ਕੈਬਨਿਟ ਮੀਟਿੰਗ ‘ਚ ਸਿੱਧੂ ‘ਤੇ ਵਰ੍ਹੇ ਸਾਰੇ ਮੰਤਰੀ, ਅਮਰਿੰਦਰ ਨੇ ਕਿਹਾ ਜੱਫੀ ਨਹੀਂ ਬਰਦਾਸ਼ਤ

Navjot Singh Sidhu

ਨਵਜੋਤ ਸਿੱਧੂ ਨੇ ਨਹੀਂ ਕੁਝ ਵੀ ਜਿਆਦਾ, ਚੁੱਪੀ ਵੱਟਦੇ ਹੋਏ ਕਿਹਾ ਨਹੀਂ ਸੀ ਜਿਆਦਾ ਜਾਣਕਾਰੀ | Navjot Singh Sidhu

  • ਕੈਬਨਿਟ ਮੰਤਰੀਆਂ ਨੇ ਕਿਹਾ, ਜੱਫੀ ਪਾਉਣ ਤੋਂ ਪਹਿਲਾ ਇੱਕ ਵਾਰ ਤਾਂ ਸੋਚ ਲੈਣਾ ਸੀ | Navjot Singh Sidhu
  • ਚੋਣਾਂ ‘ਚ ਸਿੱਧੂ ਦੀ ਜੱਫੀ ਦਾ ਕਾਂਗਰਸ ਨੂੰ ਹੋਵੇਗਾ ਨੁਕਸਾਨ : ਮੰਤਰੀ | Navjot Singh Sidhu

ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪਾਕਿਸਤਾਨ ਦੇ ਫੌਜ ਮੁੱਖੀ ਜਨਰਲ ਬਾਜਵਾ ਨੂੰ ਜਾਦੂ ਦੀ ਜੱਫੀ ਪਾਉਣ ਵਾਲੇ ਨਵਜੋਤ ਸਿੱਧੂ ‘ਤੇ ਮੰਗਲਵਾਰ ਨੂੰ ਕੈਬਨਿਟ ਮੀਟਿੰਗ ਵਿੱਚ ਸਾਰੇ ਹੀ ਮੰਤਰੀ ਟੁੱਟ ਕੇ ਪੈ ਗਏ ਤਾਂ ਅਮਰਿੰਦਰ ਸਿੰਘ ਨੇ ਵੀ ਭਰੀ ਮੀਟਿੰਗ ਵਿੱਚ ਸਿੱਧੂ ਨੂੰ ਕਿਹਾ ਕਿ ਇਹੋ ਜਿਹੀ ਜੱਫੀ ਨਹੀਂ ਹੋਵੇਗੀ ਬਰਦਾਸ਼ਤ, ਜਿਹੜੀ ਪਾਰਟੀ ਅਤੇ ਸਰਕਾਰ ਨੂੰ ਠੇਸ ਪਹੁੰਚਾਉਂਦੇ ਹੋਏ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦੇ ਦੇਵੇ। ਹਾਲਾਂਕਿ ਕੁਝ ਮੰਤਰੀਆਂ ਨੇ ਇਸ ਮੁੱਦੇ ‘ਤੇ ਜਿਆਦਾ ਚਰਚਾ ਨਾ ਕਰਨ ਦੀ ਸਲਾਹ ਵੀ ਦਿੱਤੀ ਪਰ ਕਈ ਮੰਤਰੀਆਂ ਨੇ ਸਿੱਧਾ ਹੀ ਕਹਿ ਦਿੱਤਾ ਕਿ ਇਹ ਜੱਫੀ ਲੋਕ ਸਭਾ ਚੋਣਾਂ ਵਿੱਚ ਭਾਰੀ ਪੈਣ ਵਾਲੀ ਹੈ।

ਇੱਕ ਕੈਬਨਿਟ ਮੰਤਰੀ ਨੇ ਹੀ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਨਵਜੋਤ ਸਿੱਧੂ ਤੋਂ ਪੂਰੀ ਕੈਬਨਿਟ ਹੀ ਨਰਾਜ਼ ਨਜ਼ਰ ਆ ਰਹੀਂ ਸੀ ਅਤੇ ਪਹਿਲੀਵਾਰ ਉਨਾਂ ਨੇ ਮੀਟਿੰਗ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੀ ਗੁੱਸੇ ਵਿੱਚ ਦੇਖਿਆ ਹੈ। ਉਨਾਂ ਕਿਹਾ ਕਿ ਹਮੇਸ਼ਾ ਹੀ ਕਿਸੇ ਨਾ ਕਿਸੇ ਮੁੱਦੇ ‘ਤੇ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦਾ ਬਚਾਅ ਕੀਤਾ ਹੈ ਪਰ ਪਹਿਲੀਵਾਰ ਕੈਬਨਿਟ ਮੰਤਰੀਆਂ ਵਲੋਂ ਮੁੱਦਾ ਚੁੱਕਦੇ ਸਾਰ ਹੀ ਅਮਰਿੰਦਰ ਸਿੰਘ ਨੇ ਵੀ ਸਾਫ਼ ਕਹਿ ਦਿੱਤਾ ਕਿਹਾ ਇਹੋ ਜਿਹੀ ਕੋਈ ਵੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਏਗੀ, ਜੋ ਵਿਰੋਧੀਆਂ ਨੂੰ ਉਨਾਂ ‘ਤੇ ਉਂਗਲ ਚੁੱਕਣ ਦਾ ਮੌਕਾ ਦੇ ਦੇਵੇ। (Navjot Singh Sidhu)

ਮੰਤਰੀ ਨੇ ਦੱਸਿਆ ਕਿ ਸਿੱਧੂ ਪਹਿਲਾਂ ਇਸ ਮਾਮਲੇ ਵਿੱਚ ਸਫ਼ਾਈ ਦੇਣਾ ਚਾਹੁੰਦੇ ਸਨ ਪਰ ਇੱਕ ਮੰਤਰੀ ਨੇ ਕਹਿ ਦਿੱਤਾ ਕਿ ਜਨਰਲ ਬਾਜਵਾ ਦੀ ਨਾਂਅ ਵਾਲੀ ਪਲੇਟ ਅਤੇ ਵਰਦੀ ਹੀ ਇਹ ਜਾਣਕਾਰੀ ਦੇ ਸਕਦੀ ਸੀ ਕਿ ਉਹ ਕੌਣ ਹਨ।ਇੱਕ ਮੰਤਰੀ ਨੇ ਫੌਜ ਰਾਹੀਂ ਰੋਜ਼ਾਨਾ ਮਾਰੇ ਜਾ ਰਹੇ ਫੌਜੀਆ ਬਾਰੇ ਵੀ ਕਿਹਾ। ਜਿਆਦਾ ਮੰਤਰੀ ਹੋਣ ਦੇ ਕਾਰਨ ਨਵਜੋਤ ਸਿੱਧੂ ਨੇ ਜਿਆਦਾ ਕੁਝ ਕਹਿਣ ਦੀ ਥਾਂ ‘ਤੇ ਚੁੱਪ ਹੀ ਵੱਟ ਲਈ।

ਪ੍ਰਧਾਨ ਮੰਤਰੀ ਨਹੀਂ ਹਨ ਸਿੱਧੂ, ਜਿਹੜਾ ਲਾਂਘਾ ਖੁੱਲ੍ਹਵਾ ਦੇਣਗੇ | Navjot Singh Sidhu

ਇੱਕ ਕੈਬਨਿਟ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਕੋਈ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਸਗੋਂ ਸਿਰਫ਼ ਪੰਜਾਬ ਦੇ ਕੈਬਨਿਟ ਮੰਤਰੀ ਹਨ । ਇਸ ਲਈ ਇਹ ਨਾ ਭੁੱਲਣ ਕਿ ਉਹ ਦੋ ਦੇਸ਼ਾਂ ਦੇ ਮਸਲਿਆਂ ਵਿੱਚ ਕੁਝ ਵੀ ਨਹੀਂ ਕਰ ਸਕਦੇ ਹਨ। ਉਨਾਂ ਕਿਹਾ ਕਿ ਕਰਤਾਰਪੁਰ ਦਾ ਲਾਂਘਾ ਖੁੱਲਵਾਉਣ ਲਈ ਦੋਹੇ ਦੇਸ਼ਾਂ ਦੇ ਪ੍ਰਧਾਨ ਮੰਤਰੀ ਪੱਧਰ ‘ਤੇ ਗੱਲਬਾਤ ਹੋਵੇਗੀ, ਜਦੋਂ ਕਿ ਇਹ ਨਵਜੋਤ ਸਿੱਧੂ ਰਾਹੀਂ ਹੋਣ ਵਾਲਾ ਕੰਮ ਨਹੀਂ ਹੈ, ਜਿਹੜਾ ਉਹ ਇਸ ਤਰ੍ਹਾਂ ਦੀਆਂ ਗੱਲਾਂ ਰਾਹੀਂ ਆਪਣੀ ਗਲਤੀ ਨੂੰ ਛੁਪਾਉਣ ਦੀ ਕੋਸ਼ਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਭੁਲਣਾ ਨਹੀਂ ਚਾਹੀਦਾ ਸੀ ਕਿ ਬੀਤੇ ਕੁਝ ਸਾਲਾਂ ਵਿੱਚ ਹਜ਼ਾਰਾ ਭਾਰਤੀ ਫੌਜੀ ਸਰਹੱਦ ‘ਤੇ ਸ਼ਹੀਦ ਹੋਏ ਹਨ ਅਤੇ ਇਹਦਾ ਜਵਾਬ ਕੌਣ ਦੇਵੇਗਾ।

ਚੋਣਾਂ ‘ਚ ਨਾ ਬਣ ਜਾਵੇ ਮੁੱਦਾ, ਕਾਂਗਰਸ ਨੂੰ ਡਰ | Navjot Singh Sidhu

ਕਾਂਗਰਸ ਪਾਰਟੀ ਭਾਜਪਾ ਖ਼ਿਲਾਫ਼ ਕਈ ਮੁੱਦਿਆ ਵਿੱਚੋਂ 56 ਇੰਚ ਦੀ ਛਾਤੀ ਵਾਲਾ ਮੁੱਦਾ ਵੀ ਚੋਣਾਂ ਵਿੱਚ ਚੁੱਕਣ ਦੀ ਤਿਆਰੀ ਕਰ ਰਹੀਂ ਹੈ ਪਰ ਹੁਣ ਸਿੱਧੂ ਦੀ ਜੱਫੀ ਤੋਂ ਬਾਅਦ ਕਾਂਗਰਸ ਨੂੰ ਡਰ ਹੈ ਕਿ ਕਿਤੇ ਸਿੱਧੂ ਦੀ ਜੱਫੀ ਹੀ ਚੋਣ ਮੁੱਦਾ ਨਾ ਬਣ ਜਾਵੇ, ਜਿਸ ਦਾ ਨੁਕਸਾਨ ਕਾਂਗਰਸ ਨੂੰ ਹੋਵੇ। ਕਾਂਗਰਸ ਨੂੰ ਡਰ ਹੈ ਕਿ ਸਿੱਧੂ ਦੀ ਇਸ ਹਰਕਤ ਦੇ ਕਾਰਨ ਫੌਜੀ ਪਰਿਵਾਰਾਂ ਦੀ ਵੱਡੀ ਵੋਟ ਬੈਂਕ ਉਨਾਂ ਦੇ ਹੱਥੋਂ ਖਿਸਕ ਸਕਦੀ ਹੈ। (Navjot Singh Sidhu)