ਸਾਡੇ ਨਾਲ ਸ਼ਾਮਲ

Follow us

20 C
Chandigarh
Friday, February 20, 2026
More
    Home Breaking News India Dhaka R...

    India Dhaka Relations: ਭਾਰਤ-ਢਾਕਾ ਸਹਿਯੋਗ ਦੇ ਸੰਕੇਤ ਵਧੇ

    India Dhaka Relations
    India Dhaka Relations: ਭਾਰਤ-ਢਾਕਾ ਸਹਿਯੋਗ ਦੇ ਸੰਕੇਤ ਵਧੇ

    India Dhaka Relations: 17 ਫਰਵਰੀ 2026 ਨੂੰ ਬੰਗਲਾਦੇਸ਼ ’ਚ ਇੱਕ ਨਵਾਂ ਸਿਆਸੀ ਅਧਿਆਇ ਸ਼ੁਰੂ ਹੋਇਆ ਹੈ, ਜਦੋਂ ਤਾਰਿਕ ਰਹਿਮਾਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ’ਤੇ ਸਹੁੰ ਚੁੱਕੀ ਇਹ ਘਟਨਾ ਸਿਰਫ਼ ਇੱਕ ਅਗਵਾਈ ਪਰਿਵਰਤਨ ਨਹੀਂ ਹੈ ਸਗੋਂ ਦੱਖਣੀ ਏਸ਼ੀਆ ਦੀ ਰਾਜਨੀਤੀ ’ਚ ਇੱਕ ਮਹੱਤਵਪੂਰਨ ਮੋੜ ਵੀ ਹੈ, ਜਿਸ ’ਚ ਬੰਗਲਾਦੇਸ਼ ਨੇ ਲੰਮੇ ਸਮੇਂ ਤੋਂ ਜਾਰੀ ਅੰਦਰੂਨੀ ਤਣਾਅ ਅਤੇ ਬਹੁਪੱਖੀ ਕੂਟਨੀਤਿਕ ਚੁਣੌਤੀਆਂ ਵਿਚਕਾਰ ਨਵਾਂ ਰਾਹ ਚੁਣਨ ਦਾ ਸੰਕਲਪ ਦਿਖਾਇਆ ਹੈ ਬੀਐੱਨਪੀ ਨੇ 12 ਫਰਵਰੀ 2026 ਨੂੰ ਹੋਈਆਂ ਆਮ ਚੋਣਾਂ ’ਚ ਸਪੱਸ਼ਟ ਬਹੁਮਤ ਹਾਸਲ ਕੀਤਾ ਬੀਐੱਨਪੀ ਨੂੰ ਸੰਸਦੀ 297 ’ਚੋਂ ਲਗਭਗ 209 ਸੀਟਾਂ ਮਿਲੀਆਂ।

    ਇਹ ਖਬਰ ਵੀ ਪੜ੍ਹੋ : Punjab Cabinet Meeting: ਮੁੱਖ ਮੰਤਰੀ ਭਗਵੰਤ ਮਾਨ ਨੇ ਸੱਦੀ ਪੰਜਾਬ ਕੈਬਿਨੇਟ ਦੀ ਮੀਟਿੰਗ

    ਜਦੋਂਕਿ ਹੋਰ ਪਾਰਟੀਆਂ ਅਤੇ ਗਠਜੋੜਾਂ ਨੇ ਵਿਰੋਧੀ ਭੂਮਿਕਾ ਨਿਭਾਈ ਜਮਾਤ-ਏ-ਇਸਲਾਮੀ ਵਰਗੇ ਸਖ਼ਤ ਸੰਘ ਦੀ ਵੀ ਸੰਸਦ ’ਚ ਹਾਜ਼ਰੀ ਦਰਜ਼ ਹੋਈ ਇਨ੍ਹਾਂ ਚੋਣਾਂ ਨੂੰ 2024 ’ਚ ਸੱਤਾ ਪਰਿਵਰਤਨ ਤੋਂ ਬਾਅਦ ਹੋਏ ਉਥਲ-ਪੁਥਲ ਦੀ ਸਮਾਪਤੀ ਮੰਨਿਆ ਜਾ ਰਿਹਾ ਹੈ ਰਹਿਮਾਨ ਦਾ ਪ੍ਰਧਾਨ ਮੰਤਰੀ ਅਹੁਦੇ ’ਤੇ ਆਉਣਾ ਕਿਸੇ ਆਮ ਘਟਨਾ ਵਰਗਾ ਨਹੀਂ ਹੈ ਉਹ 17 ਸਾਲਾਂ ਦੇ ਸਵੈ ਦੇਸ਼-ਨਿਕਾਲੇ ਤੋਂ ਬਾਅਦ ਦੇਸ਼ ਪਰਤੇ ਅਤੇ ਬੀਐੱਨਪੀ ਨੂੰ ਜਿੱਤ ਦਿਵਾਈ ਉਨ੍ਹਾਂ ਦੇ ਪਿਤਾ ਬੰਗਲਾਦੇਸ਼ ਦੀ ਰਾਜਨੀਤੀ ’ਚ ਪ੍ਰਭਾਵਸ਼ਾਲੀ ਰਹੇ ਹਨ, ਪਰ ਉਨ੍ਹਾਂ ਦੀ ਅਗਵਾਈ ’ਚ ਬੀਐੱਨਪੀ ਨੇ ਇਸ ਵਾਰ ਆਪਣੀ ਪਛਾਣ ਨਵੇਂ ਸਿਰੇ ਤੋਂ ਸਥਾਪਿਤ ਕੀਤੀ ਹੈ। India Dhaka Relations

    ਨਵੀਂ ਸਰਕਾਰ ਦੀ ਸਭ ਤੋਂ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ’ਚ ਘੱਟ-ਗਿਣਤੀ ਭਾਈਚਾਰਿਆਂ ਦੀ ਪ੍ਰਤੱਖ ਅਗਵਾਈ ਸ਼ਾਮਲ ਹੈ ਕੈਬਨਿਟ ’ਚ ਹਿੰਦੂ ਆਗੂ ਨਿਤਾਈ ਰਾਇ ਚੌਧਰੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਹਿੰਦੂ ਭਾਈਚਾਰੇ ਦਾ ਮੁੱਖ ਸਿਆਸੀ ਚਿਹਰਾ ਹਨ ਨਾਲ ਹੀ ਇੱਕ ਬੌਧ ਭਾਈਚਾਰੇ ਦੇ ਆਗੂ ਨੂੰ ਵੀ ਮੰਤਰੀ ਅਹੁਦਾ ਦਿੱਤਾ ਗਿਆ ਹੈ, ਜਿਸ ਨਾਲ ਸਰਕਾਰ ਦੀ ਵਿਭਿੰਨਤਾ ਅਤੇ ਸਮਾਵੇਸ਼ਿਤਾ ਦਾ ਸੰਦੇਸ਼ ਸਪੱਸ਼ਟ ਹੁੰਦਾ ਹੈ ਇਹ ਅਗਵਾਈ ਨਾ ਸਿਰਫ਼ ਰਾਸ਼ਟਰੀ ਸਮਾਵੇਸ਼ਨ ਦੀ ਰਾਜਨੀਤੀ ਦਾ ਪ੍ਰਤੀਕ ਹੈ, ਸਗੋਂ ਖੇਤਰੀ ਅਤੇ ਅੰਤਰਰਾਸ਼ਟਰੀ ਪੱਧਰਾਂ ’ਤੇ ਵੀ ਸਕਾਰਾਤਮਕ ਸੰਕੇਤ ਦਿੰਦਾ ਹੈ ਦੱਖਣੀ ਏਸ਼ੀਆ ਦੇ ਸਮਾਜਿਕ ਤਾਣੇ-ਬਾਣੇ ’ਚ ਘੱਟ-ਗਿਣਤੀਆਂ ਦੀ ਭਾਗੀਦਾਰੀ ਨੂੰ ਨਵੀਂ ਵਿਸ਼ਲੇਸ਼ਕ ਮੌਲਿਕ ਲੋਕਤੰਤਰਿਕ ਸੰਕੇਤ ਮੰਨ ਰਹੇ ਹਨ। India Dhaka Relations

    ਘੱਟ-ਗਿਣਤੀਆਂ ਨੂੰ ਪ੍ਰਸ਼ਾਸਨ ’ਚ ਸਥਾਨ ਦੇਣ ਨਾਲ ਰਾਸ਼ਟਰੀ ਏਕਤਾ ਨੂੰ ਮਜ਼ਬੂਤੀ ਮਿਲੇਗੀ ਅਤੇ ਸਮਾਜਿਕ ਵੰਡ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ’ਚ ਸਰਕਾਰ ਨੂੰ ਸਹਾਇਤਾ ਮਿਲੇਗੀ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਸਬੰਧ ਲੰਮੇ ਸਮੇਂ ਤੋਂ ਖੇਤਰੀ ਸਹਿਯੋਗ, ਵਪਾਰ ਅਤੇ ਸੰਸਕ੍ਰਿਤੀ ਜ਼ਰੀਏ ਜੁੜੇ ਰਹੇ ਹਨ ਹਾਲ ਦੇ ਸਾਲਾਂ ’ਚ ਸਿਆਸੀ ਤਣਾਅ ਕਾਰਨ ਇਨ੍ਹਾਂ ਸਬੰਧਾਂ ’ਚ ਉਤਾਰ-ਚੜ੍ਹਾਅ ਵੀ ਆਏ, ਪਰ ਨਵੀਂ ਸਕਰਾਰ ਨੇ ਸਪੱਸ਼ਟ ਸੰਕੇਤ ਦਿੱਤੇ ਕਿ ਉਹ ਇਨ੍ਹਾਂ ਰਿਸ਼ਤਿਆਂ ਨੂੰ ਮੁੜ-ਸੁਰਜੀਤ ਕਰਨ ਦੀ ਇੱਛਾ ਰੱਖਦੀ ਹੈ ਸਹੁੰ ਚੁੱਕ ਸਮਾਗਮ ’ਚ ਭਾਰਤ ਵੱਲੋਂ ਲੋਕ ਸਭਾ ਸਪੀਕਰ ਓਮ ਬਿਰਲਾ ਦੀ ਹਾਜ਼ਰੀ ਨੇ ਇਹ ਸੰਕੇਤ ਦਿੱਤਾ ਕਿ ਨਵੀਂ ਦਿੱਲੀ ਨਵੀਂ ਅਗਵਾਈ ਨੂੰ ਮਹੱਤਵ ਦਿੰਦੀ ਹੈ।

    ਦੁਵੱਲੇ ਸੰਵਾਦ ਨੂੰ ਅੱਗੇ ਵਧਾਉਣ ਦੀ ਦਿਸ਼ਾ ’ਚ ਕਦਮ ਚੁੱਕਣ ਲਈ ਤਿਆਰ ਹੈ ਇਹ ਹਾਜ਼ਰੀ ਨਵੀਂ ਸਰਕਾਰ ਪ੍ਰਤੀ ਭਾਰਤ ਦੀ ਸਕਾਰਾਤਮਕ ਸ਼ੁੱਭਕਾਮਨਾਵਾਂ ਦਾ ਪ੍ਰਤੀਕ ਹੈ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੀ ਬੰਗਲਾਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਅਧਿਕਾਰਕ ਸੱਦਾ ਭੇਜਿਆ ਹੈ, ਜੋ ਦੋਵਾਂ ਦੇਸ਼ਾਂ ਵਿਚਕਾਰ ਸੰਵਾਦ ਅਤੇ ਸਹਿਯੋਗ ਦੀ ਇੱਛਾ ਨੂੰ ਦਰਸ਼ਾਉਂਦਾ ਹੈ ਇਸ ਦੇ ਪਿੱਛੇ ਵਿਆਪਕ ਰਣਨੀਤਿਕ ਸੋਚ ਇਹ ਹੈ ਕਿ ਆਰਥਿਕ, ਸੁਰੱਖਿਆ ਅਤੇ ਸਮਾਜਿਕ ਮੁੱਦਿਆਂ ’ਤੇ ਸਹਿਮਤੀ ਨਾਲ ਅੱਗੇ ਵਧਿਆ ਜਾਵੇ ਭੂ-ਰਾਜਨੀਤਿਕ ਰੂਪ ਨਾਲ ਦੱਖਣੀ ਏਸ਼ੀਆ ’ਚ ਚੀਨ ਅਤੇ ਪਾਕਿਸਤਾਨ ਦੀਆਂ ਪਹਿਲਾਂ ਲਗਾਤਾਰ ਸੁਰਖੀਆਂ ’ਚ ਰਹੀਆਂ ਹਨ।

    ਮਾਹਿਰਾਂ ਅਨੁਸਾਰ, ਚੀਨ-ਪਾਕਿਸਤਾਨ ਵਿਚਕਾਰ ਬੰਗਲਾਦੇਸ਼ ਪ੍ਰਤੀ ਸਾਂਝੇਦਾਰੀ ਦੇ ਯਤਨਾਂ ਦਾ ਮਕਸਦ ਖੇਤਰ ’ਚ ਪ੍ਰਭਾਵ ਵਧਾਉਣਾ ਹੈ ਅਜਿਹੇ ਦ੍ਰਿਸ਼ ’ਚ ਭਾਰਤ-ਬੰਗਲਾਦੇਸ਼ ਸਬੰਧਾਂ ਦੀ ਮਜ਼ਬੂਤੀ ਨੂੰ ਖੇਤਰੀ ਸਥਿਰਤਾ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਬੰਗਲਾਦੇਸ਼ ਦੇ ਸਾਹਮਣੇ ਸਮਾਜਿਕ ਅਤੇ ਪ੍ਰਸ਼ਾਸਨਿਕ ਚੁਣੌਤੀਆਂ ਸਪੱਸ਼ਟ ਹਨ ਪਿਛਲੇ ਕੁਝ ਸਾਲਾਂ ’ਚ ਕਈ ਸਮਾਜਿਕ ਤਣਾਅ, ਹਿੰਸਕ ਘਟਨਾਵਾਂ ਅਤੇ ਸਿਆਸੀ ਅਸਥਿਰਤਾ ਦੇ ਦੌਰ ਦੇਸ਼ ’ਚ ਦੇਖੇ ਗਏ ਇਸ ਦਾ ਅਸਰ ਰਾਸ਼ਟਰੀ ਏਕਤਾ ਅਤੇ ਆਰਥਿਕ ਸਥਿਰਤਾ ’ਤੇ ਪਿਆ ਹੈ ਨਵੀਂ ਸਰਕਾਰ ਨੂੰ ਇਨ੍ਹਾਂ ਸਭ ਨਾਲ ਨਜਿੱਠਣ ਲਈ ਵਿਆਪਕ ਸੁਧਾਰਾਤਮਕ ਨੀਤੀ ਬਣਾਉਣੀ ਹੋਵੇਗੀ। India Dhaka Relations

    ਹਾਲਾਂਕਿ ਕੁਝ ਮਾਹਿਰਾਂ ਨੇ ਬੇਰੁਜ਼ਗਾਰੀ, ਅਪਰਾਧ ਦਰ ਅਤੇ ਸਮਾਜਿਕ ਅਸੰਤੋਸ਼ ਵਰਗੇ ਮੁੱਦਿਆਂ ਨੂੰ ਮੁੱਖ ਚੁਣੌਤੀ ਦੇ ਰੂਪ ’ਚ ਸੂਚੀਬੱਧ ਕੀਤਾ ਹੈ, ਜੋ ਨਵੀਂ ਸਰਕਾਰ ਦੀ ਪਹਿਲ ਬਣੇ ਰਹਿਣਗੇ ਅੰਦਰੂਨੀ ਸੁਰੱਖਿਆ ਅਤੇ ਲੋਕਤੰਤਰਿਕ ਸੰਸਥਾਵਾਂ ਦੀ ਮਜ਼ਬੂਤੀ ਤੋਂ ਬਿਨਾਂ ਦੇਸ਼ ਦੀ ਤਰੱਕੀ ਮੁਸ਼ਕਿਲ ਹੈ ਸਿਆਸੀ ਪਾਰਟੀਆਂ ਵਿਚਕਾਰ ਸੰਵਾਦ ਅਤੇ ਵਿਰੋਧੀ ਧਿਰ ਦੀ ਭੂਮਿਕਾ ਨੂੰ ਲੋਕਤੰਤਰਿਕ ਪ੍ਰਕਿਰਿਆ ’ਚ ਸ਼ਾਮਲ ਕਰਨਾ ਵੀ ਸਰਕਾਰ ਦੀ ਜਿੰਮੇਵਾਰੀ ਹੋਵੇਗੀ ਨਵੀਂ ਸਰਕਾਰ ਨੇ ਆਪਣੇ ਸ਼ੁਰੂਆਤੀ ਕਦਮਾਂ ’ਚ ਜੋ ਸੰਕੇਤ ਦਿੱਤੇ ਹਨ, ਉਹ ਇੱਕ ਸਮਾਵੇਸ਼ੀ ਸ਼ਾਸਨ ਪ੍ਰਤੀ ਵਚਨਬੱਧਤਾ ਨੂੰ ਦਿਖਾਉਂਦੇ ਹਨ ਘੱਟ-ਗਿਣਤੀ ਭਾਈਚਾਰਿਆਂ ਨੂੰ ਅਗਵਾਈ ਦੇਣਾ, ਅੰਤਰਰਾਸ਼ਟਰੀ ਸਹਿਯੋਗ ਨੂੰ ਪਹਿਲ ਦੇਣਾ ਅਤੇ ਸਮਾਜਿਕ ਸਥਿਰਤਾ ਨੂੰ ਮਹੱਤਵ ਦੇਣਾ, ਇਨ੍ਹਾਂ ਸਭ ਤੋਂ ਇਹ ਸਪੱਸ਼ਟ ਹੁੰਦਾ ਹੈ। India Dhaka Relations

    ਕਿ ਸਰਕਾਰ ਸਮਾਜਿਕ ਸੰਤੁਲਨ ਨਾਲ ਆਰਥਿਕ ਅਤੇ ਸਿਆਸੀ ਤਰੱਕੀ ਦੀ ਦਿਸ਼ਾ ’ਚ ਅੱਗੇ ਵਧਣਾ ਚਾਹੁੰਦੀ ਹੈ ਆਖਰ ਬੰਗਲਾਦੇਸ਼ ਦੀ ਨਵੀਂ ਸਿਆਸੀ ਵਿਵਸਥਾ ਖੇਤਰੀ ਰਾਜਨੀਤੀ, ਘਰੇਲੂ ਚੁਣੌਤੀਆਂ ਅਤੇ ਅੰਤਰਰਾਸ਼ਟਰੀ ਸਬੰਧਾਂ ਦੀਆਂ ਮੁਸ਼ਕਿਲਾਂ ’ਚ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਬਦਲਾਅ ਦਾ ਅਸਰ ਸਿਰਫ ਬੰਗਲਾਦੇਸ਼ ’ਤੇ ਹੀ ਨਹੀਂ, ਸਗੋਂ ਪੂਰੇ ਦੱਖਣੀ ਏਸ਼ੀਆ ਦੇ ਵਾਤਾਵਰਨ, ਆਰਥਿਕ ਅਤੇ ਸੁਰੱਖਿਆ ਢਾਂਚੇ ’ਤੇ ਵੀ ਪਵੇਗਾ ਸਮਾਂ ਦੱਸੇਗਾ ਕਿ ਨਵੀਂ ਸਰਕਾਰ ਆਪਣੇ ਮਹੱਤਵਪੂਰਨ ਕੰਮਾਂ ਨੂੰ ਕਿੰਨੇ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰ ਸਕਦੀ ਹੈ। India Dhaka Relations

    (ਇਹ ਲੇਖਕ ਦੇ ਆਪਣੇ ਵਿਚਾਰ ਹਨ)
    ਡਾ. ਰਮੇਸ਼ ਠਾਕੁਰ