ਸਿੰਧੂ 10 ਅਮੀਰ ਮਹਿਲਾ ਖਿਡਾਰਨਾਂ ‘ਚ ਸ਼ਾਮਲ

ਦੁਨੀਆਂ ਦੀ ਸੱਤਵੀਂ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਮਹਿਲਾ ਅਥਲੀਟ | PV Sindhu

  • ਟਾੱਪ10 ‘ਚ ਸਿੰਧੂ ਅਤੇ ਮਹਿਲਾ ਕਾਰ ਰੇਸ ਡਰਾਈਵਰ ਡੈਨਿਕਾ ਪੈਟ੍ਰਿਕਾ ਨੂੰ ਛੱਡ ਸਾਰੀਆਂ ਟੈਨਿਸ ਖਿਡਾਰਨਾਂ | PV Sindhu
  • ਫੋਬਰਜ਼ ਵੱਲੋਂ ਹਾਈਏਸਟ ਪੇਡ ਟਾੱਪ 100 ਅਥਲੀਟ | PV Sindhu

ਨਵੀਂ ਦਿੱਲੀ, (ਏਜੰਸੀ)। 18ਵੀਆਂ ਏਸ਼ੀਆਈ ਖੇਡਾਂ ‘ਚ ਮਹਿਲਾਵਾਂ ਦੇ ਸਿੰਗਲ ਮੁਕਾਬਲੇ ‘ਚ ਭਾਰਤ ਦੀ ਸੋਨ ਤਗਮੇ ਲਈ ਆਸ ਸ਼ਟਲਰ ਪੀਵੀ ਸਿੰਧੂ ਕਮਾਈ ਕਰਨ ਦੇ ਮਾਮਲੇ ‘ਚ ਦੁਨੀਆਂ ਦੀਆਂ ਟਾੱਪ 10 ਮਹਿਲਾ ਅਥਲੀਟਸ ‘ਚ ਸ਼ਾਮਲ ਹੋ ਗਈ ਹੈ ਪ੍ਰਸਿੱਧ ਫੋਬਰਸ ਦੀ ਹਾਈਏਸਟ ਪੇਡ ਵੁਮਨ ਅਥਲੀਟਸ ਦੀ ਲਿਸਟ ‘ਚ ਉਹ 7ਵੇਂ ਨੰਬਰ ‘ਤੇ ਹੈ ਉਸਦੀ ਸਾਲਾਨਾ ਕਮਾਈ 59 ਕਰੋੜ ਰੁਪਏ (85 ਲੱਖ ਡਾਲਰ) ਹੈ ਸਾਬਕਾ ਨੰਬਰ ਇੱਕ ਟੈਨਿਸ ਖਿਡਾਰਨ ਅਮਰੀਕਾ ਦੀ ਸੇਰੇਨਾ ਵਿਲਿਅਸਮ 1.81 ਕਰੋੜ ਡਾਲਰ (ਕਰੀਬ 126 ਅਰਬ ਰੁਪਏ ) ਦੀ ਕਮਾਈ ਦੇ ਨਾਲ ਇਸ ਸੂਚੀ ‘ਚ ਟਾੱਪ ‘ਤੇ ਹੈ। (PV Sindhu)

ਸਿੰਧੂ ਨੇ ਜੂਨ 2017 ਤੋਂ ਲੈ ਕੇ ਜੂਨ 2018 ਦਰਮਿਆਨ ਕੁੱਲ 85 ਲੱਖ ਡਾੱਲਰ ਦੀ ਕਮਾਈ ਕੀਤੀ ਹੈ

ਸਿੰਧੂ ਨੇ ਜੂਨ 2017 ਤੋਂ ਲੈ ਕੇ ਜੂਨ 2018 ਦਰਮਿਆਨ ਕੁੱਲ 85 ਲੱਖ ਡਾੱਲਰ ਦੀ ਕਮਾਈ ਕੀਤੀ ਹੈ ਸਿੰਧੂ 10 ਤੋਂ ਜ਼ਿਆਦਾ ਕੰਪਨੀਆਂ ਦੇ ਉਤਪਾਦਾਂ ਦਾ ਪ੍ਰਚਾਰ ਕਰਦੀ ਹੈ ਇਸ ਬ੍ਰਾਂਡ ਅੰਡੋਰਸਮੈਂਟ ਨਾਲ ਉਸਦੀ ਸਾਲਾਨਾ ਕਮਾਈ 80 ਲੱਖ ਡਾਲਰ (ਕਰੀਬ 55, 92, 40000ਰੁਪਏ) ਹੈ ਜਦੋਂਕਿ ਟੂਰਨਾਮੈਂਟ ‘ਚ ਮਿਲਣ ਵਾਲੀ ਪ੍ਰਾਈ ਪ੍ਰਾਈਜ਼ ਮਨੀ ਕਰੀਬ 5 ਲੱਖ ਡਾਲਰ (ਕਰੀਬ 34952500 ਰੁਪਏ) ਹੈ ਸਿੰਧੂ ਓਲੰਪਿਕ ‘ਚ ਚਾਂਦੀ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਹੈ। (PV Sindhu)

ਦਿਲਚਸਪ ਇਹ ਹੈ ਕਿ ਵਿਸ਼ਵ ਦੀ ਨੰਬਰ ਇੱਕ ਟੈਨਿਸ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਇਸ ਸੂਚੀ ‘ਚ ਸਿੰਧੂ ਤੋਂ ਪਿੱਛੇ ਰਹਿ ਕੇ ਅੱਠਵੇਂ ਸਥਾਨ ‘ਤੇ ਹੈ ਇਹ ਵੀ ਦਿਲਚਸਪ ਹੈ ਕਿ ਸਿੰਧੂ ਨੂੰ ਓਲੰਪਿਕ ‘ਚ ਚਾਂਦੀ ਤਗਮਾ ਜਿੱਤਣ ਤੋਂ ਬਾਅਦ ਵੱਖ ਵੱਖ ਰਾਜ ਸਰਕਾਰਾਂ ਅਤੇ ਸਰਕਾਰੀ ਅਦਾਰਿਆਂ ਤੋਂ ਕਰੀਬ 13 ਕਰੋੜ ਰੁਪਏ ਨਗਦ ਪੁਰਸਕਾਰ ‘ਚ ਮਿਲੇ ਸਨ ਜਦੋਂਕਿ ਉਸਨੂੰ ਹਰਾਉਣ ਵਾਲੀ ਸਪੇਨ ਦੀ ਕੈਰੋਲਿਨਾ ਮਾਰਿਨ ਨੂੰ ਉਸਦੀ ਸਪੇਨ ਸਰਕਾਰ ਤੋਂ ਸਿਰਫ਼ 70 ਲੱਖ ਰੁਪਏ ਮਿਲੇ ਸਨ। 23 ਸਾਲਾ ਸਿੰਧੂ ਨੇ ਇਸ਼ਤਿਹਾਰਾਂ ਨੂੰ ਲੈ ਕੇ ਕਈ ਵੱਡੀਆਂ ਕੰਪਨੀਆਂ ਨਾਲ ਕਰਾਰ ਕੀਤੇ ਹੋਏ ਹਨ ਸਿੰਧੂ  ਸੀਆਰਪੀਐਫ ਅਤੇ ਵਿਜ਼ਾਗ ਸਟੀਲ ਦੀ ਬ੍ਰਾਂਡ ਅੰਬੈਸਡਰ ਵੀ ਹੈ। (PV Sindhu)

ਫੋਬਰਸ ਦੀ ਲਿਸਟ ‘ਚ ਸੇਰੇਨਾ ਟਾੱਪ ‘ਤੇ | PV Sindhu

ਸੇਰੇਨਾ ਨੇ ਪਿਛਲੇ ਸਾਲ ਬੇਟੀ ਨੂੰ ਜਨਮ ਦਿੱਤਾ ਸੀ ਸੇਰੇਨਾ ਵਿਲਿਅਮਸ ਦੇ ਪ੍ਰੇਗਨੇਂਸੀ ਦੌਰਾਨ 14 ਮਹੀਨੇ ਦੀ ਛੁੱਟੀ ਦੇ ਬਾਵਜ਼ੂਦ ਉਸਦੀ ਸਾਲਾਨਾ ਕਮਾਈ ਕਰੀਬ 18 ਮਿਲਿਅਨ ਡਾੱਲਰ ਹੈ ਜਿਸ ਕਾਰਨ ਇਸ ਸੂਚੀ ‘ਚ ਉਹ ਅੱਵਲ ਹੈ। (PV Sindhu)

LEAVE A REPLY

Please enter your comment!
Please enter your name here