ਪੰਜ ਰਾਜਾਂ ’ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਸਿਆਸੀ ਪਾਰਟੀਆਂ ਵੱਲੋਂ ਹਰ ਪੱਧਰ ’ਤੇ ਜ਼ੋਰ-ਅਜ਼ਮਾਈ ਕੀਤੀ ਜਾ ਰਹੀ ਹੈ ਵਾਅਦਿਆਂ ’ਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਤਰਕ ਸੰਗਤ ਵਾਅਦਿਆਂ ਦੇ ਨਾਲ-ਨਾਲ ਮੁਫ਼ਤਖੋਰੀ ਦਾ ਰੁਝਾਨ ਵੀ ਹੈ ਇਸ ਰੁਝਾਨ ’ਚ ਸਮਾਜ ਅੰਦਰ ਵਧ ਰਹੇ ਅਪਰਾਧਾਂ ਨੂੰ ਬਿਲਕੁਲ ਨਜ਼ਰਅੰਦਾਜ ਕਰ ਦਿੱਤਾ ਗਿਆ ਹੈ ਹਰ ਆਦਮੀ ਆਪਣੇੇ-ਆਪ ਨੂੰ ਸਮਾਜ ’ਚ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਲਗਭਗ ਹਰ ਸੂਬੇ ’ਚ ਕਤਲ, ਲੁੱਟਮਾਰ, ਝਪਟਮਾਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਸਿਆਸੀ ਪੱਧਰ ’ਤੇ ਅਜਿਹੀਆਂ ਘਟਨਾਵਾਂ ਦੀ ਕੋਈ ਚਰਚਾ ਹੀ ਨਹੀਂ ਰਹਿ ਗਈ। (Elections)
ਪਾਰਟੀਆਂ ਇੱਕ-ਦੂਜੇ ਖਿਲਾਫ਼ ਘਪਲੇਬਾਜ਼ੀ ਦੇ ਦੋਸ਼ ਲਾਉਣ ਤੱਕ ਸੀਮਿਤ ਹੋ ਗਈਆਂ ਹਨ ਵਿਰੋਧੀ ਪਾਰਟੀਆਂ ਸਰਕਾਰਾਂ ਨੂੰ ਘੇਰਨ ਲਈ ਭ੍ਰਿਸ਼ਟਾਚਾਰ ਦਾ ਮੁੱਦਾ ਜ਼ਰੂਰ ਉਠਾਉਂਦੀਆਂ ਹਨ ਪਰ ਇਹ ਦੋਸ਼ ਵੀ ਵਿਅਕਤੀ ਵਿਸ਼ੇਸ਼ ਖਿਲਾਫ਼ ਦੋਸ਼ ਬਣ ਕੇ ਰਹਿ ਜਾਂਦੇ ਹਨ ਆਮ ਜਨਤਾ ਜਿਸ ਤਰ੍ਹਾਂ ਅਪਰਾਧੀਆਂ ਦੇ ਜੁਲ਼ਮ ਦੀ ਸ਼ਿਕਾਰ ਹੋ ਰਹੀ ਹੈ ਉਸ ਬਾਰੇ ਕਿਧਰੇ ਚਰਚਾ ਨਹੀਂ ਹੋ ਰਹੀ ਆੜ੍ਹਤ ਤੋਂ ਪੈਸੇ ਲੈ ਕੇ ਜਾ ਰਹੇ ਕਿਸਾਨ ਨੂੰ ਨਹੀਂ ਭਰੋਸਾ ਕਿ ਉਹ ਸਹੀ-ਸਲਾਮਤ ਘਰ ਪਹੁੰਚ ਜਾਵੇਗਾ ਵਪਾਰੀਆਂ ਦੇ ਕਤਲ ਹੋ ਰਹੇ ਹਨ ਗਾਇਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਦਿਨ-ਦਿਹਾੜੇ ਭਰੇ ਬਜ਼ਾਰਾਂ ’ਚ ਲੁਟੇਰੇ ਆਉਂਦੇ ਹਨ ਤੇ ਹਮਲਾ ਕਰਕੇ ਲੁੱਟ ਕਰ ਜਾਂਦੇ ਹਨ। (Elections)
ਇਹ ਵੀ ਪੜ੍ਹੋ : ਭਾਰਤੀ ਗੇਂਦਬਾਜ਼ਾਂ ਅੱਗੇ ਅੰਗਰੇਜ਼ਾਂ ਨੇ ਗੋਢੇ ਟੇਕੇ, ਭਾਰਤ ਦੀ ਵੱਡੀ ਜਿੱਤ
ਸ਼ਹਿਰਾਂ ’ਚ ਕਈ-ਕਈ ਥਾਣੇ ਤੇ ਕਈ ਪੁਲਿਸ ਚੌਂਕੀਆਂ ਹੋਣ, ਚੌਂਕਾਂ ’ਚ ਕੈਮਰੇ ਲੱਗੇ ਹੋਣ ਦੇ ਬਾਵਜੂਦ ਲੁਟੇਰੇ ਪੁਲਿਸ ਕੋਲੋਂ ਨਹੀਂ ਲੱਭੇ ਜਾਂਦੇ ਹਾਂ, ਇਹ ਸੱਚ ਹੈ ਕਿ ਕਿਸੇ ਮੰਤਰੀ ਜਾਂ ਐਮਐਲਏ ਦੀ ਮੱਝ ਅੱਧੀ ਰਾਤ ਵੀ ਚੋਰੀ ਹੋ ਜਾਵੇ ਤਾਂ ਪੁਲਿਸ ਰਾਤੋ-ਰਾਤ ਹੀ ਦਿਨ ਚੜ੍ਹਨ ਤੋਂ ਪਹਿਲਾਂ ਸਭ ਕੁਝ ਬਰਾਮਦ ਕਰ ਲੈਂਦੀ ਹੈ ਮਹਾਂਨਗਰਾਂ ’ਚ 25 ਕਰੋੜ ਦੇ ਹੀਰੇ ਲੱਭਣ ’ਚ ਪੁਲਿਸ ਦੂਜੇ-ਤੀਜੇ ਦਿਨ ਕਾਮਯਾਬ ਹੋ ਜਾਂਦੀ ਹੈ ਭਾਵੇਂ ਚੋਰ ਇੱਕ ਹਜ਼ਾਰ ਕਿਲੋਮੀਟਰ ਦੂਰ ਕਿਸੇ ਸੂਬੇ ਦੇ ਜੰਗਲ ’ਚ ਵੀ ਕਿਉਂ ਨਾ ਲੁਕਿਆ ਹੋਇਆ ਹੋਵੇ ਆਮ ਆਦਮੀ ਨੂੰ ਲੁੱਟਣ-ਮਾਰਨ ਵਾਲਾ ਉਸੇ ਸ਼ਹਿਰ ’ਚ ਕਾਬੂ ਨਹੀਂ ਆਉਂਦਾ ਤੇ ਸ਼ਰੇਆਮ ਘੁੰਮਦਾ-ਫਿਰਦਾ ਹੈ। (Elections)
ਬਿਨਾਂ ਸ਼ੱਕ ਕਾਨੂੰਨ ਪ੍ਰਬੰਧ ਇਸ ਵਕਤ ਬਹੁਤ ਵੱਡਾ ਮਸਲਾ ਹੈ ਪੁਲਿਸ ਪ੍ਰਬੰਧ ਸਖ਼ਤ ਕਰਨ ਦੇ ਨਾਲ-ਨਾਲ ਅਪਰਾਧਾਂ ਦੇ ਸਮਾਜਿਕ ਪਹਿਲੂਆਂ ’ਤੇ ਵੀ ਗੌਰ ਕਰਕੇ ਅਪਰਾਧੀਆਂ ਨੂੰ ਸਮਾਜ ਦੀ ਮੁੱਖਧਾਰਾ ’ਚ ਵਾਪਸ ਲਿਆਉਣ ਲਈ ਵੀ ਯਤਨ ਹੋਣੇ ਚਾਹੀਦੇ ਹਨ ਨਸ਼ਾ, ਬੇਰੁਜ਼ਗਾਰੀ, ਫਿਲਮਾਂ ਅਤੇ ਸੀਰੀਅਲਾਂ ’ਚ ਅਪਰਾਧ ਦੇ ਢੰਗ-ਤਰੀਕਿਆਂ ਨੂੰ ਦਰਸਾਉਣਾ ਆਦਿ ਬਹੁਤ ਸਾਰੇ ਕਾਰਨ ਹਨ ਜੋ ਅਪਰਾਧਾਂ ਨੂੰ ਹਵਾ ਦੇ ਰਹੇ ਹਨ ਇਹਨਾਂ ਕਾਰਨਾਂ ’ਤੇ ਚਰਚਾ ਹੋਣੀ ਜ਼ਰੂਰੀ ਹੈ ਸਿਆਸੀ ਪਾਰਟੀਆਂ ਕਾਨੂੰਨ ਤੇ ਪ੍ਰਬੰਧ ਨੂੰ ਮਜ਼ਬੂਤ ਬਣਾਉਣ ਲਈ ਵੀ ਅੱਗੇ ਆਉਣ ਕਿਉਂਕਿ ਸੁਰੱਖਿਆ ਤੋਂ ਬਿਨਾਂ ਵਿਕਾਸ ਅਧੂਰਾ ਹੀ ਹੁੰਦਾ ਹੈ। (Elections)