ਸਿੰਗਲ ਯੁੂਜ ਪਲਾਸਟਿਕ ਜੀਵਨ ਲਈ ਖਤਰਨਾਕ

ਸਿੰਗਲ ਯੁੂਜ ਪਲਾਸਟਿਕ ਜੀਵਨ ਲਈ ਖਤਰਨਾਕ

ਭਾਰਤ ਜੇਕਰ ਸਿੰਗਲ ਯੂਜ ਵਾਲੇ ਪਲਾਸਟਿਕ ’ਤੇ ਪਾਬੰਦੀ ਲਾਉਣ ’ਚ ਸੱਚਮੁੱਚ ਕਾਮਯਾਬ ਹੋ ਗਿਆ, ਤਾਂ ਇਹ ਦੁਨੀਆ ਲਈ ਵੀ ਇੱਕ ਵੱਡੀ ਸਫਲ਼ਤਾ ਹੋਵੇਗੀ ਐਲਈਡੀ ਬਲਬ ਦੀ ਵਰਤੋਂ ਵਧਾ ਕੇ ਅਤੇ ਪੈਟਰੋਲ ’ਚ ਵਾਤਾਵਰਨ ਅਨੁਕੂਲ ਜ਼ਰੂਰੀ ਸੁਧਾਰ ਤੋਂ ਬਾਅਦ ਭਾਰਤ ਜਿਸ ਮਾਣ ਦਾ ਅਹਿਸਾਸ ਕਰ ਰਿਹਾ ਹੈ, ਉਸ ’ਚ ਆਉਣ ਵਾਲੇ ਮਹੀਨਿਆਂ ’ਚ ਇਜਾਫ਼ਾ ਹੋਣ ਵਾਲਾ ਹੈ

ਦੇਸ਼ ’ਚ ਲਗਭਗ 19 ਤਰ੍ਹਾਂ ਦੇ ਪਲਾਸਟਿਕ ਉਤਪਾਦਾਂ ’ਤੇ ਪਾਬੰਦੀ ਲਾ ਕੇ ਸਰਕਾਰ ਨੇ ਬਿਨਾਂ ਸ਼ੱਕ ਸ਼ਲਾਘਾਯੋਗ ਕੰਮ ਕੀਤਾ ਹੈ ਸਿੰਗਲ ਵਰਤੋਂ ਵਾਲੇ ਪਲਾਸਟਿਕ ਦਾ ਇਸਤੇਮਾਲ ਆਪਣੇ ਉਤਪਾਦਾਂ ’ਚ ਕਰਨ ਵਾਲੀਆਂ ਕੰਪਨੀਆਂ ਸਮਾਂ ਮੰਗ ਰਹੀਆਂ ਸੀ, ਉਨ੍ਹਾਂ ਨੂੰ ਪਰ ਸਮਾਂ ਨਾ ਦੇ ਕੇ ਸਰਕਾਰ ਨੇ ਜਿਸ ਦ੍ਰਿੜਤਾ ਦਾ ਸਬੂਤ ਦਿੱਤਾ ਹੈ, ਉਹ ਆਉਣ ਵਾਲੇ ਦਿਨਾਂ ’ਚ ਵੀ ਬਣਿਆ ਰਹਿਣਾ ਚਾਹੀਦਾ ਹੈ

ਲਗਭਗ 1. 4 ਅਰਬ ਲੋਕਾਂ ਦੇ ਇਸ ਦੇਸ਼ ’ਚ ਕਈ ਉਤਪਾਦਾਂ ਦਾ ਕਲੇਵਰ ਬਦਲਣ ਵਾਲਾ ਹੈ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਪੂਰੀ ਸਖਤਾਈ ਨਾਲ ਇਸ ਪਾਬੰਦੀ ਨੂੰ ਲਾਗੂ ਕਰੇ ਖਤਰਨਾਕ ਗੱਲ ਇਹ ਹੈ ਕਿ ਭਾਰਤ ਸਾਲਾਨਾ ਲਗਭਗ 1.40 ਕਰੋੜ ਟਨ ਪਲਾਸਟਿਕ ਦੀ ਵਰਤੋਂ ਕਰਦਾ ਹੈ ਪਲਾਸਟਿਕ ਕਚਰੇ ਦੇ ਪ੍ਰਬੰਧ ਲਈ ਇੱਕ ਸੰਗਠਿਤ ਵਿਵਸਥਾ ਦੀ ਘਾਟ ਹੈ ਅਤੇ ਦੇਸ਼ ’ਚ ਥਾਂ-ਥਾਂ ਪਲਾਸਟਿਕ ਕਚਰਾ ਫੈਲਿਆ ਦਿਸਦਾ ਹੈ

ਕਈ ਥਾਈਂ ਇਹ ਮੁਸੀਬਤ ਬਣ ਚੁੱਕੀ ਹੈ ਅਸੀਂ ਇਹ ਸਮਝਣ ਨੂੰ ਤਿਆਰ ਨਹੀਂ ਕਿ ਜੇਕਰ ਪਲਾਸਟਿਕ ਨੂੰ ਠੀਕ ਤਰ੍ਹਾਂ ਟਿਕਾਣੇ ਲਾਇਆ ਜਾਵੇ, ਫ਼ਿਰ ਵੀ ਕਈ ਸਾਲ ਲੱਗ ਜਾਂਦੇ ਹਨ ਜੇਕਰ ਟਿਕਾਣੇ ਨਾ ਲਾਈਏ, ਤਾਂ ਮਨੁੱਖੀ ਜੀਵਨ ਖਤਰੇ ’ਚ ਪੈ ਸਕਦਾ ਹੈ ਅੰਕੜਿਆਂ ਦੇ ਹਿਸਾਬ ਨਾਲ ਰੁਜ਼ਗਾਰ ਦੀ ਗੱਲ ਕਰੀਏ ਤਾਂ ਪਲਾਸਟਿਕ ਦਾ ਨਿਰਮਾਣ ਉਦਯੋਗ ਕਰੀਬ 40 ਲੱਖ ਲੋਕਾਂ ਨੂੰ ਰੋਜ਼ੀ-ਰੋਟੀ ਮੁਹੱਈਆ ਕਰਵਾਉਂਦਾ ਹੈ ਕਰੀਬ 60 ਹਜ਼ਾਰ ਤੋਂ ਜ਼ਿਆਦਾ ਪ੍ਰੋਸੈਸਿੰਗ ਇਕਾਈਆਂ ’ਚੋਂ ਲਗਭਗ 90 ਫੀਸਦੀ ਮੱਧ ਅਤੇ ਲਘੂ ਉਦਯੋਗ ਖੇਤਰ ’ਚ ਹਨ ਮਾਹਿਰਾਂ ਦਾ ਕਹਿਣਾ ਹੈ, ਇਸ ਫੈਸਲਾ ਦਾ ਜ਼ਿਆਦਾਤਰ ਬੋਝ ਮੱਧਮ ਅਤੇ ਲਘੂ ਖੇਤਰ ’ਤੇ ਹੀ ਪਵੇਗਾ

ਅਜਿਹੇ ’ਚ ਇਸ ਦਾ ਇੱਕਮਾਤਰ ਹੱਲ ਇਹੀ ਹੈ ਕਿ ਸਰਕਾਰਾਂ ਨੂੰ ਇਸ ਖੇਤਰ ਦੀ ਸਹਾਇਤਾ ਲਈ ਅੱਗੇ ਆਉਣਾ ਹੋਵੇਗਾ ਹੋ ਸਕਦਾ ਹੈ ਕਿ ਅਗਲੇ ਕੁਝ ਮਹੀਨਿਆਂ ’ਚ ਜਦੋਂ ਤੁਸੀਂ ਬਜ਼ਾਰ ਜਾਓ, ਤਾਂ ਇਸ ਦਾ ਅਸਰ ਦਿਖਾਈ ਦੇਵੇ ਆਪਣੇ ਆਲੇ ਦੁਆਲੇ ਨਜ਼ਰ ਘੁਮਾ ਕੇ ਦੇਖੋ ਕਿ ਕੀ ਹੁਣ ਵੀ ਪੀਣ ਯੋਗ ਪਦਾਰਥਾਂ ਨਾਲ ਪਲਾਸਟਿਕ ਦੀ ਪਾਇਪ ਦਿੱਤੀ ਜਾ ਰਹੀ ਹੈ? ਕੀ ਮਠਿਆਈ ਦੇ ਡੱਬੇ ਹੁਣ ਵੀ ਪਲਾਸਟਿਕ ਫ਼ਿਲਮ ਨਾਲ ਪੈਕ ਕੀਤੇ ਜਾ ਰਹੇ ਹਨ? ਜੇਕਰ ਸਾਰਾ ਕੁਝ ਪਹਿਲਾਂ ਦੀ ਤਰ੍ਹਾਂ ਹੈ, ਤਾਂ ਫ਼ਿਰ ਇਸ ਦਾ ਅਰਥ ਹੋਵੇਗਾ ਕਿ ਦੇਸ਼ ’ਚ ਸਿੰਗਲ ਵਰਤੋਂ ਪਲਾਸਟਿਕ ਖਿਲਾਫ਼ ਜੰਗ ਦੀ ਸਫ਼ਲਤਾ ਹਾਲੇ ਕੋਹਾਂ ਦੂਰ ਹੈ ਇਸ ’ਚ ਸਹਿਯੋਗ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਹੋਵੇਗਾ ਅਤੇ ਇਹ ਤੈਅ ਕਰਨਾ ਹੋਵੇਗਾ ਕਿ ਪਾਲੀਥੀਨ ਅਤੇ ਸਿੰਗਲ ਯੂਜ ਪਲਾਸਟਿਕ ਦਾ ਇਸਤੇਮਾਲ ਨਹੀਂ ਕਰਨਗੇ ਫਿਰ ਹੀ ਇਹ ਪਾਬੰਦੀ ਪ੍ਰਭਾਵੀ ਹੋਵੇਗੀ

ਇਹ ਸੱਚਾਈ ਹੈ ਕਿ ਇਸ ਸਬੰਧੀ ਸਮਾਜ ’ਚ ਜਿਵੇਂ ਚੇਤਨਾ ਹੋਣੀ ਚਾਹੀਦੀ ਹੈ, ਉਂਜ ਨਜ਼ਰ ਨਹੀਂ ਆਉਂਦੀ ਹੈ, ਪਰ ਹੁਣ ਸਮਾਂ ਆ ਗਿਆ ਹੈ ਕਿ ਜਦੋਂ ਅਸੀਂ ਇਸ ਵਿਸ਼ੇ ’ਚ ਸੰਜੀਦਾ ਹੋਈਏ ਇਹ ਜਾਣ ਲਓ ਕਿ ਜਦੋਂ ਤੱਕ ਲੋਕ ਇਸ ਪ੍ਰਤੀ ਸੁਚੇਤ ਨਹੀਂ ਹੋਣਗੇ, ਉਦੋਂ ਤੱਕ ਕੋਈ ਉਪਾਅ ਕਾਰਗਰ ਸਾਬਤ ਨਹੀਂ ਹੋ ਸਕਦਾ ਹੈ ਸਾਨੂੰ ਪਾਲੀਥੀਨ ਅਤੇ ਸਿੰਗਲ ਇਸਤੇਮਾਲ ਦੀ ਪਲਾਸਟਿਕ ਨੂੰ ਕੰਟਰੋਲ ਕਰਨ ਦੇ ਯਤਨਾਂ ’ਚ ਯੋਗਦਾਨ ਕਰਨਾ ਹੋਵੇਗਾ, ਫ਼ਿਰ ਸਥਿਤੀਆਂ ’ਚ ਸੁਧਾਰ ਲਿਆਂਦਾ ਜਾ ਸਕਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ