ਸਿਮਰਨ ਪ੍ਰੇਮ ਮੁਕਾਬਲਾ: ਸਰਸਾ ਬਲਾਕ ਰਿਹਾ ਮੋਹਰੀ, 71 ਲੱਖ ਤੋਂ ਜ਼ਿਆਦਾ ਘੰਟੇ ਕੀਤਾ ਸਿਮਰਨ

Cursa Advance, Sadh Sangat has done more than 1.5 million hours Simran

761 ਬਲਾਕਾਂ ਦੇ 9,14,609 ਸੇਵਾਦਾਰਾਂ ਨੇ 9,99,77,817 ਘੰਟੇ ਕੀਤਾ ਸਿਮਰਨ
ਵਿਦੇਸ਼ਾਂ ’ਚ ਵੀ ਜਪਿਆ ਰਾਮ-ਨਾਮ

  • ਦੂਜੇ ਸਥਾਨ ’ਤੇ ਕਲਿਆਣ ਨਗਰ ਅਤੇ ਤੀਜੇ ਸਥਾਨ ’ਤੇ ਰਿਹਾ ਪੰਜਾਬ ਦਾ ਪਟਿਆਲਾ
  •  ਟਾਪ-10 ’ਚ ਹਰਿਆਣਾ ਦੇ 7 ਤਾਂ ਪੰਜਾਬ ਦੇ 3 ਬਲਾਕਾਂ ਨੇ ਬਣਾਈ ਜਗ੍ਹਾ
  •  ਵਿਦੇਸ਼ਾਂ ’ਚ 919 ਸੇਵਾਦਾਰਾਂ ਨੇ 41,695 ਘੰਟੇ ਕੀਤਾ ਰਾਮ-ਨਾਮ ਦਾ ਜਾਪ

ਸੱਚ ਕਹੂੰ ਨਿਊਜ਼, ਸਰਸਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ’ਚ ਇਸ ਵਾਰ 1 ਜੂਨ ਤੋਂ 30 ਜੂਨ 2021 ਦਰਮਿਆਨ ਦੁਨੀਆ ਭਰ ਦੇ 761 ਬਲਾਕਾਂ ਦੇ 9,14,609 ਸੇਵਾਦਾਰਾਂ ਨੇ 9,99,77,817 ਘੰਟੇ ਰਾਮ-ਨਾਮ ਦਾ ਜਾਪ ਕੀਤਾ ਗਿਆ ਹੈ ਸਿਮਰਨ ਮੁਕਾਬਲੇ ’ਚ ਇਸ ਵਾਰ ਹਰਿਆਣਾ ਦੇ 7 ਅਤੇ ਪੰਜਾਬ ਦੇ 3 ਬਲਾਕਾਂ ਨੇ ਟਾਪ-10 ’ਚ ਜਗ੍ਹਾ ਬਣਾਈ ਹੈ ਗੱਲ ਜੇਤੂ ਦੀ ਕਰੀਏ ਤਾਂ ਇਸ ਵਾਰ ਹਰਿਆਣਾ ਦੇ ਬਲਾਕ ਸਰਸਾ ਦੇ 25950 ਸੇਵਾਦਾਰਾਂ ਨੇ 71,05,982 ਘੰਟੇ ਸਿਮਰਨ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ ਉੱਥੇ ਕਲਿਆਣ ਨਗਰ ਦੇ 9058 ਸੇਵਾਦਾਰਾਂ ਨੇ 35,10,420 ਘੰਟੇ ਰਾਮ ਨਾਮ ਦਾ ਜਾਪ ਕਰਕੇ ਦੂਜਾ ਸਥਾਨ ਹਾਸਲ ਕੀਤਾ ਤੀਜੇ ਸਥਾਨ ’ਤੇ ਪੰਜਾਬ ਦਾ ਬਲਾਕ ਪਟਿਆਲਾ ਰਿਹਾ ਜਿੱਥੇ 5091 ਸੇਵਾਦਾਰਾਂ ਨੇ 19,80,722 ਘੰਟੇ ਸਿਮਰਨ ਕੀਤਾ ਹੈ।

ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ’ਚ ਵਿਦੇਸ਼ਾਂ ਦੀ ਸਾਧ-ਸੰਗਤ ਵੀ ਵਧ ਚੜ੍ਹ ਕੇ ਹਿੱਸਾ ਲੈ ਰਹੀ ਹੈ ਇਸ ਵਾਰ ਮੈਲਬੌਰਨ, ਨਿਊਜ਼ੀਲੈਂਡ, ਇਟਲੀ, ਕੈਨੇਡਾ, ਬ੍ਰਿਸਬੇਨ, ਇੰਗਲੈਂਡ, ਯੂਏਈ, ਕੈਨਬੇਰਾ, ਕੁਵੈਤ, ਸਿਡਨੀ, ਬੀਜਿੰਗ ’ਚ 919 ਸੇਵਾਦਾਰਾਂ ਨੇ 41,695 ਘੰਟੇ ਰਾਮ-ਨਾਮ ਦਾ ਜਾਪ ਕੀਤਾ ਹੈ।

ਇਹ ਰਹੇ ਪੂਰੇ ਭਾਰਤ ’ਚ ਟਾਪ-10 ਬਲਾਕ

ਬਲਾਕ               ਮੈਂਬਰ        ਸਿਮਰਨ (ਘੰਟਿਆਂ ’ਚ)
ਸਰਸਾ               25950       71,05,982
ਕਲਿਆਣ ਨਗਰ     9058        35,10,420
ਪਟਿਆਲਾ           5091        19,80,722
ਕੰਬੋਪੁਰਾ             12565      18,52,977
ਕਾਬੜੀ             6453        17,97,548
ਬਠੋਈ ਡਕਾਲਾ     4078        15,52,977
ਟੋਹਾਣਾ            14786       15,24,004
ਪਾਣੀਪਤ          7580        14,63,317
ਲੁਧਿਆਣਾ         5366        13,01,162
ਨਾਂਗਲਖੇੜੀ        8956        12,73,053

ਇਹ ਸੂਬੇ ਟਾਪ-5 ’ਚ ਹੋਏ ਸ਼ਾਮਲ

ਉੱਤਰ ਪ੍ਰਦੇਸ਼        2,79,234        4,35,84,329
ਹਰਿਆਣਾ          2,79,994        3,30,43,581
ਪੰਜਾਬ             3,03,257        2,04,93,203
ਰਾਜਸਥਾਨ        30,947          14,07,441
ਦਿੱਲੀ              30,847        7,45,663

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ