‘ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ…’
ਲੜਾਈਆਂ, ਗਿਲੇ-ਸ਼ਿਕਵੇ ਜਿਉਂਦਿਆਂ ਨਾਲ ਹੁੰਦੇ ਹਨ ..ਮੁੱਕ ਗਿਆਂ ਨਾਲ ਤਾਂ ਕੇਵਲ ਹਮਦਰਦੀ ਹੀ ਹੁੰਦੀ ਹੈ । ਸਿੱਧੂ ਮੂਸੇਵਾਲਾ ਦੇ ਦਰਦਨਾਕ ਕਾਂਡ ਨੇ ਸਭ ਨੂੰ ਕੰਬਣੀ ਛੇੜ ਦਿੱਤੀ ਹੈ । ਭੈਅ ਪਸਰ ਗਿਆ ਹੈ ਜਿੱਥੇ ਅੱਜ ਅਜਿਹੀਆਂ ਮਾਰੂ ਸ਼ਕਤੀਆਂ ਖਿਲਾਫ ਸਾਡੇ ਏਕੇ ਦੀ ਲੋੜ ਹੈ ਉੱਥੇ ਸਰਕਾਰੀ ਮਸ਼ੀਨਰੀ ਲਈ ਸਵਾਲੀਆ ਨਿਸ਼ਾਨ ਦੇ ਨਾਲ-ਨਾਲ ਵੱਡੀ ਚੁਣੌਤੀ ਵੀ ਹੈ ਕਿਉਂਕਿ ਸਭ ਦੀ ਜਾਨ-ਮਾਲ ਦੀ ਰਾਖੀ ਸਰਕਾਰਾਂ ਦੀ ਮੁੱਢਲੀ ਜ਼ਿੰਮੇਵਾਰੀ ਹੁੰਦੀ ਹੈ ਪੜਤਾਲਾਂ ਪਰਚਿਆਂ ’ਚੋਂ ਮਾਂ-ਪਿਓ ਦਾ ਇਕਲੌਤਾ ਪੁੱਤਰ ਵਾਪਸ ਨਹੀਂ ਆਉਣਾ , ਉਨ੍ਹਾਂ ਲਈ ਸਾਰੀ ਉਮਰ ਦੀ ਭਟਕਣ ਛੱਡ ਗਿਆ ਹੈ । ਦੋਸਤੋ , ਅੱਗ ਦਾ ਕੋਈ ਧਰਮ ਤੇ ਸਕਾ ਨਹੀਂ ਹੁੰਦਾ, ਜਿਧਰ ਨੂੰ ਹੋ ਜਾਂਦੀ ਹੈ ਸਾੜਦੀ ਤੁਰੀ ਜਾਂਦੀ ਹੈ ।;
ਜੋ ਝੁਲਸ ਜਾਂਦੇ ਹਨ ਉਨ੍ਹਾਂ ਨੂੰ ਅਸਲ ਦਰਦ ਦਾ ਪਤਾ ਹੁੰਦਾ ਹੈ ਪਰ ਬਾਕੀ ਵੀ ਆਪਣੇ-ਆਪ ਨੂੰ; ਸੁਰੱਖਿਅਤ ਨਾ ਸਮਝਣ; ਕਿਉਂਕਿ ਸੁਰਜੀਤ ਪਾਤਰ ਜੀ ਦੀਆਂ ਸਤਰਾਂ ਸੱਚ ਬਿਆਨ ਕਰਦੀਆਂ ਹਨ ਕਿ ‘ਲੱਗੀ ਜੇ ਤੇਰੇ ਕਾਲਜੇ ਹਾਲੇ ਛੁਰੀ ਨਹੀਂ ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ’
ਬਲਜਿੰਦਰ ਜੌੜਕੀਆਂ
ਤਲਵੰਡੀ ਸਾਬੋ
9463024575
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ