
Punjab News: ਇੱਕ ਨੰਬਰ ਜਾਰੀ ਕੀਤਾ, ਇਸ ਮਾਮਲੇ ਨਾਲ ਜੁੜੇ ਕਿਸੇ ਵਿਅਕਤੀ ਕੋਲ ਸਬੂਤ ਜਾਂ ਘਟਨਾ ਦੀ ਜਾਣਕਾਰੀ ਹੋਵੇ ਕਰ ਸਕਦੇ ਨੇ ਸੰਪਰਕ
Punjab News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕਰਨਲ ਪਰਮਿੰਦਰ ਸਿੰਘ ਬਾਠ ਕੁੱਟ ਮਾਰ ਮਾਮਲੇ ਵਿੱਚ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਏਡੀਜੀਪੀ ਏਐਸਰਾਏ ਅੱਜ ਪਟਿਆਲਾ ਵਿਖੇ ਪੁੱਜੇ ਅਤੇ ਉਨਾਂ ਵੱਲੋਂ ਰਜਿੰਦਰਾ ਹਸਪਤਾਲ ਦੇ ਸਾਹਮਣੇ ਢਾਬੇ ਉੱਪਰ ਜਿੱਥੇ ਇਹ ਘਟਨਾ ਘਟੀ ਸੀ ਜਾਂਚ ਪੜਤਾਲ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਉਥੇ ਫੋਰੈਂਸਿਕ ਜਾਂਚ ਲਈ ਸਬੂਤ, ਸੀਸੀਟੀਵੀ ਫੁਟੇਜ ,ਦਸਤਾਵੇਜੀ ਸਬੂਤ ਆਦਿ ਇਸ ਕੇਸ ਵਿੱਚ ਅਹਿਮ ਹਨ।
Read Also : ਪੰਜਾਬ ਦੇ ਇਨ੍ਹਾਂ ਪਰਿਵਾਰਾਂ ਨੂੰ ਮਿਲੇ 51000-51000 ਰੁਪਏ, ਜਾਣੋ ਕੈਬਨਿਟ ਮੰਤਰੀ ਨੇ ਹੋਰ ਕੀ-ਕੀ ਕਿਹਾ?
ਏਡੀਜੀਪੀ ਏਐਸ ਰਾਏ ਨੇ ਦੱਸਿਆ ਕਿ ਉਹ ਪਰਸੋਂ ਨੂੰ ਫਿਰ ਪਟਿਆਲਾ ਆਉਣਗੇ। ਇਸ ਦੌਰਾਨ ਉਨਾਂ ਇੱਕ ਨੰਬਰ ਵੀ ਜਾਰੀ ਕੀਤਾ ਜਿਸ ਤੇ ਉਨਾਂ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਜੋ ਇਸ ਕੇਸ ਨਾਲ ਜੁੜੇ ਅਹਿਮ ਤੱਥ ਜਿਵੇਂ ਰਿਕਾਰਡਿੰਗ ਜਾ ਘਟਨਾ ਨੂੰ ਅੱਖੀ ਦੇਖਿਆ ਹੋਵੇ ਆਪਣੇ ਬਿਆਨ ਦਰਜ ਕਰਵਾ ਸਕਦਾ ਹੈ। ਉਨਾਂ ਕਿਹਾ ਕਿ 7508300342 ਤੇ ਪਟਿਆਲਾ ਦਾ ਕੋਈ ਵੀ ਨਾਗਰਿਕ ਇਸ ਮਾਮਲੇ ਸਬੰਧੀ ਜਾਣਕਾਰੀ ਦੇਣ ਲਈ ਗੱਲ ਰੱਖ ਸਕਦਾ ਹੈ। Punjab News
ਉਨਾਂ ਦੱਸਿਆ ਕਿ ਇਸ ਤੋਂ ਬਾਅਦ ਇਸ ਮਾਮਲੇ ਵਿੱਚ ਸੰਬੰਧਿਤ ਪੁਲਿਸ ਮੁਲਜ਼ਮਾ ਦੇ ਬਿਆਨ ਵੀ ਦਰਜ ਕੀਤੇ ਜਾਣਗੇ। ਸ੍ਰੀ ਰਾਏ ਨੇ ਕਿਹਾ ਕਿ ਪਟਿਆਲਾ ਵਿਖੇ ਜੋ ਇਹ ਘਟਨਾ ਵਾਪਰੀ ਹੈ ਉਹ ਬਹੁਤ ਮਾੜੀ ਹੈ ਕਿਉਂਕਿ ਫੌਜ ਅਤੇ ਪੁਲਿਸ ਦੋਵੇਂ ਹੀ ਮਹੱਤਵਪੂਰਨ ਪਹਿਲੂ ਹਨ ਜੋ ਬਾਰਡਰ ਅਤੇ ਸਮਾਜ ਵਿੱਚ ਦੁਸ਼ਮਣਾਂ ਖਿਲਾਫ ਆਪਣੀ ਡਿਊਟੀ ਨਿਭਾਉਂਦੇ ਹਨ।