279 ਬਲਾਕਾਂ ਦੇ 70724 ਲੋਕਾਂ ਨੇ ਕੀਤਾ 4 ਲੱਖ 22 ਹਜ਼ਾਰ 310 ਘੰਟੇ ਸਿਮਰਨ
- ਪਿਹੋਵਾ ਨੇ ਦੂਜਾ ਸਥਾਨ ਤੇ ਮੋਗਾ ਨੇ ਪ੍ਰਾਪਤ ਤੀਜਾ ਸਥਾਨ
ਨਵੀਂ ਦਿੱਲੀ, (ਸੱਚ ਕਹੂੰ ਨਿਊਜ਼) ਸਿਮਰਨ ਪ੍ਰੇਮ ਮੁਕਾਬਲੇ ਦੇ 10ਵੇਂ ਗੇੜ ‘ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਉਤਸ਼ਾਹ ਕਾਬਿਲ-ਤਾਰੀਫ਼ ਰਿਹਾ 279 ਬਲਾਕਾਂ ਦੇ 70724 ਵਿਅਕਤੀਆਂ ਨੇ 4 ਲੱਖ 22 ਹਜ਼ਾਰ 310 ਘੰਟੇ ਸਿਮਰਨ ਕੀਤਾ। ਇਸ ਗੇੜ ‘ਚ ਹਰਿਆਣਾ ਦਾ ਕੈਥਲ ਬਲਾਕ ਸਭ ਤੋਂ ਅੱਗੇ ਰਿਹਾ ਪਿਹੋਵਾ ਦੂਜੇ ਤੇ ਪੰਜਾਬ ਦਾ ਮੋਗਾ ਬਲਾਕ ਤੀਜੇ ਸਥਾਨ ‘ਤੇ ਰਿਹਾ। ਅੱਜ ਜਾਰੀ ਸਿਮਰਨ ਪ੍ਰੇਮ ਮੁਕਾਬਲੇ ਦੇ 10ਵੇਂ ਗੇੜ ਦੇ ਨਤੀਜੇ ‘ਚ 2045 ਵਿਅਕਤੀਆਂ ਵੱਲੋਂ 13238 ਘੰਟੇ ਸਿਮਰਨ ਦੇ ਨਾਲ ਹਰਿਆਣਾ ਦਾ ਕੈਥਲ ਬਲਾਕ ਪਹਿਲੇ, 1867 ਲੋਕਾਂ ਵੱਲੋਂ 12351 ਘੰਟੇ ਸਿਮਰਨ ਦੇ ਨਾਲ ਪਿਹੋਵਾ ਦੂਜਾ, ਪੰਜਾਬ ਦਾ ਮੋਗਾ ਬਲਾਕ 1419 ਵਿਅਕਤੀਆਂ ਵੱਲੋਂ 9973 ਘੰਟੇ ਸਿਮਰਨ ਦੇ ਨਾਲ ਤੀਜੇ, ਚਿੱਬੜਾਂਵਾਲੀ ਬਲਾਕ 1210 ਵਿਅਕਤੀਆਂ ਵੱਲੋਂ 9464 ਘੰਟੇ ਸਿਮਰਨ ਦੇ ਨਾਲ ਚੌਥੇ ਤੇ ਦੋਦਾ ਬਲਾਕ 1033 ਵਿਅਕਤੀਆਂ ਵੱਲੋਂ 8829 ਘੰਟੇ ਸਿਮਰਨ ਦੇ ਨਾਲ ਪੰਜਵੇਂ ਸਥਾਨ ‘ਤੇ ਰਿਹਾ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ 25 ਅਗਸਤ ਤੋਂ ਬਾਅਦ ਲਗਾਤਾਰ ਮਾਨਵਤਾ ਦੇ ਹਿੱਤ ‘ਚ ਆਪਣੇ-ਆਪਣੇ ਘਰਾਂ ‘ਚ ਰਾਮ-ਨਾਮ ਦਾ ਸਿਮਰਨ ਕਰ ਰਹੇ ਹਨ।
11ਵਾਂ ਗੇੜ : ਸੋਮਵਾਰ ਤੱਕ ਡਾਟਾ ਭੇਜਣ ਸਾਰੇ ਬਲਾਕ
ਜੋ ਬਲਾਕ ਰੋਜ਼ਾਨਾ ਸਿਮਰਨ ਗਰੁੱਪ ‘ਚ ਨਹੀਂ ਜੁੜੇ ਹਨ, ਉਹ ਆਪਣਾ 10 ਤੋਂ 16 ਜੂਨ ਤੱਕ ਸੱਤ ਦਿਨਾਂ ਦਾ ਡਾਟਾ ਸੋਮਵਾਰ ਸ਼ਾਮ ਤੱਕ ਹੇਠ ਲਿਖੇ ਵਟਸਐਪ ਨੰਬਰ ‘ਤੇ ਜ਼ਰੂਰ ਭੇਜ ਦੇਣ ਜੀ 79838-01010।
ਬਲਾਕਾਂ ਦੀ ਗਿਣਤੀ ‘ਚ ਹਰਿਆਣਾ ਅੱਵਲ
ਸਿਮਰਨ ਪ੍ਰੇਮ ਮੁਕਾਬਲੇ ਦੇ 10ਵੇਂ ਗੇੜ ‘ਚ ਬਲਾਕਾਂ ਦੀ ਗਿਣਤੀ ‘ਚ ਸਭ ਤੋਂ ਵੱਧ 134 ਬਲਾਕਾਂ ਦੇ ਨਾਲ ਹਰਿਆਣਾ ਪਹਿਲੇ, 106 ਬਲਾਕਾਂ ਦੇ ਨਾਲ ਪੰਜਾਬ ਦੂਜੇ, 25 ਬਲਾਕਾਂ ਦੇ ਨਾਲ ਦਿੱਲੀ ਤੀਜੇ, 11 ਬਲਾਕਾਂ ਦੇ ਨਾਲ ਉੱਤਰ ਪ੍ਰਦੇਸ਼ ਚੌਥੇ ਤੇ ਉੱਤਰਾਖੰਡ 3 ਬਲਾਕਾਂ ਦੇ ਨਾਲ ਪੰਜਵੇਂ ਸਥਾਨ ‘ਤੇ ਰਿਹਾ।
ਵਿਅਕਤੀਗਤ ਸਿਮਰਨ ‘ਚ ਚਮਨ ਇੰਸਾਂ ਸਭ ਤੋਂ ਮੋਹਰੀ
ਵਿਅਕਤੀਗਤ ਸਿਮਰਨ ‘ਚ 110 ਘੰਟੇ ਸਿਮਰਨ ਦੇ ਨਾਲ ਨਨੌਤਾ (ਉੱਤਰ ਪ੍ਰਦੇਸ਼) ਦੇ ਚਮਨ ਇੰਸਾਂ ਪਹਿਲੇ ਸਥਾਨ ‘ਤੇ ਰਹੇ। ਮੁਸਤਫਾਬਾਦ (ਦਿੱਲੀ) ਤੋਂ ਰਮੇਸ਼ ਚੰਦਰ ਇੰਸਾਂ 98 ਘੰਟੇ ਸਿਮਰਨ ਦੇ ਨਾਲ ਦੂਜੇ ਤੇ ਬਾਬਰਪੁਰ (ਦਿੱਲੀ) ਤੋਂ ਜਗਦੀਸ਼ ਪ੍ਰਸਾਦ ਇੰਸਾਂ 91 ਘੰਟੇ ਸਿਮਰਨ ਦੇ ਨਾਲ ਤੀਜੇ ਸਥਾਨ, ਕਰਨਾਲ ਤੋਂ ਮੋਨਿਕਾ ਇੰਸਾਂ (76 ਘੰਟੇ) ਚੌਥੇ ਤੇ ਰਾਜਗੜ੍ਹ ਸਲਾਬਤਪੁਰਾ (ਪੰਜਾਬ) ਤੋਂ ਮਲਕੀਤ ਇੰਸਾਂ (69 ਘੰਟੇ) ਪੰਜਵੇਂ ਸਥਾਨ ‘ਤੇ ਰਹੇ।