ਯੂਨਾਨੀ ਦਾਰਸ਼ਨਿਕ ਡਾਇਸਨੀਜ ਸਿਹਤਮੰਦ ਅਤੇ ਸਰੀਰ ਦਾ ਤਕੜਾ ਸੀ। ਆਪਣੇ ਆਖ਼ਰੀ ਦਿਨਾਂ ਵਿਚ ਉਸ ਨੇ ਸਭ ਕੁਝ ਤਿਆਗ ਦਿੱਤਾ। ਮਹੀਨਿਆਂ ਜੰਗਲਾਂ ਵਿਚ ਘੁੰਮਦਾ ਅਤੇ ਬਸਤੀਆਂ ਤੋਂ ਦੂਰ ਰਹਿੰਦਾ। ਉਦੋਂ ਘੁੰਮਦਿਆਂ-ਘੁੰਮਦਿਆਂ ਉਸ ਨੂੰ ਇੱਕ ਸੰਘਣੇ ਜੰਗਲ ਵਿਚ ਅੱਠ ਵਪਾਰੀ ਮਿਲ ਗਏ। ਉਹ ਸਾਰੇ ਹਥਿਆਰਬੰਦ ਸਨ।
ਸਿਹਤਮੰਦ ਗੁਲਾਮ ਤਾਂ ਚੰਗੇ ਪੈਸਿਆਂ ਵਿਚ ਵਿਕੇਗਾ
ਜਿਨ੍ਹਾਂ ਦਾ ਕੰਮ ਗੁਲਾਮਾਂ ਦਾ ਵਪਾਰ ਕਰਨਾ ਸੀ। ਉਹ ਗਰੀਬ, ਕਮਜ਼ੋਰ ਲੋਕਾਂ ਨੂੰ ਫੜ੍ਹ ਲੈਂਦੇ ਤੇ ਉਨ੍ਹਾਂ ਨੂੰ ਗੁਲਾਮਾਂ ਦੀਆਂ ਮੰਡੀਆਂ ਵਿਚ ਵੇਚ ਦਿੰਦੇ। ਡਾਇਸਨੀਜ ਨੂੰ ਦੇਖ ਕੇ ਉਨ੍ਹਾਂ ਨੂੰ ਲੱਗਾ ਕਿ ਇੰਨਾ ਸੋਹਣਾ ਅਤੇ ਸਿਹਤਮੰਦ ਗੁਲਾਮ ਤਾਂ ਚੰਗੇ ਪੈਸਿਆਂ ਵਿਚ ਵਿਕੇਗਾ। ਵਪਾਰੀਆਂ ਨੇ ਡਾਇਸਨੀਜ ਨੂੰ ਘੇਰ ਲਿਆ। ਪਰ ਉਸ ਨੇ ਨਿਰਭੈ ਹੋ ਕੇ ਉਨ੍ਹਾਂ ਤੋਂ ਕਾਰਨ ਪੱੁਛਿਆ। ਉਹ ਲੋਕ ਘਬਰਾ ਗਏ। ਉਨ੍ਹਾਂ ਕਿਹਾ ਕਿ ਅਸੀਂ ਤੈਨੂੰ ਗੁਲਾਮ ਬਣਾਉਣ ਆਏ ਹਾਂ। ਡਾਇਸਨੀਜ ਬੋਲਿਆ, ‘‘ਠੀਕ ਹੈ, ਅਸੀਂ ਗੁਲਾਮ ਹੋਏ।
ਅਸੀਂ ਆਪਣੇ ਮਨ ਦੇ ਮਾਲਿਕ ਹਾਂ ਬੋਲੋ ਕਿੱਥੇ ਚੱਲਣਾ ਹੈ?’’ ਉਹ ਲੋਕ ਬੋਲੇ, ‘‘ਠਹਿਰੋ, ਜੰਜੀਰਾਂ ਤਾਂ ਪਾ ਦੇਈਏ।’’ ਡਾਇਸਨੀਜ ਨੇ ਕਿਹਾ ਕਿ ਕਿਉ ਵਿਅਰਥ ਵਿਚ ਸਮਾਂ ਤੇ ਸ਼ਕਤੀ ਬਰਬਾਦ ਕਰਦੇ ਹੋ। ਮੈਂ ਕਿਹੜਾ ਭੱਜਣ ਲੱਗਾ ਹਾਂ। ਵਪਾਰੀਆਂ ਨੇ ਮੰਡੀ ਵਿਚ ਪਹੰੁਚ ਕੇ ਡਾਇਸਨੀਜ ਨੂੰ ਵਿੱਕਰੀ ਲਈ ਖੜ੍ਹਾ ਕੀਤਾ ਅਤੇ ਕਿਹਾ ਕਿ ਇਸ ਸਿਹਤਮੰਦ ਅਤੇ ਸੁੰਦਰ ਗੁਲਾਮ ਦੀ ਬੋਲੀ ਲਾਓ। ਡਾਇਸਨੀਜ ਨੇ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਨਾਸਮਝੋ! ਤੁਸੀਂ ਮੇਰੇ ਪਿੱਛੇ ਆਏ ਹੋ ਜਾਂ ਮੈਂ ਤੁਹਾਡੇ ਪਿੱਛੇ ਆਇਆ ਹਾਂ, ਬੱਝਾ ਕੌਣ ਕਿਸ ਨਾਲ ਹੈ? ਇਸ ਲਈ ਮੈਂ ਅਵਾਜ ਮਾਰਦਾ ਹਾਂ ਕਿ ਇੱਕ ਮਾਲਿਕ ਵਿਕਣ ਆਇਆ ਹੈ।
Sign of Slavery
ਜਿਸ ਨੇ ਖਰੀਦਣਾ ਹੋਵੇ ਖਰੀਦ ਲਵੇ। ਡਾਇਸਨੀਜ ਨੇ ਇਹੀ ਅਵਾਜ਼ ਮਾਰੀ। ਖਰੀਦਦਾਰਾਂ ਦੀ ਭੀੜ ਇਹ ਸੁਣ ਕੇ ਹੈਰਾਨ ਰਹਿ ਗਈ। ਉਨ੍ਹਾਂ ਨੇ ਅਜਿਹਾ ਗੁਲਾਮ ਪਹਿਲਾਂ ਕਦੇ ਨਹੀਂ ਦੇਖਿਆ ਸੀ। ਉਦੋਂ ਉੱਥੋਂ ਸਿਕੰਦਰ ਦੀ ਸਵਾਰੀ ਲੰਘੀ। ਉਸਨੇ ਆਪਣੇ ਗੁਰੂ ਨੂੰ ਪਛਾਣ ਕੇ ਉੱਥੇ ਜਾ ਕੇ ਉਨ੍ਹਾਂ ਦੇ ਸਾਹਮਣੇ ਸਿਰ ਨਿਵਾਂ ਦਿੱਤਾ। ਉਹ ਸਮਝ ਗਿਆ ਕਿ ਕਿਸੇ ਨੂੰ ਹਰਾ ਕੇ ਉਸ ਦਾ ਮਾਲਕ ਨਹੀਂ ਬਣਿਆ ਜਾ ਸਕਦਾ। ਗੁਲਾਮੀ ਅਤੇ ਮਲਕੀਅਤ ਸਿਰਫ਼ ਮਨੋਦਸ਼ਾਵਾਂ ਹਨ।