ ਤੇ ਫਿਰ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹੁਣ ਸਿੱਟ ਇਸ ਮਾਮਲੇ ਦੀ ਜਾਂਚ ਕਰੇਗੀ ਕਿ ਲਖਬੀਰ ਸਿੰਘੂ ਬਾਰਡਰ ’ਤੇ ਕਿਵੇਂ ਪਹੁੰਚਾਇਆ ਤੇ ਉਸਦੇ ਨਾਲ ਹੋਰ ਕੌਣ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ