ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦੀ ਸਖ਼ਤ ਨਿੰਦਾ

longwala

ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦੀ ਸਖ਼ਤ ਨਿੰਦਾ

ਲੌਂਗੋਵਾਲ, (ਹਰਪਾਲ)। ਇਸ ਇਲਾਕੇ ਦੀਆਂ ਜਨਤਕ, ਜਮਹੂਰੀ ਜਥੇਬੰਦੀਆਂ ਵੱਲੋ ਸਿਮਰਨਜੀਤ ਸਿੰਘ ਮਾਨ ਵੱਲੋ ਸ਼ਹੀਦ-ਏ-ਆਜਮ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਦੀ ਸਖ਼ਤ ਨਿੰਦਾ ਕੀਤੀ ਹੈ। ਭਾਵੇਂ ਲੋਕ ਨਾਇਕ ਦੀ ਕੁਰਬਾਨੀ, ਜ਼ਜ਼ਬੇ, ਤਿਆਗ ਭਰੀ ਕੁਰਬਾਨੀ ਨੂੰ ਕਿਸੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਪਰ 80 ਸਾਲ ਦੀ ਉਮਰ ਵਿੱਚ ਪਾਰਲੀਮੈਂਟ ਵਿੱਚ ਜਾਣ ਦੀ ਲਾਲਸਾ ਅਤੇ 23 ਸਾਲ ਦੀ ਉਮਰ ਵਿੱਚ ਹੱਸ-ਹੱਸ ਆਪਣੇ ਲੋਕਾਂ ਦੀ ਮੁਕਤੀ ਲਈ ਫਾਂਸੀ ਦਾ ਰੱਸਾ ਚੁੰਮਣ ਵਿੱਚ ਫਰਕ ਸਮਝਣ ਦੀ ਲੋੜ ਹੈ।

ਦੇਸ਼ ਭਗਤ ਯਾਦਗਾਰ, ਤਰਕਸ਼ੀਲ ਸੁਸਾਇਟੀ ਪੰਜਾਬ, ਸ਼ਹੀਦ ਭਗਤ ਸਿੰਘ ਲਾਇਬ੍ਰੇਰੀ , ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ), ਸ਼ਹੀਦ ਊਧਮ ਸਿੰਘ ਵਿਚਾਰ ਮੰਚ, ਡੈਮੋਕਰੈਟਿਕ ਟੀਚਰਜ ਫਰੰਟ ਦੇ ਆਗੂਆਂ ਬਲਵੀਰ ਚੰਦ ਲੌਂਗੋਵਾਲ, ਜੂਝਾਰ ਲੌਂਗੋਵਾਲ, ਲਖਵੀਰ ਲੌਂਗੋਵਾਲ, ਕਮਲਜੀਤ ਵਿੱਕੀ, ਅਨਿਲ ਕੁਮਾਰ, ਇਤਿਹਾਸਕਾਰ ਰਕੇਸ ਕੁਮਾਰ, ਦਾਤਾ ਸਿੰਘ ਨਮੋਲ, ਵਿਸ਼ਵ ਕਾਂਤ ਆਦਿ ਨੇ ਕਿਹਾ ਹੈ ਪਾਰਲੀਮੈਂਟ ਵਿੱਚ ਬੈਠੇ ਕਾਰਪੋਰੇਟ ਘਰਾਣਿਆਂ ਦੇ ਪੱਖੀ ਅਖੌਤੀ ਲੀਡਰਾਂ ਦੇ ਨਾਇਕ ਹੋਰ ਹੁੰਦੇ ਹਨ ਅਤੇ ਅਵਾਮ, ਮਜ਼ਦੂਰਾਂ ਕਿਸਾਨਾਂ ਦੇ ਹੋਰ। ਸ਼ਹੀਦ ਭਗਤ ਸਿੰਘ ਸਿੰਘ ਇਸ ਸਦੀ ਦਾ ਮਹਾਂਨਾਇਕ ਹੈ ਜਿਸ ਨੇ ਸਾਮਰਾਜਵਾਦ ਦੀਆਂ ਜੜ੍ਹਾਂ ਪੁੱਟ ਕੇ ਲੋਕਾਂ ਦਾ ਰਾਜ ਸਥਾਪਿਤ ਕਰਨ ਲਈ ਸਾਮਰਾਜਵਾਦ ਮੁਰਦਾਬਾਦ ਇਨਕਲਾਬ ਜਿੰਦਾਬਾਦ ਦਾ ਨਾਅਰਾ ਬੁਲੰਦ ਕਰਦਿਆਂ ਆਪਣੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਫਾਂਸੀ ਦੇ ਰੱਸਿਆਂ ਨੂੰ ਹੱਸ-ਹੱਸ ਚੁੰਮ ਕੇ ਇਕ ਮਿਸਾਲ ਪੈਦਾ ਕੀਤੀ। ਅੱਜ ਪਾਰਲੀਮੈਂਟ ਵਿੱਚ ਬੈਠ ਕੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵੱਲੋ ਸ਼ਹੀਦੇ ਆਜ਼ਮ ਬਾਰੇ ਟਿੱਪਣੀਆਂ ਕਰਨਾ ਲੋਕ ਵਿਰੋਧੀ ਅਤੇ ਅਤਿ ਨਿੰਦਣਯੋਗ ਹੈ।

longwala

ਭਗਤ ਸਿੰਘ ਨੇ ਆਪਣੀਆਂ ਲਿਖਤਾਂ ਵਿੱਚ ਨੌਜਵਾਨਾਂ ਨੂੰ ਅਧਿਐਨ ਕਰਨ ਅਤੇ ਰਾਜਨੀਤੀ ਵਿੱਚ ਸਰਗਰਮ ਹਿੱਸਾ ਲੈਣ ਦੇ ਨਾਲ ਨਾਲ ਅੰਧ ਵਿਸ਼ਵਾਸਾਂ,ਜਾਤੀ ਪ੍ਰਥਾ,ਖੇਤਰੀਵਾਦ ਅਤੇ ਧਾਰਮਿਕ ਕੱਟੜਤਾ ਖਿਲਾਫ ਡਟਨ ਲਈ ਪ੍ਰੇਰਿਆ। ਸਿਮਰਨਜੀਤ ਸਿੰਘ ਮਾਨ ਇੱਕ ਪੁਲਿਸ ਅਧਿਕਾਰੀ ਦੀਆਂ ਸੇਵਾਵਾਂ ਨਿਭਾਉਂਦਿਆਂ ਰਾਜਨੀਤੀ ਵਿੱਚ ਆਏ ਸ।ਨ ਉਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹਨਾਂ ਦੇ ਨਾਨਾ ਜਥੇਦਾਰ ਅਰੂੜ ਸਿੰਘ ਨੇ ਜਲਿਆਂਵਾਲਾ ਬਾਗ ਵਿੱਚ ਲੋਕਾਂ ਦੇ ਲਹੂ ਦੀਆਂ ਨਦੀਆਂ ਵਹਾਉਣ ਵਾਲੇ ਲੋਕ ਦੋਖੀਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਸੀ। ਭਗਤ ਸਿੰਘ ਦੀ ਵਿਚਾਰਧਾਰਾ ਭਾਰਤੀ ਕਿਰਤੀਆਂ ਲਈ ਹਮੇਸ਼ਾ ਰਾਹਦਸੇਰਾ ਬਣੀ ਰਹੇਗੀ ।ਇਸ ਮੌਕੇ ਸੰਦੀਪ ਸਿੰਘ ,ਗੁਰਮੇਲ ਸਿੰਘ ,ਭਾਗ ਸਿੰਘ ,ਹਰਦੀਪ ਸਿੰਘ ,ਬੱਗਾ ਸਿੰਘ ਨਮੋਲ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ