ਬੱਲੇਬਾਜ਼ਾਂ ਦੀ ਵਨਡੇ, ਟੈਸਟ ਤੇ ਟੀ20 ’ਚ ਕੋਈ ਬਦਲਾਅ ਨਹੀਂ
ਸਪੋਰਟਸ ਡੈਸਕ। ICC Ranking: ਜ਼ਿੰਬਾਬਵੇ ਦੇ ਆਲਰਾਊਂਡਰ ਸਿਕੰਦਰ ਰਜ਼ਾ ਨੰਬਰ-1 ਵਨਡੇ ਆਲਰਾਊਂਡਰ ਬਣ ਗਏ ਹਨ। ਬੁੱਧਵਾਰ ਨੂੰ ਜਾਰੀ ਆਈਸੀਸੀ ਰੈਂਕਿੰਗ ’ਚ, ਰਜ਼ਾ ਨੇ ਅਫਗਾਨਿਸਤਾਨ ਦੇ ਆਲਰਾਊਂਡਰ ਅਜ਼ਮਤੁੱਲਾ ਉਮਰਜ਼ਈ ਨੂੰ ਪਿੱਛੇ ਛੱਡ ਦਿੱਤਾ। ਰਜ਼ਾ ਨੇ ਆਪਣੇ ਕਰੀਅਰ ਦੀ ਸਭ ਤੋਂ ਵਧੀਆ ਰੇਟਿੰਗ ਹਾਸਲ ਕੀਤੀ। ਹੁਣ ਉਨ੍ਹਾਂ ਦੇ 302 ਰੇਟਿੰਗ ਅੰਕ ਹਨ। ਟੀਮ ਰੈਂਕਿੰਗ ਦੀ ਗੱਲ ਕਰੀਏ ਤਾਂ ਭਾਰਤ ਵਨਡੇ ਤੇ ਟੀ-20 ’ਚ ਪਹਿਲੇ ਸਥਾਨ ’ਤੇ ਹੈ। ICC Ranking
ਇਹ ਖਬਰ ਵੀ ਪੜ੍ਹੋ : Ghagger Patiala: ਹੜ੍ਹ ਦੀ ਤੁਰੰਤ ਚੇਤਾਵਨੀ, ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਜਾਣ ਦੀ ਅਪੀਲ
ਅਸਟਰੇਲੀਆ ਟੈਸਟ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਹੈ। ਵਨਡੇ, ਟੈਸਟ ਤੇ ਟੀ-20 ਵਿੱਚ ਬੱਲੇਬਾਜ਼ਾਂ ਦੀ ਟਾਪ-10 ਰੈਂਕਿੰਗ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਨਿਊਜ਼ੀਲੈਂਡ ਦੇ ਮੈਟ ਹੈਨਰੀ ਗੇਂਦਬਾਜ਼ਾਂ ਦੀ ਟੈਸਟ ਰੈਂਕਿੰਗ ’ਚ ਤੀਜੇ ਸਥਾਨ ’ਤੇ ਆ ਗਏ ਹਨ। ਜਸਪ੍ਰੀਤ ਬੁਮਰਾਹ ਪਹਿਲੇ ਸਥਾਨ ’ਤੇ ਬਣੇ ਹੋਏ ਹਨ। ਟੀ-20 ਗੇਂਦਬਾਜ਼ਾਂ ਦੀ ਰੈਂਕਿੰਗ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਰਵਿੰਦਰ ਜਡੇਜਾ ਟੈਸਟ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਹੈ। ਹਾਰਦਿਕ ਪੰਡਯਾ ਟੀ-20 ’ਚ ਸਿਖਰ ’ਤੇ ਬਣੇ ਹੋਏ ਹਨ।
ਰਜ਼ਾ ਨੇ ਦੋ ਅਫਗਾਨ ਖਿਡਾਰੀਆਂ ਨੂੰ ਛੱਡਿਆ ਪਿੱਛੇ | ICC Ranking
ਰਜ਼ਾ ਅਫਗਾਨਿਸਤਾਨ ਦੇ ਆਲਰਾਊਂਡਰ ਮੁਹੰਮਦ ਨਬੀ (292 ਅੰਕ) ਤੇ ਅਜ਼ਮਤੁੱਲਾ ਉਮਰਜ਼ਈ (296 ਅੰਕ) ਨੂੰ ਹਰਾ ਕੇ ਸਿਖਰ ’ਤੇ ਪਹੁੰਚ ਗਿਆ ਹੈ। ਨਬੀ ਤੀਜੇ ਸਥਾਨ ’ਤੇ ਹੈ ਤੇ ਉਮਰਜ਼ਈ ਦੂਜੇ ਸਥਾਨ ’ਤੇ ਹੈ। ਰਜ਼ਾ ਨੇ ਹਾਲ ਹੀ ’ਚ ਸ਼੍ਰੀਲੰਕਾ ਵਿਰੁੱਧ ਦੋ ਵਨਡੇ ਸੀਰੀਜ਼ ’ਚ 92 ਤੇ 59 ਦੌੜਾਂ ਦੀ ਅਜੇਤੂ ਪਾਰੀ ਖੇਡੀ ਹੈ। ਇਸ ਦੌਰਾਨ, ਉਸਨੇ ਇੱਕ ਵਿਕਟ ਵੀ ਲਈ। 39 ਸਾਲਾ ਰਜ਼ਾ ਬੱਲੇਬਾਜ਼ੀ ਰੈਂਕਿੰਗ ’ਚ ਵੀ ਨੌਂ ਸਥਾਨ ਉੱਪਰ 22ਵੇਂ ਸਥਾਨ ’ਤੇ ਪਹੁੰਚ ਗਿਆ ਹੈ।