ਸਿੱਧੂ ਭਾਜਪਾ ਦਾ ਆਦਮੀ, ਪੰਜਾਬ ’ਚ ਕਾਂਗਰਸ ਨੂੰ ਸਿੱਧੂ ਨੇ ਬਰਬਾਦ ਕੀਤਾ : ਰਾਣਾ ਗੁਰਜੀਤ ਸਿੰਘ

SIDHU RANA

ਸਿੱਧੂ ਦੀ ਬਦੌਲਤ ਕਾਂਗਰਸ ਪੰਜਾਬ ’ਚ ਚੋਣਾਂ ਹਾਰੀ (Rana Gurjeet Singh)

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ‘ਚ ਕਾਂਗਰਸ ਪਾਰਟੀ ਲਈ ਹਮਸ਼ਾ ਸਿਰਦਰਦ ਬਣੇ ਰਹੇ ਸਿੱਧੂ ਖਿਲਾਫ ਹੁਣ ਆਪਣੀ ਹੀ ਪਾਰਟੀ ਦੇ ਆਗੂ ਸਿੱਧੂ ਖਿਲਾਫ ਨਿੱਤਰ ਆਏ ਹਨ। ਸਾਬਕਾ ਮੰਤਰੀ ਰਾਣਾ ਗੁਰਜੀਤ (Rana Gurjeet Singh) ਨੇ ਨਵਜੋਤ ਸਿੱਧੂ ‘ਤੇ ਵੱਡਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਨਵਜੋਤ ਸਿੱਧੂ ਭਾਜਪਾ ਦਾ ਬੰਦਾ ਹੈ। ਜਿਸ ਨੇ ਕਾਂਗਰਸ ਪਾਰਟੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ। ਸਿੱਧੂ ਦੀ ਬਦੌਲਤ ਕਾਂਗਰਸ ਪੰਜਾਬ ’ਚ ਚੋਣਾਂ ਹਾਰ ਗਈ।

ਰਾਣਾ ਗੁਰਜੀਤ ਸਿੰਘ ਇੱਥੇ ਵੀ ਨਹੀਂ ਰੁੱਕੇ ਉਨਾਂ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਸਿੱਧੂ ਬਾਅਦ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੇ ਜੋ ਕਰਨਾ ਸੀ ਉਹ ਕਰ ਦਿੱਤਾ ਹੈ। ਰਾਣਾ ਗੁਰਜੀਤ ਸਿੱਧੂ ’ਤੇ ਖੂਭ ਭੜਾਸ ਕੱਢਦਿਆਂ ਕਿਹਾ ਕਿ ਸਿੱਧੂ ਦੀ ਜ਼ੁਬਾਨ AK47 ਵਾਂਗ ਚਲਦੀ ਸੀ। ਉਹ ਇਹ ਵੀ ਨਹੀਂ ਜਾਣਦੇ ਸਨ ਕਿ ਮੈਂ ਕਿਸ ਬਾਰੇ ਗੱਲ ਕਰ ਰਿਹਾ ਹਾਂ। ਬਾਅਦ ਵਿੱਚ ਉਹ ਠੋਕੋ ਤਾਲੀ ਕਹਿ ਦਿੰਦੇ ਸਨ। ਸਾਬਕਾ ਮੰਤਰੀ ਰਾਣਾ ਗੁਰਜੀਤ ਨੇ ਕਿਹਾ ਕਿ ਸਿੱਧੂ ਕਾਤਲ ਸਾਬਤ ਹੋਇਆ ਹੈ।

ਰਾਣਾ ਗੁਰਜੀਤ ਨੇ ਕਿਹਾ ਕਿ ਮੈਂ ਪਹਿਲਾ ਪ੍ਰਧਾਨ ਵੇਖਿਆ ਹੈ ਜਿਸ ਨੇ ਪਾਰਟੀ ਲਈ ਪ੍ਰਚਾਰ ਨਹੀਂ ਕੀਤਾ। ਸਿੱਧੂ ਚਰਨਜੀਤ ਚੰਨੀ ਖਿਲਾਫ ਬੋਲਦਾ ਰਿਹਾ। ਸਿੱਧੂ ਉਹ ਇਨਸਾਨ ਸੀ ਜਿਨ੍ਹਾਂ ਨੇ ਰਾਜੇ-ਰਾਣੇ ਸਾਫ ਕਰਨੇ ਸਨ। ਪਰ ਜਿਨ੍ਹਾਂ ਨੂੰ ਸਿੱਧੂ ਹਰਾਉਣਾ ਚਾਹੁੰਦੇ ਸਨ ਉਹ ਸਭ ਜਿੱਤ ਗਏ।

ਸਿੱਧੂ ਜਿੱਥੇ ਵੀ ਜਵਾਂਗਾ ਉੱਥੇ ਤਬਾਹੀ ਹੋਵੇਗੀ : ਮਨਜਿੰਦਰ ਸਿਰਸਾ

ਸਾਬਕਾ ਮੰਤਰੀ ਰਾਣਾ ਗੁਰਜੀਤ ਦੇ ਦੋਸ਼ਾਂ ‘ਤੇ ਮਨਜਿੰਦਰ ਸਿਰਸਾ ਪਲਟਵਾਰ ਕਰਦਿਆਂ ਕਿਹਾ ਸਿੱਧੂ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ। ਸਿੱਧੂ ਨੂੰ ਹੰਕਾਰੀ ਨਹੀਂ ਹੋਣਾ ਚਾਹੀਦਾ। ਕਿਸੇ ਨਾਲ ਵੀ ਰੁੱਖਾ ਨਹੀਂ ਹੋਣਾ ਚਾਹੀਦਾ। ਸਿੱਧੂ ਜਿੱਥੇ ਵੀ ਜਾਵੇਗਾ, ਉੱਥੇ ਤਬਾਹੀ ਹੋਵੇਗੀ। ਕਾਂਗਰਸ ਨੂੰ ਤਬਾਹ ਕਰਨ ਲਈ ਸਿੱਧੂ ਹੀ ਕਾਫੀ ਹੈ। ਅਸੀਂ ਉਸ ਨੂੰ ਭਾਜਪਾ ਵਿੱਚ ਕਿਉਂ ਲਿਆਵਾਂਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ